ਪੁਸ਼ਪਾ 2 ਦੀ ਪ੍ਰਮੋਸ਼ਨ ਦੌਰਾਨ ਇਹ ਕੀ ਬੋਲ ਗਏ ਅੱਲੂ ਅਰਜੁਨ? ਅਦਾਕਾਰ ਖਿਲਾਫ ਸ਼ਿਕਾਇਤ ਦਰਜ

Sunday, Dec 01, 2024 - 04:38 PM (IST)

ਐਂਟਰਟੇਨਮੈਂਟ ਡੈਸਕ- ਸਾਊਥ ਦੇ ਸੁਪਰਸਟਾਰ ਅੱਲੂ ਅਰਜੁਨ ਦੀ ਬਹੁਤ ਉਡੀਕੀ ਜਾ ਰਹੀ ਫਿਲਮ 'ਪੁਸ਼ਪਾ 2' ਜਲਦ ਹੀ 5 ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਨੂੰ ਲੈ ਕੇ ਪ੍ਰਸ਼ੰਸਕਾਂ ਦਾ ਉਤਸ਼ਾਹ ਲਗਾਤਾਰ ਵਧਦਾ ਜਾ ਰਿਹਾ ਹੈ ਪਰ ਇਸ ਦੇ ਰਿਲੀਜ਼ ਹੋਣ ਤੋਂ ਪਹਿਲਾਂ ਹੀ ਅੱਲੂ ਅਰਜੁਨ ਨੂੰ ਵੱਡਾ ਝਟਕਾ ਲੱਗਾ ਹੈ। ਦਰਅਸਲ ਹਾਲ ਹੀ 'ਚ ਅੱਲੂ ਅਰਜੁਨ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਹੈ। ਦੱਸ ਦੇਈਏ ਕਿ ਅੱਲੂ ਅਰਜੁਨ ਨੂੰ ਹਾਲ ਹੀ ਵਿਚ ਆਪਣੀ ਫਿਲਮ ਪੁਸ਼ਪਾ 2 ਦੀ ਪ੍ਰਮੋਸ਼ਨ ਦੌਰਾਨ ਮੁੰਬਈ 'ਚ ਦੇਖਿਆ ਗਿਆ। ਇਸ ਦੌਰਾਨ ਉਨ੍ਹਾਂ ਨੇ ਕੁਝ ਅਜਿਹਾ ਕਹਿ ਦਿੱਤਾ ਜਿਸ ਕਾਰਨ ਉਹ ਕਾਨੂੰਨੀ ਮੁਸੀਬਤ ਵਿੱਚ ਫੱਸ ਗਏ।

ਇਹ ਵੀ ਪੜ੍ਹੋ: ਇਹ ਹੈ ਧਰਮਿੰਦਰ ਦੀ ਪਸੰਦੀਦਾ ਅਦਾਕਾਰਾ; ਤਸਵੀਰ ਸਾਂਝੀ ਕਰ ਲਿਖਿਆ, 'ਮੇਰੀ ਪਿਆਰੀ ਗੁੱਡੀ'

ਪ੍ਰਮੋਸ਼ਨ ਦੌਰਾਨ ਅੱਲੂ ਅਰਜੁਨ ਨੇ ਆਪਣੇ ਪ੍ਰਸ਼ੰਸਕਾਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਉਹ ਉਨ੍ਹਾਂ ਨੂੰ ਪ੍ਰਸ਼ੰਸਕ ਨਹੀਂ ਸਗੋਂ ਆਪਣੀ ਆਰਮੀ ਮੰਨਦੇ ਹਨ। ਅੱਲੂ ਅਰਜੁਨ ਨੇ ਉਨ੍ਹਾਂ ਪ੍ਰਤੀ ਆਪਣਾ ਪਿਆਰ ਜਤਾਇਆ ਅਤੇ ਕਿਹਾ ਕਿ ਉਹ ਉਨ੍ਹਾਂ ਦੇ ਪਰਿਵਾਰ ਵਾਂਗ ਹਨ। ਉਨ੍ਹਾਂ ਇਹ ਵੀ ਕਿਹਾ ਕਿ ਉਹ ਆਰਮੀ ਵਾਂਗ ਉਨ੍ਹਾਂ ਦੇ ਨਾਲ ਖੜ੍ਹੇ ਹਨ। ਅੱਲੂ ਅਰਜੁਨ ਨੇ ਉਨ੍ਹਾਂ ਨੂੰ ਮਾਣ ਮਹਿਸੂਸ ਕਰਨ ਦਾ ਵਾਅਦਾ ਕੀਤਾ ਅਤੇ ਕਿਹਾ ਕਿ ਜੇਕਰ ਇਹ ਫਿਲਮ ਵੱਡੀ ਕਾਮਯਾਬੀ ਹਾਸਲ ਕਰਦੀ ਹੈ, ਤਾਂ ਉਹ ਇਸ ਨੂੰ ਆਪਣੇ ਸਾਰੇ ਪ੍ਰਸ਼ੰਸਕਾਂ ਨੂੰ ਸਮਰਪਿਤ ਕਰਨਗੇ।

ਇਹ ਵੀ ਪੜ੍ਹੋ: ਮਸ਼ਹੂਰ ਮਾਡਲ ਨੇ ਪਤੀ ਨੂੰ ਗੋਲੀਆਂ ਨਾਲ ਭੁੰਨ੍ਹਿਆ, ਫਿਰ ਖੁਦ ਦੀ ਲਈ ਜਾਨ

ਅੱਲੂ ਅਰਜੁਨ ਦੇ ਇਸ ਬਿਆਨ ਤੋਂ ਬਾਅਦ ਸ਼੍ਰੀਨਿਵਾਸ ਗੌੜ ਨਾਂ ਦੇ ਵਿਅਕਤੀ ਨੇ ਹੈਦਰਾਬਾਦ ਦੇ ਜਵਾਹਰ ਨਗਰ ਪੁਲਸ ਸਟੇਸ਼ਨ 'ਚ ਉਨ੍ਹਾਂ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ। ਸ਼੍ਰੀਨਿਵਾਸ ਗੌੜ ਗ੍ਰੀਨ ਪੀਸ ਇਨਵਾਇਰਮੈਂਟ ਐਂਡ ਵਾਟਰ ਹਾਰਵੈਸਟਿੰਗ ਫਾਊਂਡੇਸ਼ਨ ਦੇ ਪ੍ਰਧਾਨ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕਿਸੇ ਵੀ ਫੈਨ ਕਲੱਬ ਦਾ ਨਾਂ 'ਆਰਮੀ' ਰੱਖਣਾ ਗਲਤ ਹੈ। ਸ਼੍ਰੀਨਿਵਾਸ ਗੌੜ ਦਾ ਮੰਨਣਾ ਹੈ ਕਿ ਅੱਲੂ ਅਰਜੁਨ ਵੱਲੋਂ 'ਆਰਮੀ' ਸ਼ਬਦ ਦੀ ਵਰਤੋਂ ਗ਼ਲਤ ਹੈ, ਕਿਉਂਕਿ ਇਹ ਸ਼ਬਦ ਭਾਰਤੀ ਫ਼ੌਜ ਨਾਲ ਜੁੜਿਆ ਹੋਇਆ ਹੈ ਅਤੇ ਇਸ ਨੂੰ ਇਸ ਤਰ੍ਹਾਂ ਵਰਤਣਾ ਅਪਮਾਨਜਨਕ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਸ਼ਬਦ ਸਿਰਫ਼ ਉਨ੍ਹਾਂ ਲਈ ਹੈ ਜੋ ਦੇਸ਼ ਦੀ ਸੇਵਾ ਵਿੱਚ ਲੱਗੇ ਹੋਏ ਹਨ।

ਇਹ ਵੀ ਪੜ੍ਹੋ: ਜਾਪਾਨ 'ਚ ਦਿਖੀ 'ਜਵਾਨ' ਦੀ ਧੂਮ, ਸ਼ਾਹਰੁਖ ਖਾਨ ਨੇ ਪ੍ਰਸ਼ੰਸਕਾਂ ਦਾ ਕੀਤਾ ਧੰਨਵਾਦ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


cherry

Content Editor

Related News