ਸੋਨੂੰ ਸੂਦ ਤੋਂ ਪ੍ਰੇਮੀ ਨੇ ਪ੍ਰੇਮਿਕਾ ਲਈ ਕੀਤੀ ਅਜੀਬੋ-ਗਰੀਬ ਮੰਗ, ਸੋਸ਼ਲ ਮੀਡੀਆ ''ਤੇ ਟਵੀਟ ਵਾਇਰਲ
Tuesday, Jun 22, 2021 - 03:41 PM (IST)
ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰ ਸੋਨੂੰ ਸੂਦ ਲਗਾਤਾਰ ਲੋੜਵੰਦ ਲੋਕਾਂ ਦੀ ਮਦਦ ਕਰ ਰਹੇ ਹਨ। ਸੋਨੂੰ ਸੂਦ ਕੋਲੋਂ ਲੋਕ ਸੋਸ਼ਲ ਮੀਡੀਆ ਰਾਹੀਂ ਵੀ ਮਦਦ ਮੰਗਦੇ ਹਨ। ਹਾਲ ਹੀ 'ਚ ਇੱਕ ਯੂਜ਼ਰ ਨੇ ਸੋਨੂੰ ਸੂਦ ਤੋਂ ਅਜੀਬੋ-ਗਰੀਬ ਮੰਗ ਕੀਤੀ। ਇਸ ਤੋਂ ਬਾਅਦ ਯੂਜ਼ਰ ਨੂੰ ਵੀ ਸੋਨੂੰ ਸੂਦ ਦਾ ਵੀ ਇੱਕ ਸ਼ਾਨਦਾਰ ਜਵਾਬ ਮਿਲਿਆ। ਇਸ ਟਵੀਟ ਦਾ ਜਵਾਬ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਯੂਜ਼ਰ ਨੇ ਸੋਨੂੰ ਸੂਦ ਨੂੰ ਲਿਖਿਆ, ''ਭਾਈ ਮੇਰੀ ਪ੍ਰੇਮਿਕਾ ਆਈਫੋਨ ਮੰਗ ਰਹੀ ਹੈ, ਉਸ ਦਾ ਕੁਝ ਹੋ ਸਕਦਾ ਹੈ?'
उसका तो पता नहीं,
— sonu sood (@SonuSood) June 22, 2021
अगर iphone दिया तो पर तेरा कुछ नहीं रहेगा😂 https://t.co/t99rnT8z22
ਸੋਨੂੰ ਸੂਦ ਵੀ ਇਸ ਅਜੀਬ ਮੰਗ ਨੂੰ ਸੁਣ ਕੇ ਹੈਰਾਨ ਰਹਿ ਗਏ ਪਰ ਸੋਨੂੰ ਸੂਦ ਨੂੰ ਹਰ ਰੋਜ਼ ਅਜਿਹੇ ਬਹੁਤ ਸਾਰੇ ਅਜੀਬ ਟਵੀਟ ਦੇਖਣ ਨੂੰ ਮਿਲਦੇ ਹਨ। ਸੋਨੂੰ ਸੂਦ ਨੇ ਵੀ ਇਸ ਨੂੰ ਇਗਨੌਰ ਨਹੀਂ ਕੀਤਾ ਜਵਾਬ 'ਚ ਸੋਨੂੰ ਨੇ ਕਿਹਾ, 'ਉਸ ਦੇ ਬਾਰੇ ਤਾਂ ਪਤਾ ਨਹੀਂ ਪਰ ਜੇ ਤੁਸੀਂ ਉਸ ਨੂੰ ਆਈਫੋਨ ਦਿੱਤਾ ਤਾਂ ਤੇਰਾ ਕੁਝ ਨਹੀਂ ਰਹੇਗਾ।'
ਯੂਜ਼ਰ ਨੇ ਸੋਨੂੰ ਸੂਦ ਦੇ ਜਵਾਬ ਤੋਂ ਬਾਅਦ ਉਸ ਨੂੰ ਇੱਕ ਵਾਰ ਫਿਰ ਟਵੀਟ ਕਰਦੇ ਹੋਏ ਕਿਹਾ, 'ਭਾਈ ਤੁਸੀਂ ਹਰ ਕਿਸੇ ਦਾ ਘਰ ਵਸਾ ਰਹੇ ਹੋ, ਤੁਸੀਂ ਮੈਨੂੰ ਤਬਾਹ ਕਰਨ 'ਤੇ ਤੁਲੇ ਕਿਉਂ ਹੋ?' ਹਾਲਾਂਕਿ ਸੋਨੂੰ ਸੂਦ ਨੇ ਇਸ ਨੂੰ ਮਜ਼ਾਕ 'ਚ ਲੈਂਦੇ ਹੋਏ ਇਸ ਦਾ ਜਵਾਬ ਨਹੀਂ ਦਿੱਤਾ।
ਦੱਸ ਦਈਏ ਕਿ ਹਾਲ ਹੀ 'ਚ ਸੋਨੂੰ ਸੂਦ ਨੇ ਆਈ. ਏ. ਐੱਸ. ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਲਈ ਮੁਫ਼ਤ ਕੋਚਿੰਗ ਦੇਣ ਦਾ ਵਾਅਦਾ ਕੀਤਾ ਸੀ। ਇਸ ਤਹਿਤ ਅਦਾਕਾਰ ਨੇ ਦੱਸਿਆ ਕਿ ਲੱਖਾਂ ਵਿਦਿਆਰਥੀਆਂ ਦੀਆਂ ਐਪਲੀਕੇਸ਼ਨਾਂ ਆਈਆਂ ਤੇ ਹੁਣ ਸਭ ਵਿਦਿਆਰਥੀਆਂ ਨੂੰ ਮਦਦ ਮਿਲੇਗੀ।
ਨੋਟ - ਸੋਨੂੰ ਸੂਦ ਦੀ ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।