ਸਾਈਪ੍ਰਸ ਤੋਂ ਡਿਪੋਰਟ ਹੋ ਕੇ ਆਏ ਨੌਜਵਾਨ ਨੇ ਕਰ ਲਈ ਖ਼ੁਦਕੁਸ਼ੀ
Monday, Jul 20, 2026 - 04:13 PM (IST)
ਸਮਾਣਾ : ਆਸਟ੍ਰੇਲੀਆ ਦੇ ਨਾਮ 'ਤੇ 11 ਲੱਖ ਰੁਪਏ ਦੀ ਠੱਗੀ ਹੋਣ ਤੋਂ ਪ੍ਰੇਸ਼ਾਨ ਸਮਾਣਾ ਦੇ ਨੌਜਵਾਨ ਨੇ ਕਮਰੇ 'ਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਜਗਦੀਪ ਸਿੰਘ ਵਾਸੀ ਜਖੇਪਲ ਜ਼ਿਲ੍ਹਾ ਸੰਗਰੂਰ ਵਜੋਂ ਹੋਈ ਹੈ। ਪੁਲਸ ਨੇ ਮ੍ਰਿਤਕ ਦੀ ਭੈਣ ਦੀ ਸ਼ਿਕਾਇਤ 'ਤੇ ਇਕ ਪੰਚਾਇਤ ਦੇ ਮੌਜੂਦਾ ਸਰਪੰਚ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਸ ਨੇ ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਵਾ ਕੇ ਦੇਹ ਪਰਿਵਾਰ ਨੂੰ ਸੌਂਪ ਦਿੱਤੀ ਹੈ। ਜਗਦੀਸ਼ ਸਿੰਘ ਕੁਝ ਦਿਨ ਪਹਿਲਾਂ ਸਮਾਣਾ ਦੇ ਗੁਰੂ ਨਾਨਕ ਨਗਰ ਸਥਿਤ ਆਪਣੀ ਭੈਣ ਦੇ ਘਰ ਆਇਆ ਸੀ। ਕੁਝ ਸਮੇਂ ਪਹਿਲਾਂ ਹੀ ਜਗਦੀਸ਼ ਸਾਈਪ੍ਰਸ ਤੋਂ ਡਿਪੋਰਟ ਹੋ ਕੇ ਭਾਰਤ ਆਇਆ ਅਤੇ ਘਰ 'ਚ ਆਰਥਿਕ ਪ੍ਰੇਸ਼ਾਨੀ ਹੋਣ ਕਾਰਨ ਉਹ ਮਾਨਸਿਕ ਤਣਾਅ ਤੋਂ ਗੁਜ਼ਰ ਰਿਹਾ ਸੀ।
ਜਗਦੀਸ਼ ਦੀ ਭੈਣ ਮਨਦੀਪ ਕੌਰ ਨੇ ਦੱਸਿਆ ਕਿ ਇਕ ਪੰਚਾਇਤ ਦੇ ਮੌਜੂਦਾ ਸਰਪੰਚ ਨੇ ਜਗਦੀਸ਼ ਨੂੰ ਆਸਟ੍ਰੇਲਿਆ ਭੇਜਣ ਦਾ ਝੂਠਾ ਝਾਂਸਾ ਦੇ ਕੇ 18 ਲੱਖ ਰੁਪਏ ਦੀ ਮੰਗ ਕੀਤੀ। ਉਨ੍ਹਾਂ ਪਹਿਲਾ 10 ਲੱਖ ਪਹਿਲਾਂ ਦਿੱਤੇ ਅਤੇ ਬਾਅਦ 'ਚ 1 ਲੱਖ ਰੁਪਏ ਦੀ ਰਕਮ ਦਿੱਤੀ। ਇਸ ਦੌਰਾਨ ਜਦੋਂ ਜਗਦੀਸ਼ ਦਾ ਵੀਜ਼ਾ ਨਾ ਲੱਗਿਆ ਤਾਂ ਏਜੰਟ ਨੇ ਜਗਦੀਸ਼ ਦੇ ਪਰਿਵਾਰ ਨੂੰ ਰਕਮ ਵਾਪਸ ਕਰਨ ਦਾ ਭਰੋਸਾ ਦਿੱਤਾ ਪਰ ਪੈਸੇ ਵਾਪਸ ਨਹੀਂ ਕੀਤੇ। ਇਸ ਤੋਂ ਪ੍ਰੇਸ਼ਾਨ ਹੋ ਕੇ ਜਗਦੀਸ਼ ਨੇ ਖੁਦਕੁਸ਼ੀ ਕਰ ਲਈ। ਫਿਲਹਾਲ ਪੁਲਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।
