ਫਾਦਰਸ ਡੇਅ 2022 : ਓ. ਟੀ. ਟੀ. ’ਤੇ ਪਹਿਲੀ ਵਾਰ ਆ ਰਹੇ ਬੋਮਨ ਈਰਾਨੀ ਲਈ ਧੀ ਨੇ ਪਾਈ ਭਾਵੁਕ ਪੋਸਟ

Wednesday, Jun 15, 2022 - 10:24 AM (IST)

ਫਾਦਰਸ ਡੇਅ 2022 : ਓ. ਟੀ. ਟੀ. ’ਤੇ ਪਹਿਲੀ ਵਾਰ ਆ ਰਹੇ ਬੋਮਨ ਈਰਾਨੀ ਲਈ ਧੀ ਨੇ ਪਾਈ ਭਾਵੁਕ ਪੋਸਟ

ਮੁੰਬਈ (ਬਿਊਰੋ)– ਭਾਰਤੀ ਸਿਨੇਮਾ ’ਚ ਕਈ ਪਰਿਵਾਰ ਅਜਿਹੇ ਹਨ, ਜਿਨ੍ਹਾਂ ’ਚ ਅਦਾਕਾਰ-ਅਦਾਕਾਰਾ ਮੌਜੂਦ ਹਨ। ਇਸੇ ਲਿਸਟ ’ਚ ਇਕ ਹੋਰ ਪਰਿਵਾਰ ਸਾਹਮਣੇ ਆਇਆ ਹੈ ਤੇ ਫਾਦਰਸ ਡੇਅ ਤੋਂ ਪਹਿਲਾਂ ਧੀ ਨੇ ਆਪਣੇ ਪਿਤਾ ਬਾਰੇ ਬੇਹੱਦ ਖ਼ੂਬਸੂਰਤ ਸੁਨੇਹੇ ਰਾਹੀਂ ਆਪਣੀ ਗੱਲ ਆਖੀ ਹੈ। ਉਥੇ ਸੋਸ਼ਲ ਮੀਡੀਆ ਪੋਸਟ ਰਾਹੀਂ ਧੀ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਉਸ ਦੇ ਪਿਤਾ ਪਹਿਲੀ ਵਾਰ ਓ. ਟੀ. ਟੀ. ਪਲੇਟਫਾਰਮ ’ਤੇ ਆਉਣ ਵਾਲੇ ਹਨ ਤੇ ਉਨ੍ਹਾਂ ਨਾਲ ਉਹ ਵੀ ਅਹਿਮ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ।

ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦਾ ਗੀਤ ਗਾਉਣ 'ਤੇ ਕਸੂਤੇ ਘਿਰੇ ਮਾਸਟਰ ਸਲੀਮ, ਮੰਗਣੀ ਪਈ ਮੁਆਫ਼ੀ

ਅਸਲ ’ਚ 90 ਦੇ ਦਹਾਕੇ ਦੇ ਅਦਾਕਾਰ ਦੀਪਕ ਤਿਜੌਰੀ ਦੀ ਧੀ ਸਮਾਰਾ ਤਿਜੌਰੀ ਦੀ ਆਉਣ ਵਾਲੀ ਵੈੱਬ ਸੀਰੀਜ਼ ‘ਮਾਸੂਮ’ ਦਾ ਟਰੇਲਰ ਰਿਲੀਜ਼ ਹੋ ਗਿਆ ਹੈ। ਇਸ ਤੋਂ ਪਹਿਲਾਂ ਸਮਾਰਾ ਨੇ ਅਭਿਸ਼ੇਕ ਬੱਚਨ ਨਾਲ ‘ਬੌਬ ਬਿਸਵਾਸ’ ’ਚ ਕੰਮ ਕੀਤਾ ਸੀ। ਹੁਣ ਬਾਲੀਵੁੱਡ ਦੇ ਮੰਨੇ-ਪ੍ਰਮੰਨੇ ਅਦਾਕਾਰ ਬੋਮਨ ਈਰਾਨੀ ਨਾਲ ਉਹ ਡਿਜ਼ਨੀ ਪਲੱਸ ਹੌਟਸਟਾਰ ਦੀ ਸੀਰੀਜ਼ ‘ਮਾਸੂਮ’ ’ਚ ਨਜ਼ਰ ਆਵੇਗੀ।

ਇਸ ਵੈੱਬ ਸੀਰੀਜ਼ ਦਾ ਟਰੇਲਰ ਸਸਪੈਂਸ ਨਾਲ ਭਰਪੂਰ ਹੈ, ਜੋ ਇਕ ਪਰਿਵਾਰ ਦੀ ਕਹਾਣੀ ਨੂੰ ਬਿਆਨ ਕਰਦਾ ਹੈ ਤੇ ਦੱਸਦਾ ਹੈ ਕਿ ਕਿਵੇਂ ਇਕ ਮਾੜਾ ਪਿਛੋਕੜ ਇਕ ਬੱਚੇ ਦੀ ਜ਼ਿੰਦਗੀ ਤੇ ਸੋਚ ਨੂੰ ਪੂਰੀ ਤਰ੍ਹਾਂ ਬਦਲ ਦਿੰਦਾ ਹੈ ਤੇ ਉਸ ਦੀ ਮਾਸੂਮੀਅਤ ਖੋਹ ਲੈਂਦਾ ਹੈ। ਮੰਜਰੀ ਫਡਨੀਸ ਨੇ ਬੋਮਨ ਈਰਾਨੀ ਨਾਲ ਪਿਤਾ ਤੇ ਧੀ ਦਾ ਅਨਮੋਲ ਰਿਸ਼ਤਾ ਦੇਸ਼ ਦੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਕੂ ਐਪ ’ਤੇ ਸਾਂਝਾ ਕਰਦਿਆਂ ਲਿਖਿਆ, ‘‘ਆਨਸਕ੍ਰੀਨ ਪਿਤਾ ਨਾਲ ਕੰਮ ਕਰਨ ਨਾਲੋਂ ਬਿਹਤਰ ਹੋਰ ਕੀ ਹੋ ਸਕਦਾ ਹੈ।’’

‘ਮਾਸੂਮ’ ’ਚ ਬੋਮਨ ਈਰਾਨੀ ਤੇ ਸਮਾਰਾ ਤਿਜੌਰੀ ਤੋਂ ਇਲਾਵਾ ਉਪਾਸਨਾ ਸਿੰਘ, ਮੰਜਰੀ ਫਡਨੀਸ, ਸਾਰਿਕਾ ਸਿੰਘ, ਵੀਰ ਰਾਜਵੰਤ ਸਿੰਘ ਤੇ ਮਨੁਸ਼ਰੀ ਚੱਢਾ ਸਮੇਤ ਕਈ ਕਲਾਕਾਰ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਇਹ ਸੀਰੀਜ਼ 17 ਜੂਨ, 2022 ਨੂੰ ਓ. ਟੀ. ਟੀ. ਪਲੇਟਫਾਰਮ ਡਿਜ਼ਨੀ ਪਲੱਸ ਹੌਟਸਟਾਰ ’ਤੇ ਰਿਲੀਜ਼ ਹੋਵੇਗੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News