ਵਿਆਹ ਤੋਂ ਪਹਿਲਾਂ ਰਣਦੀਪ-ਲਿਨ ਪਹੁੰਚੇ ਇੰਫਾਲ ਦੇ ਹੇਗਾਂਗ ਮੰਦਰ, ਅੱਜ ਹੋਵੇਗੀ ਮਹਿੰਦੀ ਤੇ ਹਲਦੀ ਦੀ ਰਸਮ

Tuesday, Nov 28, 2023 - 03:06 PM (IST)

ਵਿਆਹ ਤੋਂ ਪਹਿਲਾਂ ਰਣਦੀਪ-ਲਿਨ ਪਹੁੰਚੇ ਇੰਫਾਲ ਦੇ ਹੇਗਾਂਗ ਮੰਦਰ, ਅੱਜ ਹੋਵੇਗੀ ਮਹਿੰਦੀ ਤੇ ਹਲਦੀ ਦੀ ਰਸਮ

ਨਵੀਂ ਦਿੱਲੀ (ਬਿਊਰੋ) : ਅਦਾਕਾਰ ਰਣਦੀਪ ਹੁੱਡਾ ਕੱਲ੍ਹ ਯਾਨੀਕਿ 29 ਨਵੰਬਰ ਨੂੰ ਆਪਣੀ ਪ੍ਰੇਮਿਕਾ ਲਿਨ ਲੈਸ਼ਰਾਮ ਨਾਲ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੇ ਹਨ। ਪਿਛਲੇ ਕਾਫ਼ੀ ਸਮੇਂ ਤੋਂ ਇਸ ਜੋੜੇ ਦੇ ਵਿਆਹ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। 26 ਨਵੰਬਰ ਨੂੰ ਰਣਦੀਪ ਆਪਣੀ ਹੋਣ ਵਾਲੀ ਪਤਨੀ ਨਾਲ ਆਪਣੇ ਘਰ ਮਨੀਪੁਰ ਪਹੁੰਚਿਆ, ਜਿੱਥੇ ਦੋਵਾਂ ਨੇ ਵਿਆਹ ਤੋਂ ਪਹਿਲਾਂ ਪੂਜਾ ਕੀਤੀ। ਇਸ ਦੌਰਾਨ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ।

PunjabKesari

ਰਣਦੀਪ ਤੇ ਲਿਨ ਪਹੁੰਚੇ ਇੰਫਾਲ
ਵਿਆਹ ਤੋਂ ਪਹਿਲਾਂ ਰਣਦੀਪ ਤੇ ਲਿਨ ਨੇ ਇੰਫਾਲ ਦੇ ਹੇਗਾਂਗ ਸਥਿਤ ਮੰਦਰ 'ਚ ਮੱਥਾ ਟੇਕਿਆ ਅਤੇ ਭਗਵਾਨ ਤੋਂ ਆਸ਼ੀਰਵਾਦ ਮੰਗਿਆ। ਇਸ ਦੌਰਾਨ ਜਦੋਂ ਰਣਦੀਪ ਤੋਂ ਪੁੱਛਿਆ ਗਿਆ ਕਿ ਉਨ੍ਹਾਂ ਦੇ ਵਿਆਹ 'ਚ ਬਾਲੀਵੁੱਡ ਤੋਂ ਕੌਣ-ਕੌਣ ਹੋਵੇਗਾ ਤਾਂ ਉਨ੍ਹਾਂ ਕਿਹਾ ਕਿ 'ਸਿਰਫ ਮੈਂ।' ਇਹ ਪੁੱਛੇ ਜਾਣ 'ਤੇ ਕਿ ਕੀ ਉਹ ਵਿਆਹ ਨੂੰ ਲੈ ਕੇ ਘਬਰਾਏ ਹੋਏ ਹਨ ਤਾਂ ਅਦਾਕਾਰ ਨੇ ਕਿਹਾ, 'ਹਰ ਕੋਈ ਹੁੰਦਾ ਹੈ।'

PunjabKesari

ਅੱਜ ਹੋਵੇਗੀ ਹਲਦੀ ਤੇ ਮਹਿੰਦੀ ਦੀ ਰਸਮ
ਰਣਦੀਪ ਹੁੱਡਾ ਅਤੇ ਲਿਨ ਲੈਸ਼ਰਾਮ ਮਣੀਪੁਰ ਦੀ ਖੂਬਸੂਰਤ ਜਗ੍ਹਾ ਇੰਫਾਲ 'ਚ ਵਿਆਹ ਕਰਨ ਜਾ ਰਹੇ ਹਨ। ਇਸ ਜੋੜੇ ਦੀ ਪ੍ਰੀ-ਵੈਡਿੰਗ 28 ਨਵੰਬਰ ਤੋਂ ਸ਼ੁਰੂ ਹੋ ਚੁੱਕੀ ਹੈ। ਅੱਜ ਜੋੜੇ ਦੀ ਹਲਦੀ ਅਤੇ ਮਹਿੰਦੀ ਦੀ ਰਸਮ ਹੋਣ ਜਾ ਰਹੀ ਹੈ। ਵਿਆਹ ਵਿਚ ਜੋੜੇ ਦੇ ਪਰਿਵਾਰ ਅਤੇ ਕੁਝ ਕਰੀਬੀ ਦੋਸਤਾਂ ਦੇ ਸ਼ਾਮਲ ਹੋਣ ਦੀ ਖ਼ਬਰ ਹੈ।

PunjabKesari

ਕੱਲ੍ਹ ਲੈਣਗੇ ਫੇਰੇ
ਰਣਦੀਪ ਹੁੱਡਾ ਅਤੇ ਲਿਨ ਲੈਸ਼ਰਾਮ ਕੱਲ੍ਹ ਯਾਨੀ 29 ਨਵੰਬਰ ਨੂੰ ਫੇਰੇ ਲੈਣਗੇ। ਅਦਾਕਾਰ ਨੇ ਆਪਣੇ ਇੰਸਟਾਗ੍ਰਾਮ 'ਤੇ ਵਿਆਹ ਦੇ ਕਾਰਡ ਦੀ ਤਸਵੀਰ ਸ਼ੇਅਰ ਕੀਤੀ ਸੀ, ਜਿਸ ਵਿਚ ਲਿਖਿਆ ਸੀ ਕਿ ਸਾਨੂੰ ਇਹ ਦੱਸਦਿਆਂ ਬਹੁਤ ਖੁਸ਼ੀ ਹੋ ਰਹੀ ਹੈ ਕਿ ਸਾਡਾ ਵਿਆਹ 29 ਨਵੰਬਰ, 2023 ਨੂੰ ਇੰਫਾਲ (ਮਣੀਪੁਰ) ਵਿਚ ਹੋਵੇਗਾ। ਅਸੀਂ ਇਸ ਨਵੇਂ ਸਫ਼ਰ ਦੀ ਸ਼ੁਰੂਆਤ ਵਿਚ ਤੁਹਾਡੇ ਆਸ਼ੀਰਵਾਦ ਤੇ ਪਿਆਰ ਦੀ ਉਮੀਦ ਕਰਦੇ ਹਾਂ।

PunjabKesari

ਮੁੰਬਈ 'ਚ ਹੋਵੇਗੀ ਰਿਸੈਪਸ਼ਨ
ਇੰਫਾਲ ਮਨੀਪੁਰ 'ਚ ਵਿਆਹ ਤੋਂ ਬਾਅਦ ਜੋੜੀ ਮੁੰਬਈ 'ਚ ਆਪਣੇ ਦੋਸਤਾਂ ਲਈ ਇਕ ਰਿਸੈਪਸ਼ਨ ਪਾਰਟੀ ਦਾ ਆਯੋਜਨ ਕਰੇਗੀ, ਜਿਸ 'ਚ ਕਈ ਸੈਲੇਬਸ ਸ਼ਾਮਲ ਹੋਣਗੇ। ਹਾਲਾਂਕਿ ਰਿਸੈਪਸ਼ਨ ਦੀ ਕੋਈ ਤਰੀਕ ਸਾਹਮਣੇ ਨਹੀਂ ਆਈ ਹੈ।

PunjabKesari
 


author

sunita

Content Editor

Related News