‘ਪੁਸ਼ਪਾ 2 : ਦਿ ਰੂਲ’ ਦੇ ਗ੍ਰੈਂਡ ਟ੍ਰੇਲਰ ਲਾਂਚ ਪਿੱਛੇ ਹੈ ਮਾਸਟਰ ਮਾਈਂਡ ਪ੍ਰਭਾਤ ਚੌਧਰੀ

Monday, Nov 18, 2024 - 01:37 PM (IST)

‘ਪੁਸ਼ਪਾ 2 : ਦਿ ਰੂਲ’ ਦੇ ਗ੍ਰੈਂਡ ਟ੍ਰੇਲਰ ਲਾਂਚ ਪਿੱਛੇ ਹੈ ਮਾਸਟਰ ਮਾਈਂਡ ਪ੍ਰਭਾਤ ਚੌਧਰੀ

ਮੁੰਬਈ- ‘ਪੁਸ਼ਪਾ 2 : ਦਿ ਰੂਲ’ ਦਾ ਮਚ ਅਵੇਟਿਡ ਟ੍ਰੇਲਰ ਲਾਂਚ ਪਟਨਾ ਵਿੱਚ ਹੋਇਆ, ਜੋ ਕਿ ਭਾਰਤੀ ਸਿਨੇਮਾ ਦੇ ਸਭ ਤੋਂ ਵੱਡੇ ਸਮਾਗਮਾਂ ਵਿਚੋਂ ਇਕ ਬਣ ਗਿਆ ਹੈ। ਆਪਣੀ ਇਤਿਹਾਸਕ ਵਿਰਾਸਤ ਲਈ ਜਾਣੇ ਜਾਂਦੇ ਪਟਨਾ ਵਿਚ ਹੋਏ ਸਮਾਗਮ ਨੂੰ ਹੋਰ ਵੀ ਖਾਸ ਬਣਾਇਆ ਗਿਆ। ਸਿਤਾਰਿਆਂ ਅੱਲੂ ਅਰਜੁਨ ਅਤੇ ਰਸ਼ਮਿਕਾ ਮੰਦਾਨਾ ਦੀ ਮੌਜੂਦਗੀ ਨੇ ਇਸ ਨੂੰ ਹੋਰ ਵੀ ਖਾਸ ਬਣਾ ਦਿੱਤਾ। ਇਸ ਸਮਾਗਮ ਦਾ ਸਾਰਾ ਸਿਹਰਾ ਇਕ ਨਾਂ ਨੂੰ ਜਾਂਦਾ ਹੈ-ਪ੍ਰਭਾਤ ਚੌਧਰੀ। ਬਾਲੀਵੁੱਡ ਦੇ ਮੰਨੇ-ਪ੍ਰਮੰਨੇ ਮਨੋਰੰਜਨ ਮਾਰਕੀਟਿੰਗ ਮਾਸਟਰ ਮਾਈਂਡ ਪ੍ਰਭਾਤ ਚੌਧਰੀ ਨੇ ਵਿਸ਼ੇਸ਼ ਰਣਨੀਤੀਆਂ ਨਾਲ ਸਮਾਗਮ ਨੂੰ ਸ਼ਾਨਦਾਰ ਬਣਾਇਆ।

ਇਹ ਵੀ ਪੜ੍ਹੋ- ਇਹ ਅਦਾਕਾਰਾ ਹੋਈ ਹਾਦਸੇ ਦਾ ਸ਼ਿਕਾਰ, ਪੁਲਸ ਦੀ ਗੱਡੀ ਨਾਲ ਟਕਰਾਈ ਸਕੂਟਰੀ

ਉਨ੍ਹਾਂ ਦੀਆਂ ਮਾਰਕੀਟਿੰਗ ਰਣਨੀਤੀਆਂ ਨੇ ‘ਬਾਹੂਬਲੀ’ ਵਰਗੀ ਫਿਲਮ ਨੂੰ ਯਾਦਗਾਰ ਬਣਾ ਦਿੱਤਾ ਸੀ ਅਤੇ ਹੁਣ ਉਨ੍ਹਾਂ ਨੇ ‘ਪੁਸ਼ਪਾ 2’ ਦੇ ਟ੍ਰੇਲਰ ਲਾਂਚ ਨੂੰ ਆਪਣੇ ਵਿਲੱਖਣ ਅੰਦਾਜ਼ ਵਿੱਚ ਆਯੋਜਿਤ ਕੀਤਾ ਹੈ। ‘ਪੁਸ਼ਪਾ 2 : ਦਿ ਰੂਲ’ ਜੋ ਕਿ 5 ਦਸੰਬਰ, 2024 ਨੂੰ ਸਿਨੇਮਾਘਰਾਂ ਵਿਚ ਰਿਲੀਜ਼ ਹੋਵੇਗੀ, ਨਿਰਦੇਸ਼ਕ ਸੁਕੁਮਾਰ ਦੁਆਰਾ ਨਿਰਦੇਸ਼ਿਤ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Priyanka

Content Editor

Related News