Neena Gupta ਨੇ ਦੱਸਿਆ ਪ੍ਰੇਮੀ ਨੂੰ ਛੱਡਣ ਦਾ ਕਾਰਨ, ਕਿਹਾ....

Wednesday, Oct 23, 2024 - 01:41 PM (IST)

Neena Gupta ਨੇ ਦੱਸਿਆ ਪ੍ਰੇਮੀ ਨੂੰ ਛੱਡਣ ਦਾ ਕਾਰਨ, ਕਿਹਾ....

ਮੁੰਬਈ- ਬਾਲੀਵੁੱਡ ਅਦਾਕਾਰਾ ਨੀਨਾ ਗੁਪਤਾ ਅੱਜ ਕਿਸੇ ਪਛਾਣ ਦੀ ਮੋਹਤਾਜ ਨਹੀਂ ਹੈ। ਉਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ 'ਚ ਬਹੁਤ ਸੰਘਰਸ਼ ਕੀਤਾ ਅਤੇ ਬਾਅਦ 'ਚ ਸਫਲਤਾ ਪ੍ਰਾਪਤ ਕੀਤੀ। ਅੱਜ ਵੀ ਅਦਾਕਾਰਾ ਫਿਲਮਾਂ ਕਰ ਰਹੀ ਹੈ ਅਤੇ ਉਸ ਨੂੰ ਇੰਡਸਟਰੀ 'ਚ ਆਏ 4 ਦਹਾਕੇ ਹੋ ਚੁੱਕੇ ਹਨ। ਅਦਾਕਾਰਾ ਕਈ ਸਾਲ ਪਹਿਲਾਂ ਆਪਣੇ ਪ੍ਰੇਮੀ ਨਾਲ ਦਿੱਲੀ ਤੋਂ ਮੁੰਬਈ ਆਈ ਸੀ। ਉਸ ਦਾ ਸੁਪਨਾ ਇੱਕ ਅਦਾਕਾਰਾ ਬਣਨਾ ਸੀ ਪਰ ਸ਼ੁਰੂ-ਸ਼ੁਰੂ 'ਚ ਉਸ ਨੇ ਪ੍ਰਿਥਵੀ ਥੀਏਟਰ 'ਚ ਇੱਕ ਵੇਟਰ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ। ਨੀਨਾ ਨੇ ਹਾਲ ਹੀ 'ਚ ਦੱਸਿਆ ਸੀ ਕਿ ਉਸ ਦੇ ਪ੍ਰੇਮੀ ਨਾਲ ਕੀ ਹੋਇਆ ਸੀ ਅਤੇ ਉਨ੍ਹਾਂ ਦਾ ਰਿਸ਼ਤਾ ਕਿਉਂ ਟੁੱਟਿਆ ਸੀ।

ਇਹ ਖ਼ਬਰ ਵੀ ਪੜ੍ਹੋ - ਪਾਕਿਸਤਾਨੀ ਅਦਾਕਾਰ ਅਦਨਾਨ ਨੇ ਕ੍ਰਿਤੀ ਸੈਨਨ 'ਤੇ ਲਗਾਇਆ ਗੀਤ ਚੋਰੀ ਦਾ ਦੋਸ਼

ਨੀਨਾ ਗੁਪਤਾ ਨੇ ਹਾਲ ਹੀ 'ਚ ਦਿੱਤੇ ਇੰਟਰਵਿਊ 'ਚ ਦੱਸਿਆ- ਮੈਂ ਆਪਣੇ ਪ੍ਰੇਮੀ ਨਾਲ ਦਿੱਲੀ ਤੋਂ ਮੁੰਬਈ ਆਈ ਸੀ। ਸਾਡੇ ਦੋਵਾਂ ਕੋਲ ਕੰਮ ਨਹੀਂ ਸੀ, ਇਸ ਲਈ ਮੈਂ ਪ੍ਰਿਥਵੀ ਕੈਫੇ 'ਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਮੈਂ ਸ਼ਾਮ ਨੂੰ ਉਥੇ ਭਰਥਾ ਬਣਾ ਦਿੰਦੀ ਸੀ ਅਤੇ ਬਦਲੇ 'ਚ ਮਾਲਕ ਮੈਨੂੰ ਮੁਫਤ ਵਿਚ ਖਾਣਾ ਦਿੰਦਾ ਸੀ। ਮੈਂ ਬਰੇਕ ਦੌਰਾਨ ਆਇਰਿਸ਼ ਕੌਫੀ ਬਣਾਉਂਦਾ ਸੀ। ਇਸ ਤੋਂ ਬਾਅਦ ਅਸੀਂ ਇਧਰ-ਉਧਰ ਘੁੰਮਦੇ ਰਹਿੰਦੇ ਸੀ ਅਤੇ ਕਿਸੇ ਨਿਰਮਾਤਾ ਜਾਂ ਨਿਰਦੇਸ਼ਕ ਦਾ ਇੰਤਜ਼ਾਰ ਕਰਦੇ ਸੀ ਕਿ ਉਹ ਸਾਨੂੰ ਕੰਮ ਦਵੇ।

ਇਸ ਕਰਕੇ ਮੈਂ ਨਹੀਂ ਕਰਵਾਇਆ ਵਿਆਹ 
ਆਪਣੇ ਪ੍ਰੇਮੀ ਦੀ ਸਟੋਰੀ ਸਾਂਝੀ ਕਰਦੇ ਹੋਏ ਅਦਾਕਾਰਾ ਨੀਨਾ ਗੁਪਤਾ ਨੇ ਕਿਹਾ- ਇਕ ਦਿਨ ਮੇਰਾ ਪ੍ਰੇਮੀ ਆਇਆ ਅਤੇ ਉਸ ਨੂੰ ਦੇਖ ਕੇ ਮੈਨੂੰ ਲੱਗਾ ਜਿਵੇਂ ਉਸ ਨੇ ਸ਼ਰਾਬ ਪੀ ਰੱਖੀ ਹੋਵੇ। ਉਸ ਨੇ ਮੈਨੂੰ ਪੁੱਛਿਆ ਕਿ ਕੀ ਤੂੰ ਦਿੱਲੀ ਤੋਂ ਮੁੰਬਈ ਸਿਰਫ ਵੇਟਰ ਬਣਨ ਲਈ ਆਈ ਹੈ? ਉਸ ਨੇ ਮੇਰੇ 'ਤੇ ਬਹੁਤ ਗੁੱਸਾ ਕੀਤਾ। ਮੈਂ ਸਖ਼ਤ ਮਿਹਨਤ ਕਰ ਰਹੀ ਸੀ ਅਤੇ ਉਹ ਮੈਨੂੰ ਸਵਾਲ ਕਰ ਰਿਹਾ ਸੀ ਪਰ ਮੇਰੇ ਵੱਲੋਂ ਗੁੱਸਾ ਕਰਨ 'ਤੇ ਵੀ ਉਹ ਮੇਰੇ ਕੋਲੋਂ ਪੈਸੇ ਮੰਗਦਾ ਸੀ। ਰੱਬ ਦਾ ਸ਼ੁਕਰ ਹੈ ਮੈਂ ਉਸ ਨਾਲ ਕਦੇ ਵਿਆਹ ਨਹੀਂ ਕੀਤਾ।

ਇਹ ਖ਼ਬਰ ਵੀ ਪੜ੍ਹੋ -ਨਵਾਜ਼ੁਦੀਨ ਸਿਦੀਕੀ ਖਿਲਾਫ਼ ਹਿੰਦੂ ਸੰਗਠਨ ਨੇ ਕੀਤੀ ਕਾਰਵਾਈ ਮੰਗ, ਜਾਣੋ ਮਾਮਲਾ

ਨੀਨਾ ਕਦੇ ਵੀ ਕਿਸੇ ਤੋਂ ਪੈਸੇ ਨਹੀਂ ਲੈਂਦੀ ਉਧਾਰ 
ਨੀਨਾ ਨੇ ਦੱਸਿਆ ਕਿ ਉਸ ਦੇ ਪ੍ਰੇਮੀ ਨਾਲ ਰਿਸ਼ਤਾ ਖਤਮ ਹੋਣ ਦਾ ਵੀ ਇਹ ਸੀ ਕਿ ਉਹ ਕਦੇ ਕਿਸੇ ਤੋਂ ਉਧਾਰ ਨਹੀਂ ਲੈਂਦੀ ਸੀ। ਇਸ ਲਈ ਪੈਸੇ ਨੂੰ ਲੈ ਕੇ ਹਮੇਸ਼ਾ ਸਾਵਧਾਨ ਰਹਿਣਾ ਚਾਹੀਦਾ ਹੈ ਅਤੇ ਪੈਸਿਆਂ ਨੂੰ ਕਿਸੇ ਵੀ ਤਰ੍ਹਾਂ ਦੇ ਰਿਸ਼ਤੇ ਦੇ ਵਿਚਕਾਰ ਨਹੀਂ ਲਿਆਉਣਾ ਚਾਹੀਦਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Priyanka

Content Editor

Related News