ਮਲਾਇਕਾ ਅਰੋੜਾ ਦੇ ਪਿਤਾ ਦੀ ਮੌਤ ਦਾ ਖੁੱਲ ਗਿਆ ਰਾਜ਼, ਖੁਦਕੁਸ਼ੀ ਜਾਂ ਹਾਦਸਾ, ਪੁਲਸ ਨੇ ਕਰ 'ਤਾ ਖੁਲਾਸਾ
Wednesday, Sep 11, 2024 - 03:35 PM (IST)
ਐਂਟਰਟੇਨਮੈਂਟ ਡੈਸਕ : ਮਲਾਇਕਾ ਅਰੋੜਾ ਦੇ ਪਿਤਾ ਅਨਿਲ ਅਰੋੜਾ ਦੀ ਮੌਤ ਇਸ ਸਮੇਂ ਮਨੋਰੰਜਨ ਜਗਤ ਦੀ ਸਭ ਤੋਂ ਵੱਡੀ ਖ਼ਬਰ ਬਣ ਕੇ ਸਾਹਮਣੇ ਆਈ ਹੈ। ਉਨ੍ਹਾਂ ਦੇ ਪਿਤਾ ਨੇ ਘਰ ਦੀ ਛੱਤ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰਨ ਦੀ ਗੱਲ ਉੱਭਰ ਕੇ ਆਈ। ਘਟਨਾ ਬੁੱਧਵਾਰ ਸਵੇਰੇ 9 ਵਜੇ ਦੀ ਦੱਸੀ ਜਾ ਰਹੀ ਹੈ। ਇਸ ਦੇ ਨਾਲ ਹੀ ਮੁੰਬਈ ਪੁਲਸ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ ਕਿ ਕੀ ਅਨਿਲ ਅਰੋੜਾ ਦੀ ਮੌਤ ਦੁਰਘਟਨਾ ਸੀ ਜਾਂ ਅਸਲ 'ਚ ਖੁਦਕੁਸ਼ੀ ਸੀ।
ਛੇਵੀਂ ਮੰਜ਼ਿਲ 'ਤੇ ਰਹਿੰਦੇ ਸਨ ਮਲਾਇਕਾ ਦੇ ਪਿਤਾ
ਰਾਜ ਤਿਲਕ ਰੋਸ਼ਨ, ਮੁੰਬਈ ਪੁਲਸ ਨੇ ਨਿਊਜ਼ ਏਜੰਸੀ ਏ. ਐੱਨ.ਆਈ. ਨਾਲ ਗੱਲਬਾਤ ਕਰਦਿਆਂ ਕਿਹਾ, ''ਅਨਿਲ ਮਹਿਤਾ (ਅਰੋੜਾ) ਦੀ ਲਾਸ਼ ਮਿਲੀ ਹੈ। ਉਹ ਛੇਵੀਂ ਮੰਜ਼ਿਲ 'ਤੇ ਰਹਿੰਦੇ ਸਨ। ਅਸੀਂ ਵਿਸਥਾਰ ਨਾਲ ਜਾਂਚ ਕਰ ਰਹੇ ਹਾਂ, ਸਾਡੀ ਟੀਮ ਇੱਥੇ ਮੌਜੂਦ ਹੈ। ਅਸੀਂ ਸਾਰੇ ਐਂਗਲ ਤੋਂ ਵਿਸਥਾਰ ਨਾਲ ਜਾਂਚ ਕਰ ਰਹੇ ਹਾਂ। ਸਾਡੀ ਟੀਮ ਅਤੇ ਫੋਰੈਂਸਿਕ ਟੀਮ ਇੱਥੇ ਮੌਜੂਦ ਹੈ...ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਅਸੀਂ ਸਾਰੇ ਵੇਰਵਿਆਂ 'ਤੇ ਕੰਮ ਕਰ ਰਹੇ ਹਾਂ...ਪਹਿਲੀ ਨਜ਼ਰ 'ਚ ਇਹ ਖੁਦਕੁਸ਼ੀ ਦਾ ਮਾਮਲਾ ਜਾਪਦਾ ਹੈ, ਅਸੀਂ ਅਗਲੇਰੀ ਜਾਂਚ ਕਰ ਰਹੇ ਹਾਂ।''
#WATCH | Maharashtra | Anil Arora, father of actress-model Malaika Arora died by suicide by jumping off the terrace of their residence in Mumbai. Police team is present at the spot and is carrying out investigation. Details awaited. pic.twitter.com/QKBDKWOsdI
— ANI (@ANI) September 11, 2024
ਖੁਦਕੁਸ਼ੀ ਦਾ ਕਾਰਨ ਕੀ ਹੈ?
ਨਿਊਜ਼ ਏਜੰਸੀ ਏ. ਐੱਨ.ਆਈ. 'ਚ ਆਈ ਖ਼ਬਰ ਮੁਤਾਬਕ ਮੁੰਬਈ ਪੁਲਸ ਨੇ ਕਿਹਾ ਕਿ ਮੌਕੇ ਤੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ। ਇਸ ਕਾਰਨ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਖੁਦਕੁਸ਼ੀ ਦਾ ਕਾਰਨ ਕੀ ਹੋ ਸਕਦਾ ਹੈ।
ਮਾਤਾ-ਪਿਤਾ ਨੇ ਕਈ ਸਾਲ ਪਹਿਲਾ ਲਿਆ ਸੀ ਤਲਾਕ
ਮਲਾਇਕਾ ਅਰੋੜਾ ਦੇ ਪਰਿਵਾਰ 'ਚ ਉਸ ਦੀ ਭੈਣ ਅੰਮ੍ਰਿਤਾ ਅਰੋੜਾ ਅਤੇ ਉਸ ਦੀ ਮਾਂ ਹੈ। ਜਦੋਂ ਮਲਾਇਕਾ ਅਰੋੜਾ ਦਾ ਪਿਤਾ ਹਿੰਦੂ ਸੀ ਅਤੇ ਉਸ ਦੀ ਮਾਂ ਕੇਰਲਾ ਦੀ ਰਹਿਣ ਵਾਲੀ ਹੈ, ਜੋ ਈਸਾਈ ਧਰਮ ਨਾਲ ਸਬੰਧ ਰੱਖਦੀ ਹੈ। ਜਦੋਂ ਮਲਾਇਕਾ 6 ਸਾਲ ਦੀ ਸੀ ਤਾਂ ਉਦੋਂ ਉਸ ਦੇ ਮਾਤਾ-ਪਿਤਾ ਦਾ ਤਲਾਕ ਹੋ ਗਿਆ ਸੀ। ਉਹ ਆਪਣੀ ਮਾਂ ਨਾਲ ਠਾਣੇ ਤੋਂ ਚੇਂਬੁਰ ਚਲੀ ਗਈ ਸੀ। ਉਸ ਦੀ ਮਾਂ ਨੇ ਮਲਾਇਕਾ ਦਾ ਪਾਲਣ ਪੋਸ਼ਣ ਕੀਤਾ। ਗਲਾਟਾ ਇੰਡੀਆ ਨੂੰ ਇਕ ਇੰਟਰਵਿਊ 'ਚ ਮਲਾਇਕਾ ਨੇ ਕਿਹਾ ਸੀ, ''ਮੇਰਾ ਬਚਪਨ ਬਹੁਤ ਸ਼ਾਨਦਾਰ ਸੀ, ਪਰ ਇਹ ਸੌਖਾ ਨਹੀਂ ਸੀ। ਮੁਸ਼ਕਿਲ ਦਾ ਸਮਾਂ ਤੁਹਾਨੂੰ ਮਹੱਤਵਪੂਰਨ ਸਬਕ ਵੀ ਸਿਖਾਉਂਦਾ ਹੈ।''
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।