ਫ਼ਿਲਮ ''ਜਿਗਰਾ'' ਦਾ ਗੀਤ ''ਚੱਲ ਕੁੜੀਏ'' ਰਿਲੀਜ਼, ਆਲੀਆ ਭੱਟ ਤੇ ਦਿਲਜੀਤ ਨੇ ਖਿੱਚਿਆ ਸਭ ਦਾ ਧਿਆਨ

Wednesday, Sep 18, 2024 - 11:54 AM (IST)

ਮੁੰਬਈ : BTS ਤਸਵੀਰਾਂ ਤੋਂ ਬਾਅਦ ਆਲੀਆ ਭੱਟ ਦੀ ਆਉਣ ਵਾਲੀ ਫ਼ਿਲਮ 'ਜਿਗਰਾ' ਦਾ ਗੀਤ 'ਚੱਲ ਕੁੜੀਏ' ਰਿਲੀਜ਼ ਹੋ ਗਿਆ ਹੈ। ਮੇਕਰਸ ਨੇ ਦਿਲਜੀਤ ਦੋਸਾਂਝ ਅਤੇ ਅਦਾਕਾਰਾ ਨਾਲ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ। ਪ੍ਰਸ਼ੰਸਕਾਂ ਵੱਲੋਂ ਇਸ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। 'ਜਿਗਰਾ' 2024 ਦੀਆਂ ਸਭ ਤੋਂ ਉਡੀਕੀਆਂ ਗਈਆਂ ਫ਼ਿਲਮਾਂ 'ਚੋਂ ਇੱਕ ਹੈ। ਦਿਲਜੀਤ-ਆਲੀਆ ਦੀ ਜੋੜੀ ਅੱਠ ਸਾਲ ਹਿੱਟ ਟ੍ਰੈਕ 'ਇੱਕ ਕੁੜੀ' ਤੋਂ ਬਾਅਦ ਇਕੱਠੇ ਆਈ ਹੈ।

ਆਲੀਆ ਭੱਟ ਨੇ ਸ਼ੇਅਰ ਕੀਤੀ ਵੀਡੀਓ
ਆਲੀਆ ਭੱਟ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਦੋਵਾਂ ਨੇ ਇਸ ਖੂਬਸੂਰਤ ਟ੍ਰੈਕ ਲਈ ਸਾਥ ਦਿੱਤਾ ਹੈ। ਗੀਤ ਮਹਿਲਾ ਸਸ਼ਕਤੀਕਰਨ 'ਤੇ ਆਧਾਰਿਤ ਹੈ। ਇਸ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ 'ਚ ਲਿਖਿਆ ਹੈ, ''ਚੱਲ ਕੁੜੀਏ' ਹੁਣੇ ਆਇਆ ਹੈ। ਜਿਗਰਾ ਸਿਨੇਮਾਘਰਾਂ 'ਚ 11 ਅਕਤੂਬਰ ਨੂੰ।"

ਪ੍ਰਸ਼ੰਸਕ ਦੇ ਰਹੇ ਨੇ ਪ੍ਰਤੀਕਿਰੀਆਵਾਂ
ਇੱਕ ਫੈਨ ਨੇ ਲਿਖਿਆ,"ਆਲੀਆ ਇੱਕ ਸੁਪਰਸਟਾਰ ਹੈ।" ਇੱਕ ਨੇ ਲਿਖਿਆ, "ਸ਼ੁਰੂਆਤੀ ਸੰਵਾਦ ਨੇ ਹੀ ਮੈਨੂੰ ਪ੍ਰਭਾਵਿਤ ਕੀਤਾ।" ਇਸ ਦੇ ਨਾਲ ਹੀ ਆਲੀਆ ਦੀ ਆਵਾਜ਼ ਦਿਲਜੀਤ ਦੀ ਊਰਜਾ ਨਾਲ ਮੇਲ ਖਾਂਦੀ ਹੈ। ਇਸ ਮਿਊਜ਼ਿਕ ਵੀਡੀਓ 'ਚ ਦਿਲਜੀਤ ਵਾਈਟ ਆਊਟਫਿੱਟ 'ਚ ਨਜ਼ਰ ਆ ਰਹੇ ਹਨ, ਜਦਕਿ ਆਲੀਆ ਨੇ ਵੀ ਟੀ-ਸ਼ਰਟ ਪਾਈ ਹੋਈ ਹੈ, ਜਿਸ 'ਤੇ 'ਘਰ' ਲਿਖਿਆ ਹੋਇਆ ਹੈ। ਇਹ ਗੀਤ ਹੁਣ ਸਾਰੇਗਾਮਾ ਯੂਟਿਊਬ ਚੈਨਲ ਅਤੇ ਸਾਰੇ ਆਡੀਓ ਸਟ੍ਰੀਮਿੰਗ ਪਲੇਟਫਾਰਮਾਂ 'ਤੇ ਉਪਲਬਧ ਹੈ।

ਫ਼ਿਲਮ 'ਜਿਗਰਾ' ਬਾਰੇ
'ਜਿਗਰਾ' ਦੀ ਗੱਲ ਕਰੀਏ, ਤਾਂ ਇਸ ਦਾ ਟੀਜ਼ਰ ਹਾਲ ਹੀ 'ਚ ਰਿਲੀਜ਼ ਹੋਇਆ ਸੀ ਅਤੇ ਇਸ ਦੀ ਪਰਫਾਰਮੈਂਸ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ ਸੀ। ਵੀਡੀਓ ਦੀ ਸ਼ੁਰੂਆਤ ਆਲੀਆ ਭੱਟ ਦੇ ਹੋਟਲ 'ਚ ਡ੍ਰਿੰਕ ਕਰਦੇ ਹੋਏ ਅਤੇ ਆਪਣੇ ਭਰਾ ਬਾਰੇ ਗੱਲ ਕਰਨ ਨਾਲ ਹੁੰਦੀ ਹੈ। ਉਸ ਦਾ ਕਹਿਣਾ ਹੈ ਕਿ ਉਸ ਕੋਲ੍ਹ ਸਮਾਂ ਬਹੁਤ ਘੱਟ ਹੈ ਅਤੇ ਉਸ ਨੂੰ ਬਹੁਤ ਕੁਝ ਕਰਨਾ ਹੈ। ਜਿਵੇਂ-ਜਿਵੇਂ ਵੀਡੀਓ ਅੱਗੇ ਵਧਦਾ ਹੈ, ਅਸੀਂ ਦੇਖਦੇ ਹਾਂ ਕਿ ਵੇਦਾਂਗ ਰੈਨਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਆਲੀਆ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਸ ਨੂੰ ਸਾਰੇ ਐਕਸ਼ਨ ਸੀਨ ਕਰਦੇ ਦੇਖਣਾ ਸੱਚਮੁੱਚ ਦਿਲਚਸਪ ਹੋਵੇਗਾ।

'ਜਿਗਰਾ' ਦੀ ਰਿਲੀਜ਼ਿੰਗ ਡੇਟ
ਵਾਸਨ ਬਾਲਾ ਦੁਆਰਾ ਨਿਰਦੇਸ਼ਤ 'ਜਿਗਰਾ' ਫ਼ਿਲਮ 'ਚ ਆਲੀਆ ਭੱਟ ਮੁੱਖ ਭੂਮਿਕਾ 'ਚ ਹੈ, ਜਦਕਿ ਵੇਦਾਂਗ ਰੈਨਾ ਨੇ ਉਸ ਦੇ ਭਰਾ ਦੀ ਭੂਮਿਕਾ ਨਿਭਾਈ ਹੈ। ਫ਼ਿਲਮ ਨੂੰ Viacom18 ਸਟੂਡੀਓਜ਼, ਧਰਮਾ ਪ੍ਰੋਡਕਸ਼ਨ ਅਤੇ ਈਟਰਨਲ ਸਨਸ਼ਾਈਨ ਪ੍ਰੋਡਕਸ਼ਨ ਦੁਆਰਾ ਪੇਸ਼ ਕੀਤਾ ਗਿਆ ਹੈ ਅਤੇ ਕਰਨ ਜੌਹਰ, ਅਪੂਰਵਾ ਮਹਿਤਾ, ਆਲੀਆ ਭੱਟ, ਸ਼ਾਹੀਨ ਭੱਟ ਅਤੇ ਸੋਮੇਨ ਮਿਸ਼ਰਾ ਦੁਆਰਾ ਨਿਰਮਿਤ ਹੈ। 'ਜਿਗਰਾ' 11 ਅਕਤੂਬਰ 2024 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


sunita

Content Editor

Related News