Birthday ਤੋਂ ਇਕ ਦਿਨ ਪਹਿਲਾਂ Viral ਹੋਇਆ ਅਦਾਕਾਰਾ ਦਾ ਵੀਡੀਓ

Thursday, Nov 28, 2024 - 09:29 AM (IST)

Birthday ਤੋਂ ਇਕ ਦਿਨ ਪਹਿਲਾਂ Viral ਹੋਇਆ ਅਦਾਕਾਰਾ ਦਾ ਵੀਡੀਓ

ਮੁੰਬਈ- ਈਸ਼ਾ ਗੁਪਤਾ ਨੇ ਕਈ ਬਾਲੀਵੁੱਡ ਫਿਲਮਾਂ ‘ਚ ਕੰਮ ਕੀਤਾ ਹੈ, ਜਿਨ੍ਹਾਂ ‘ਚੋਂ ਕੁਝ ਅੱਜ ਵੀ ਲੋਕਾਂ ‘ਚ ਕਾਫੀ ਮਸ਼ਹੂਰ ਹਨ। ਉਨ੍ਹਾਂ ਆਪਣੀ ਪਹਿਲੀ ਫਿਲਮ ‘ਜੰਨਤ 2’ ਨਾਲ ਬਾਕਸ ਆਫਿਸ ‘ਤੇ ਦਬਦਬਾ ਬਣਾਇਆ। ਦੱਸ ਦੇਈਏ ਕਿ ਈਸ਼ਾ 28 ਨਵੰਬਰ ਨੂੰ 39 ਸਾਲ ਦੀ ਹੋ ਜਾਵੇਗੀ ਅਤੇ ਉਨ੍ਹਾਂ ਦੇ ਜਨਮਦਿਨ ਤੋਂ ਇਕ ਦਿਨ ਪਹਿਲਾਂ ਹੀ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦਾ ਇਕ ਪੁਰਾਣਾ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ‘ਚ ਉਨ੍ਹਾਂ ਦਾ ਬੋਲਡ ਅੰਦਾਜ਼ ਦੇਖਿਆ ਜਾ ਸਕਦਾ ਹੈ।ਦਰਅਸਲ, ਈਸ਼ਾ ਨੇ ਖੁਦ ਇਸ ਵੀਡੀਓ ਨੂੰ ਪਿਛਲੇ ਸਾਲ ਆਪਣੇ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤਾ ਸੀ। ਦੱਸ ਦੇਈਏ ਕਿ ਈਸ਼ਾ ਗੁਪਤਾ ਦੇ ਪਿਤਾ ਏਅਰਫੋਰਸ ਅਫਸਰ ਸਨ। ਉਨ੍ਹਾਂ ਦਾ ਬਚਪਨ ਦਿੱਲੀ, ਦੇਹਰਾਦੂਨ ਅਤੇ ਹੈਦਰਾਬਾਦ ਵਿੱਚ ਬੀਤਿਆ। ਮਾਸ ਕਮਿਊਨੀਕੇਸ਼ਨ ਦੀ ਡਿਗਰੀ ਲੈਣ ਤੋਂ ਬਾਅਦ ਈਸ਼ਾ ਨੇ ਮਾਡਲਿੰਗ ਦੀ ਦੁਨੀਆ ‘ਚ ਐਂਟਰੀ ਕੀਤੀ। 2007 ਵਿੱਚ, ਈਸ਼ਾ ਨੇ ਫੇਮਿਨਾ ਮਿਸ ਇੰਡੀਆ ਵਿੱਚ ਹਿੱਸਾ ਲਿਆ ਅਤੇ ਤੀਜੇ ਸਥਾਨ ‘ਤੇ ਰਹੀ।

ਇਹ ਵੀ ਪੜ੍ਹੋ- ਪ੍ਰੇਮੀ ਨਾਲ ਹੋਟਲ ਗਈ Youtuber Vlogger ਦਾ ਕਤਲ, ਜਾਣੋ ਪੂਰਾ ਮਾਮਲਾ

2007 ਵਿੱਚ ਹੀ ਈਸ਼ਾ ਨੇ ਮਿਸ ਇੰਡੀਆ ਇੰਟਰਨੈਸ਼ਨਲ ਵਿੱਚ ਹਿੱਸਾ ਲਿਆ ਅਤੇ ਖਿਤਾਬ ਜਿੱਤਿਆ। ਇਸ ਤੋਂ ਬਾਅਦ ਉਹ ਮਾਡਲਿੰਗ ਦੀ ਦੁਨੀਆ ‘ਚ ਮਸ਼ਹੂਰ ਹੋ ਗਈ ਅਤੇ ਕਿੰਗਫਿਸ਼ਰ ਕੈਲੰਡਰ ਦਾ ਹਿੱਸਾ ਵੀ ਬਣ ਗਈ। 2012 ‘ਚ ਈਸ਼ਾ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਮਹੇਸ਼ ਭੱਟ ਦੀ ਫਿਲਮ ‘ਜੰਨਤ 2’ ਨਾਲ ਕੀਤੀ ਸੀ। ਈਸ਼ਾ ਨੇ ਫਿਲਮ ‘ਚ ਇਮਰਾਨ ਹਾਸ਼ਮੀ ਦੇ ਨਾਲ ਆਪਣਾ ਬੋਲਡ ਅੰਦਾਜ਼ ਦਿਖਾਇਆ ਸੀ।

ਇਹ ਵੀ ਪੜ੍ਹੋ- Arijit Singh ਨੇ ਵਿਆਹ 'ਚ ਗੀਤ ਗਾਉਣ ਦੇ ਬਦਲੇ ਮੰਗਿਆ ਸੀ Duplex

2013 ‘ਚ ਉਹ ਫਿਲਮ ‘ਗੋਰੀ ਤੇਰੇ ਪਿਆਰ ਮੇਂ’ ‘ਚ ਨਜ਼ਰ ਆਈ ਅਤੇ 2014 ‘ਚ ਉਹ ਫਿਲਮ ‘ਹਮਸ਼ਕਲ’ ‘ਚ ਨਜ਼ਰ ਆਈ। ਇਨ੍ਹਾਂ ਫਿਲਮਾਂ ‘ਚ ਵੀ ਈਸ਼ਾ ਦਾ ਗਲੈਮ ਸਟਾਈਲ ਦੇਖਣ ਨੂੰ ਮਿਲਿਆ ਅਤੇ ਉਸ ਨੂੰ ਬੋਲਡ ਅਭਿਨੇਤਰੀਆਂ ‘ਚ ਗਿਣਿਆ ਜਾਣ ਲੱਗਾ। ਈਸ਼ਾ ਨੇ ‘ਕਮਾਂਡੋ 2’, ‘ਟੋਟਲ ਧਮਾਲ’ ਵਰਗੀਆਂ ਫਿਲਮਾਂ ਤੋਂ ਕੁਝ ਨਵੇਂ ਕਿਰਦਾਰ ਅਜ਼ਮਾਉਣ ਦੀ ਕੋਸ਼ਿਸ਼ ਕੀਤੀ। ਦਰਸ਼ਕ ਉਸ ਦੀ ਗਲੈਮਰਸ ਲੁੱਕ ਨੂੰ ਪਸੰਦ ਕਰਦੇ ਹਨ। ਉਨ੍ਹਾਂ ਨੇ ਵੈੱਬ ਸੀਰੀਜ਼ ‘ਆਸ਼ਰਮ’ ‘ਚ ਆਪਣੇ ਕਿਰਦਾਰ ਨਾਲ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

Priyanka

Content Editor

Related News