ਐਸ਼ਵਰਿਆ ਨੇ ਇੱਕਲਿਆਂ ਹੀ ਮਨਾਇਆ ਧੀ ਦਾ ਜਨਮਦਿਨ, ਤਲਾਕ ਦੀ ਖ਼ਬਰਾਂ ਨੂੰ ਮਿਲੀ ਹਵਾ

Thursday, Nov 21, 2024 - 10:33 AM (IST)

ਐਸ਼ਵਰਿਆ ਨੇ ਇੱਕਲਿਆਂ ਹੀ ਮਨਾਇਆ ਧੀ ਦਾ ਜਨਮਦਿਨ, ਤਲਾਕ ਦੀ ਖ਼ਬਰਾਂ ਨੂੰ ਮਿਲੀ ਹਵਾ

ਮੁੰਬਈ- ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਅਤੇ ਅਭਿਸ਼ੇਕ ਬੱਚਨ ਪਿਛਲੇ ਕੁਝ ਸਮੇਂ ਤੋਂ ਆਪਣੇ ਤਲਾਕ ਦੀਆਂ ਅਫਵਾਹਾਂ ਨੂੰ ਲੈ ਕੇ ਸੁਰਖੀਆਂ 'ਚ ਹਨ। ਮੀਡੀਆ ਰਿਪੋਰਟਾਂ ਮੁਤਾਬਕ ਐਸ਼ਵਰਿਆ ਅਤੇ ਅਭਿਸ਼ੇਕ ਇਕ-ਦੂਜੇ ਤੋਂ ਵੱਖ ਹੋ ਗਏ ਹਨ ਅਤੇ ਦੋਵੇਂ ਜਲਦ ਹੀ ਤਲਾਕ ਲੈਣ ਵਾਲੇ ਹਨ। ਇਸ ਦੌਰਾਨ ਐਸ਼ ਨੇ ਧੀ ਆਰਾਧਿਆ ਨੇ 16 ਨਵੰਬਰ ਨੂੰ 13ਵਾਂ ਜਨਮਦਿਨ ਮਨਾਇਆ, ਜਿਸ ਦੀਆਂ ਤਸਵੀਰਾਂ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਸ਼ੇਅਰ ਕੀਤੀਆਂ। ਇਨ੍ਹਾਂ ਤਸਵੀਰਾਂ 'ਚ ਆਰਾਧਿਆ ਆਪਣੀ ਨਾਨੀ ਅਤੇ ਮਾਂ ਨਾਲ ਜਨਮਦਿਨ ਮਨਾਉਂਦੀ ਨਜ਼ਰ ਆ ਰਹੀ ਹੈ ਪਰ ਬੱਚਨ ਪਰਿਵਾਰ ਵੱਲੋਂ ਇਕ ਵੀ ਫੋਟੋ 'ਚ ਨਜ਼ਰ ਨਹੀਂ ਆਈ। ਜਿਸ ਕਾਰਨ ਲੋਕ ਹੁਣ ਐਸ਼ਵਰਿਆ 'ਤੇ ਸਵਾਲ ਚੁੱਕ ਰਹੇ ਹਨ।

ਐਸ਼ਵਰਿਆ ਰਾਏ ਨੇ ਧੀ ਆਰਾਧਿਆ ਦੇ ਜਨਮਦਿਨ 'ਤੇ ਦਿਖਾਈ ਝਲਕ

ਅਦਾਕਾਰਾ ਐਸ਼ਵਰਿਆ ਰਾਏ ਨੇ ਇਸ ਪੋਸਟ 'ਚ ਆਪਣੀ ਧੀ ਆਰਾਧਿਆ ਦੇ ਜਨਮਦਿਨ ਦੀ ਝਲਕ ਦਿਖਾਈ ਹੈ। ਪਹਿਲੀ ਤਸਵੀਰ 'ਚ ਆਰਾਧਿਆ ਆਪਣੇ ਨਾਨਾ ਦੀ ਤਸਵੀਰ ਅੱਗੇ ਸਿਰ ਝੁਕਾ ਕੇ ਖੜ੍ਹੀ ਹੈ, ਜਦਕਿ ਦੂਜੀ ਤਸਵੀਰ 'ਚ ਐਸ਼ਵਰਿਆ ਆਪਣੇ ਪਿਤਾ ਦਾ ਆਸ਼ੀਰਵਾਦ ਲੈ ਰਹੀ ਹੈ। ਤੀਜੀ ਤਸਵੀਰ ਵਿੱਚ ਆਰਾਧਿਆ ਆਪਣੀ ਨਾਨੀ ਨਾਲ ਖੜ੍ਹੀ ਹੈ ਅਤੇ ਪੋਜ਼ ਦੇ ਰਹੀ ਹੈ। ਆਖਰੀ ਫੋਟੋ ਵਿੱਚ, ਸਟਾਰਕਿਡ ਸਿਲਵਰ ਪਹਿਰਾਵੇ ਵਿੱਚ ਬਹੁਤ ਪਿਆਰਾ ਲੱਗ ਰਿਹਾ ਹੈ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਐਸ਼ਵਰਿਆ ਨੇ ਕੈਪਸ਼ਨ 'ਚ ਲਿਖਿਆ, 'ਮੇਰੀ ਜ਼ਿੰਦਗੀ ਦੇ ਦੋ ਸਭ ਤੋਂ ਪਿਆਰੇ ਲੋਕ ਡੈਡੀ ਅਤੇ ਆਰਾਧਿਆ ਨੂੰ ਜਨਮਦਿਨ ਮੁਬਾਰਕ। ਮੇਰਾ ਦਿਲ, ਮੇਰੀ ਆਤਮਾ।'

ਐਸ਼ਵਰਿਆ ਰਾਏ ਦੀ ਪੋਸਟ 'ਤੇ ਲੋਕਾਂ ਨੇ ਤਿੱਖੇ ਸਵਾਲ ਚੁੱਕੇ 

ਹਾਲਾਂਕਿ ਇਨ੍ਹਾਂ ਸਾਰੀਆਂ ਤਸਵੀਰਾਂ ਤੋਂ ਬੱਚਨ ਪਰਿਵਾਰ ਗਾਇਬ ਹੈ। ਅਜਿਹੇ 'ਚ ਲੋਕ ਹੁਣ ਐਸ਼ਵਰਿਆ 'ਤੇ ਸਵਾਲ ਕਰ ਰਹੇ ਹਨ। ਐਸ਼ਵਰਿਆ ਦੀ ਇਸ ਪੋਸਟ 'ਤੇ ਲੋਕ ਕਾਫੀ ਕਮੈਂਟ ਕਰ ਰਹੇ ਹਨ ਅਤੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਯੂਜ਼ਰ ਨੇ ਪੁੱਛਿਆ, 'ਬੱਚਨ ਪਰਿਵਾਰ ਕਿੱਥੇ ਹੈ?' ਤਾਂ ਇੱਕ ਹੋਰ ਯੂਜ਼ਰ ਨੇ ਲਿਖਿਆ, 'ਇਨ੍ਹਾਂ ਤਸਵੀਰਾਂ 'ਚ ਅਭਿਸ਼ੇਕ ਬੱਚਨ ਅਤੇ ਅਮਿਤਾਭ ਬੱਚਨ ਕਿਤੇ ਨਹੀਂ ਹਨ। ਕੀ ਇਸਦਾ ਮਤਲਬ ਇਹ ਹੈ ਕਿ ਤਲਾਕ ਦੀ ਗੱਲ ਸੱਚ ਹੈ? ਐਸ਼ਵਰਿਆ ਦੀ ਪੋਸਟ 'ਤੇ ਟਿੱਪਣੀ ਕਰਦੇ ਹੋਏ ਇਕ ਹੋਰ ਯੂਜ਼ਰ ਨੇ ਲਿਖਿਆ, 'ਤਲਾਕ ਪੱਕਾ ਹੋ ਗਿਆ ਲੱਗਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Priyanka

Content Editor

Related News