ਅਮਿਤਾਭ ਨੇ ਦੱਸਿਆ ਕਿਉਂ ਵਾਰ-ਵਾਰ ਜਾਣਾ ਪੈਂਦਾ ਸੀ ਹਸਪਤਾਲ
Wednesday, Sep 11, 2024 - 02:00 PM (IST)

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਅਦਾਕਾਰ ਅਮਿਤਾਭ ਬੱਚਨ ਇਨ੍ਹੀਂ ਦਿਨੀਂ 'ਕੇਬੀਸੀ' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ। ਇਸ ਦੌਰਾਨ ਉਹ ਖੇਡ ਤੋਂ ਇਲਾਵਾ ਕਈ ਵਾਰ ਦਰਸ਼ਕਾਂ ਨਾਲ ਗੱਲਬਾਤ ਕਰਦੇ ਵੀ ਨਜ਼ਰ ਆਉਂਦੇ ਹਨ। ਇਸ ਦੌਰਾਨ ਇਕ ਪ੍ਰਤੀਯੋਗੀ ਜੋ Cancer survivor ਸੀ, ਬਿੱਗ ਬੀ ਦੇ ਸਾਹਮਣੇ ਹੌਟ ਸੀਟ 'ਤੇ ਆਇਆ।
ਭਾਵੁਕ ਹੋਇਆ ਮੁਕਾਬਲੇਬਾਜ਼
ਅਮਿਤਾਭ ਦੇ ਸਾਹਮਣੇ ਅਕਸ਼ੈ ਨਾਂ ਦਾ ਪ੍ਰਤੀਯੋਗੀ ਖੇਡਣ ਆਇਆ। ਆਪਣੇ ਦੁੱਖ ਭਰੇ ਦਿਨਾਂ ਨੂੰ ਯਾਦ ਕਰਦਿਆਂ ਉਸ ਦੀਆਂ ਅੱਖਾਂ 'ਚ ਹੰਝੂ ਆ ਗਏ, ਜਦੋਂ ਉਸ ਨੂੰ ਪਤਾ ਲੱਗਿਆ ਕਿ ਮੈਨੂੰ ਕੈਂਸਰ ਹੈ। ਅਕਸ਼ੈ ਨੇ ਕਿਹਾ ਕਿ ਇੱਕ ਪਾਸੇ ਮੇਰੇ ਸਾਰੇ ਦੋਸਤ ਕਾਲਜ ਜਾ ਰਹੇ ਸਨ, ਜਦੋਂਕਿ ਮੈਂ ਹਸਪਤਾਲ 'ਚ ਦਾਖ਼ ਸੀ ਅਤੇ ਕੈਂਸਰ ਨਾਲ ਲੜਾਈ ਲੜ ਰਿਹਾ ਸੀ।
ਇਹ ਖ਼ਬਰ ਵੀ ਪੜ੍ਹੋ - ਮਲਾਇਕਾ ਅਰੋੜਾ ਦੇ ਪਿਤਾ ਦੀ ਖ਼ੁਦਕੁਸ਼ੀ ਦੀ ਕੀ ਰਹੀ ਵਜ੍ਹਾ, ਜਾਂਚ 'ਚ ਜੁਟੀ ਕ੍ਰਾਈਮ ਬ੍ਰਾਂਚ
ਅਕਸ਼ੈ ਨੇ ਆਪਣਾ ਦੁੱਖ ਕੀਤਾ ਸਾਂਝਾ
ਅਕਸ਼ੈ ਨੇ ਕਿਹਾ, ''ਮੇਰਾ ਝੁਕਾਅ ਹਮੇਸ਼ਾ ਕਲਾ ਵੱਲ ਸੀ। ਜਿਵੇਂ-ਜਿਵੇਂ ਮੈਂ ਵੱਡਾ ਹੋਇਆ, ਮੈਨੂੰ ਡਿਜ਼ਾਈਨ ਬਾਰੇ ਜਾਣੂ ਕਰਵਾਇਆ ਗਿਆ। ਮੈਨੂੰ 2018 'ਚ ਕੈਂਸਰ ਦਾ ਪਤਾ ਲੱਗਿਆ ਅਤੇ 2 ਸਾਲ ਤੱਕ ਇਲਾਜ ਚੱਲਿਆ। ਰਿਕਵਰੀ ਪੀਰੀਅਡ ਦੌਰਾਨ ਮੈਂ ਘਰ 'ਚ ਡਿਜ਼ਾਈਨ ਕਰਨਾ ਸਿੱਖਣਾ ਸ਼ੁਰੂ ਕੀਤਾ। ਮੈਨੂੰ ਕੁਝ ਸਮੇਂ ਤੋਂ ਗੋਡਿਆਂ 'ਚ ਦਰਦ ਸੀ। ਸਕੈਨ ਕਰਨ ਤੋਂ ਬਾਅਦ ਡਾਕਟਰਾਂ ਨੂੰ ਗੋਲਫ ਬਾਲ ਦੇ ਆਕਾਰ ਦਾ ਟਿਊਮਰ ਮਿਲਿਆ। ਫਿਰ ਬਾਇਓਪਸੀ ਰਾਹੀਂ ਸਾਨੂੰ ਪਤਾ ਲੱਗਿਆ ਕਿ ਇਹ ਕੈਂਸਰ ਦਾ ਟਿਊਮਰ ਹੈ।''
ਇਹ ਖ਼ਬਰ ਵੀ ਪੜ੍ਹੋ - ਅਦਾਕਾਰਾ ਰਸ਼ਮਿਕਾ ਮੰਡਾਨਾ ਦਾ ਹੋਇਆ ਐਕਸੀਡੈਂਟ
ਬਿੱਗ ਬੀ ਨੇ ਮੁਕਾਬਲੇਬਾਜ਼ ਨੂੰ ਦਿੱਤਾ ਦਿਲਾਸਾ
ਉਸ ਅੱਗੇ ਕਿਹਾ, ''ਮੇਰੀ ਕੀਮੋਥੈਰੇਪੀ ਅਤੇ ਸਰਜਰੀ ਹੋ ਰਹੀ ਸੀ। ਜਦੋਂ ਮੇਰੇ ਦੋਸਤ ਕਾਲਜ ਜਾ ਰਹੇ ਸਨ, ਮੈਂ ਹਸਪਤਾਲ 'ਚ ਸੀ। ਇਹ ਔਖੀ ਲੜਾਈ ਸੀ ਪਰ ਜੀਵਨ ਬਦਲਣ ਵਾਲਾ ਤਜਰਬਾ ਸੀ। ਮੈਂ ਬਹੁਤ ਕੁਝ ਸਿੱਖਿਆ। ਮੈਂ ਲਗਭਗ 6-7 ਸਾਲ ਦੇ ਇਕ ਬੱਚੇ ਨੂੰ ਦੇਖਿਆ, ਜਿਸ ਦਾ ਆਪਰੇਸ਼ਨ ਕਰਨਾ ਪਿਆ ਅਤੇ ਉਸਦੀ ਲੱਤ ਕੱਟਣੀ ਪਈ।'' ਇਸ 'ਤੇ ਬਿੱਗ ਬੀ ਨੇ ਉਸ ਨੂੰ ਦਿਲਾਸਾ ਦਿੰਦਿਆਂ ਕਿਹਾ ਕਿ ਮੈਂ ਤੁਹਾਡੇ ਸਾਹਮਣੇ ਬੈਠਾ ਹਾਂ। ਮੈਂ ਕਈ ਵਾਰ ਹਸਪਤਾਲ ਗਿਆ ਹਾਂ ਪਰ ਸਾਰਿਆਂ ਦੇ ਆਸ਼ੀਰਵਾਦ ਨਾਲ ਹਮੇਸ਼ਾ ਠੀਕ ਹੋ ਕੇ ਆਇਆ ਹਾਂ। ਇਸ ਗੱਲ 'ਤੇ ਅਫ਼ਸੋਸ ਕਰਨ ਜਾਂ ਉਦਾਸ ਹੋਣ ਦੀ ਕੋਈ ਲੋੜ ਨਹੀਂ ਹੈ ਕਿ ਤੁਹਾਡੇ ਦੋਸਤ ਕਾਲਜ ਕਿਵੇਂ ਗਏ ਕਿਉਂਕਿ ਉਹ ਕੇਬੀਸੀ 'ਤੇ ਨਹੀਂ ਆਏ। ਅਮਿਤਾਭ ਬੱਚਨ 2000 ਤੋਂ 'ਕੇਬੀਸੀ' ਦੀ ਮੇਜ਼ਬਾਨੀ ਕਰ ਰਹੇ ਹਨ। ਉਸ ਨੇ ਤੀਜੇ ਸੀਜ਼ਨ ਨੂੰ ਛੱਡ ਕੇ ਸਾਰੇ ਸੀਜ਼ਨ ਹੋਸਟ ਕੀਤੇ ਹਨ। ਤੀਜੇ ਸੀਜ਼ਨ ਨੂੰ ਸੁਪਰਸਟਾਰ ਸ਼ਾਹਰੁਖ ਖ਼ਾਨ ਨੇ ਹੋਸਟ ਕੀਤਾ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।