ਅਮਰੀਕੀ ਦਰਸ਼ਕਾਂ ਦੇ ਸਿਰ ਚੜ੍ਹ ਬੋਲਿਆ ਆਯੁਸ਼ਮਾਨ ਖੁਰਾਨਾ ਦਾ ਲਾਈਵ ਸ਼ੋਅ

Wednesday, Nov 27, 2024 - 09:56 AM (IST)

ਅਮਰੀਕੀ ਦਰਸ਼ਕਾਂ ਦੇ ਸਿਰ ਚੜ੍ਹ ਬੋਲਿਆ ਆਯੁਸ਼ਮਾਨ ਖੁਰਾਨਾ ਦਾ ਲਾਈਵ ਸ਼ੋਅ

ਚੰਡੀਗੜ੍ਹ- ਹਿੰਦੀ ਸਿਨੇਮਾ ਦੀ ਦੁਨੀਆ 'ਚ ਸ਼ਾਨਦਾਰ ਪਛਾਣ ਅਤੇ ਮੁਕਾਮ ਸਥਾਪਿਤ ਕਰਨ ਵਿੱਚ ਕਾਮਯਾਬ ਰਹੇ ਹਨ ਅਦਾਕਾਰ ਆਯੁਸ਼ਮਾਨ ਖੁਰਾਨਾ, ਜੋ ਆਲਮੀ ਪੱਧਰ ਉੱਪਰ ਵੀ ਅੱਜਕੱਲ੍ਹ ਅਪਣੀ ਸਫ਼ਲ ਹੋਂਦ ਦਾ ਪ੍ਰਗਟਾਵਾ ਬਾਖੂਬੀ ਕਰਵਾ ਰਹੇ ਹਨ, ਜਿਨ੍ਹਾਂ ਦੇ ਵਿਸ਼ਾਲਤਾ ਅਖ਼ਤਿਆਰ ਕਰਦੇ ਜਾ ਰਹੇ ਇਸ ਵਜ਼ੂਦ ਦਾ ਹੀ ਭਲੀਭਾਂਤ ਇਜ਼ਹਾਰ ਕਰਵਾ ਰਹੀ ਹੈ ਉਨ੍ਹਾਂ ਦੀ ਮੌਜੂਦਾ ਅਮਰੀਕਾ ਫੇਰੀ, ਜਿਸ ਦੌਰਾਨ ਉਨਾਂ ਦੇ ਆਯੋਜਿਤ ਹੋ ਰਹੇ ਸ਼ੋਅਜ਼ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ਇਹ ਵੀ ਪੜ੍ਹੋ- ਆਖ਼ਰ ਕਿਸ ਕਾਰਨ ਗਾਇਕ ਸਿੰਗਾ ਦਾ ਹੋਇਆ ਇਹ ਹਾਲ, ਜਾਣੋ ਕਾਰਨ

ਉਕਤ ਦੌਰੇ ਹੀ ਵਾਸ਼ਿੰਗਟਨ ਦੇ ਕਰੀਟਰੇਟ ਪ੍ਰਫਾਰਮਿੰਗ ਆਰਟਸ ਐਂਡ ਈਵੇਂਟ ਸੈਂਟਰ ਵਿਖੇ ਹੋਇਆ ਉਨ੍ਹਾਂ ਦਾ ਲਾਈਵ ਸ਼ੋਅ ਲੋਕਪ੍ਰਿਅਤਾ ਦੇ ਨਵੇਂ ਅਯਾਮ ਕਾਇਮ ਕਰਨ ਵਿੱਚ ਸਫ਼ਲ ਰਿਹਾ, ਜਿਸ ਦੌਰਾਨ ਉਨਾਂ ਦੇ ਸ਼ਾਨਦਾਰ ਵਿਅਕਤੀਤਵ ਦਾ ਜਾਦੂ ਦਰਸ਼ਕਾਂ ਦੇ ਪੂਰੀ ਤਰ੍ਹਾਂ ਸਿਰ ਚੜ੍ਹ ਬੋਲਿਆ।ਉੱਤਰੀ ਅਮਰੀਕਾ ਦੇ ਮੋਹਰੀ ਕਤਾਰ ਇੰਟਰਟੇਨਮੈਂਟ ਸ਼ੋਅਜ ਆਰਗੇਨਾਈਜਰਜ ਵਜੋਂ ਸ਼ੁਮਾਰ ਕਰਵਾਉਂਦੇ ਅਮਿਤ ਜੇਟਲੀ ਅਤੇ ਸਾਈ ਯੂਐਸਏ ਇੰਕ ਵੱਲੋਂ ਆਯੋਜਿਤ ਕੀਤੇ ਗਏ ਇਸ ਵੱਡਅਕਾਰੀ ਸ਼ੋਅ ਦਾ ਹਜ਼ਾਰਾਂ ਦੀ ਤਾਦਾਦ ਪੁੱਜੇ ਦਰਸ਼ਕਾਂ ਨੇ ਰੱਜਵਾਂ ਆਨੰਦ ਮਾਣਿਆ, ਜਿਨ੍ਹਾਂ ਵਿੱਚ ਪ੍ਰਵਾਸੀ ਭਾਰਤੀਆਂ ਤੋਂ ਇਲਾਵਾ ਹੋਰ ਬਹੁ-ਭਾਸ਼ਾਈ ਅਤੇ ਲਹਿੰਦੇ ਪੰਜਾਬ ਮੂਲ ਦੇ ਦਰਸ਼ਕ ਵੀ ਸ਼ਰੀਕ ਰਹੇ।

ਇਹ ਵੀ ਪੜ੍ਹੋ- ਗਾਇਕ ਦਿਲਜੀਤ ਦੋਸਾਂਝ ਰੋਜ਼ਾਨਾ ਇਨ੍ਹਾਂ ਮੁਸ਼ਕਿਲਾਂ 'ਚੋਂ ਰਹੇ ਹਨ ਲੰਘ

ਯੂਨਾਈਟਿਡ ਅਸਟੇਟ ਦੇ ਵੱਡੇ ਸ਼ੋਅਜ਼ ਵਜੋਂ ਆਪਣੀ ਮੌਜ਼ੂਦਗੀ ਦਰਜ ਕਰਵਾਉਣ ਵਿੱਚ ਸਫ਼ਲ ਰਹੇ ਇਸ ਲਾਈਵ ਸ਼ੋਅ ਦੁਆਰਾ ਆਯੁਸ਼ਮਾਨ ਖੁਰਾਣਾ ਵੱਲੋਂ ਅਪਣੀ ਬਹੁ-ਪੱਖੀ ਗਾਇਨ ਸਕਿੱਲ ਦਾ ਵੀ ਖੁੱਲ੍ਹ ਕੇ ਮੁਜ਼ਾਹਰਾ ਦਰਸ਼ਕਾਂ ਨੂੰ ਕਰਵਾਇਆ ਗਿਆ, ਜਿਨ੍ਹਾਂ ਦੀਆਂ ਬਹੁ-ਆਯਾਮੀ ਸਮਰੱਥਾਵਾਂ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫ਼ੀ ਸਰਾਹਿਆ ਗਿਆ।ਕੰਮ ਦੀ ਗੱਲ ਕਰੀਏ ਤਾਂ ਹਾਲ ਹੀ ਦੇ ਸਮੇਂ ਵਿੱਚ ਰਿਲੀਜ਼ ਹੋਈ 'ਡ੍ਰੀਮ ਗਰਲ 2' ਸਮੇਤ ਕਈ ਅਹਿਮ ਫਿਲਮਾਂ ਕਰ ਚੁੱਕੇ ਇਹ ਪ੍ਰਤਿਭਾਵਾਨ ਅਤੇ ਡੈਸ਼ਿੰਗ ਅਦਾਕਾਰ ਜਲਦ ਹੀ ਸ਼ੁਰੂ ਹੋਣ ਜਾ ਰਹੀ ਬਹੁ-ਚਰਚਿਤ ਸੀਕਵਲ ਫਿਲਮ 'ਬਾਰਡਰ 2' ਦਾ ਅਤਿ ਪ੍ਰਭਾਵੀ ਹਿੱਸਾ ਬਣਨ ਜਾ ਰਹੇ ਹਨ, ਜਿਸ ਦਾ ਨਿਰਮਾਣ ਟੀ-ਸੀਰੀਜ਼, ਜਦਕਿ ਨਿਰਦੇਸ਼ਨ ਅਨੁਰਾਗ ਸਿੰਘ ਦੁਆਰਾ ਕੀਤਾ ਜਾਵੇਗਾ।    

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

Priyanka

Content Editor

Related News