ਸੁਹਾਨਾ ਖ਼ਾਨ ਨੇ ਜਿਮ ਤੋਂ ਸਾਂਝੀ ਕੀਤੀ ਬੋਲਡ ਤਸਵੀਰ, ਪ੍ਰਸ਼ੰਸਕ ਕਰ ਰਹੇ ਨੇ ਖ਼ੂਬ ਪਸੰਦ

06/22/2021 2:38:40 PM

ਮੁੰਬਈ: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸ਼ਾਹਰੁਖ ਖ਼ਾਨ ਦੀ ਧੀ ਸੁਹਾਨਾ ਖ਼ਾਨ ਸੋਸ਼ਲ ਮੀਡੀਆ ’ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਸੁਹਾਨਾ ਪ੍ਰਸ਼ੰਸਕਾਂ ਦੇ ਨਾਲ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ ’ਚ ਸੁਹਾਨਾ ਨੇ ਇਕ ਤਸਵੀਰ ਸ਼ੇਅਰ ਕੀਤੀ ਹੈ ਜੋ ਖ਼ੂਬ ਵਾਇਰਲ ਹੋ ਰਹੀ ਹੈ। 

PunjabKesari
ਹਾਲ ਹੀ ’ਚ ਸੁਹਾਨਾ ਨੇ ਇੰਸਟਾਗ੍ਰਾਮ ਸਟੋਰੀ ਸਾਂਝੀ ਕੀਤੀ ਹੈ। ਸੁਹਾਨਾ ਜਿਮ ’ਚ ਨਜ਼ਰ ਆ ਰਹੀ ਹੈ। ਸੁਹਾਨਾ ਗ੍ਰੇਅ ਸਪੋਰਟਸ ਬ੍ਰਾਅ ਅਤੇ ਬ੍ਰਾਊਨ ਟਰਾਊਜਰ ’ਚ ਦਿਖਾਈ ਦੇ ਰਹੀ ਹੈ। ਲੋਅ ਬਨ ਨਾਲ ਸੁਹਾਨਾ ਨੇ ਆਪਣੇ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ। ਸੁਹਾਨਾ ਮਿਰਰ ਸੈਲਫੀ ਲੈ ਰਹੀ ਹੈ। ਸੁਹਾਨਾ ਇਸ ਲੁੱਕ ’ਚ ਬੇਹੱਦ ਹੌਟ ਲੱਗ ਰਹੀ ਹੈ। ਸੁਹਾਨਾ ਸੈਕਸੀ ਫਿਗਰ ਫਲਾਂਟ ਕਰ ਰਹੀ ਹੈ। ਪ੍ਰਸ਼ੰਸਕ ਇਸ ਤਸਵੀਰ ਨੂੰ ਖ਼ੂਬ ਪਸੰਦ ਕਰ ਰਹੇ ਹਨ। ਦੱਸ ਦੇਈਏ ਕਿ ਸੁਹਾਨਾ ਇਸ ਸਮੇਂ ਲੰਡਨ ’ਚ ਪੜ੍ਹਾਈ ਪੂਰੀ ਕਰ ਰਹੀ ਹੈ। ਸੁਹਾਨਾ ਪਾਪਾ ਸ਼ਾਹਰੁਖ ਦੀ ਤਰ੍ਹਾਂ ਫ਼ਿਲਮਾਂ ’ਚ ਕੰਮ ਕਰਨਾ ਚਾਹੁੰਦੀ ਹੈ। ਪ੍ਰਸ਼ੰਸਕ ਸੁਹਾਨਾ ਦੇ ਬਾਲੀਵੁੱਡ ਡੈਬਿਊ ਦੀ ਉਡੀਕ ਕਰ ਰਹੇ ਹਨ। 


Aarti dhillon

Content Editor

Related News