ਜਲੰਧਰ ਦੇ ਨੌਜਵਾਨ ਦਾ ਕਮਾਲ! ਜਲ੍ਹਿਆਂਵਾਲਾ ਬਾਗ ਦੀ ਮਿੱਟੀ ਨਾਲ ਬਣਾਈ ਸ਼ਹੀਦ ਊਧਮ ਸਿੰਘ ਦੀ ਤਸਵੀਰ
Friday, Jul 31, 2026 - 04:19 PM (IST)
ਜਲੰਧਰ (ਸੋਨੂੰ)- ਅੱਜ ਦੇਸ਼ ਭਰ 'ਚ ਊਧਮ ਸਿੰਘ ਦਾ ਸ਼ਹੀਦੀ ਦਿਵਸ ਮਨਾਇਆ ਜਾ ਰਿਹਾ ਹੈ। ਜਿੱਥੇ ਰਾਜਨੀਤਿਕ ਆਗੂ ਸ਼ਹੀਦ ਊਧਮ ਸਿੰਘ ਦੇ ਬੁੱਤ ਨੂੰ ਫੁੱਲ ਭੇਟ ਕਰਕੇ ਸ਼ਰਧਾਂਜਲੀ ਦੇ ਰਹੇ ਹਨ, ਉੱਥੇ ਇਕ ਨੌਜਵਾਨ ਨੇ ਸ਼ਹੀਦ ਊਧਮ ਸਿੰਘ ਅਤੇ ਹੋਰ ਸ਼ਹੀਦਾਂ ਨੂੰ ਇਕ ਵਿਲੱਖਣ ਤਰੀਕੇ ਨਾਲ ਸ਼ਰਧਾਂਜਲੀ ਦਿੱਤੀ। ਅੱਡਾ ਹੁਸ਼ਿਆਰਪੁਰ ਗੇਟ ਨੇੜੇ ਰਹਿਣ ਵਾਲੇ ਨੌਜਵਾਨ ਵਰੁਣ ਟੰਡਨ ਨੇ ਜਲ੍ਹਿਆਂਵਾਲਾ ਬਾਗ ਤੋਂ ਮਿੱਟੀ ਲਿਆਂਦੀ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਇਸ ਦੀ ਵਰਤੋਂ ਇਕ ਮੂਰਤੀ ਬਣਾਉਣ ਲਈ ਕੀਤੀ। ਵਰੁਣ ਨੇ ਦੱਸਿਆ ਕਿ ਉਸ ਨੇ ਪਹਿਲਾਂ 18 ਫੁੱਟ ਦਾ ਸਕੈਚ ਬਣਾਇਆ ਸੀ। ਵਰੁਣ ਨੇ ਕਿਹਾ ਕਿ ਸ਼ਹੀਦ ਊਧਮ ਸਿੰਘ ਜਲ੍ਹਿਆਂਵਾਲਾ ਬਾਗ ਦੀ ਮਿੱਟੀ 'ਤੇ ਸਹੁੰ ਚੁੱਕਣ ਤੋਂ ਬਾਅਦ ਇੰਗਲੈਂਡ ਦੇ ਲੰਡਨ 'ਚ ਗਏ ਸਨ।
ਇਹ ਵੀ ਪੜ੍ਹੋ: ਐਕਸ਼ਨ ਮੋਡ 'ਚ ਜਲੰਧਰ ਦੇ CP ਸਤਿੰਦਰ ਸਿੰਘ! SHOs ਸਣੇ ਇਨ੍ਹਾਂ ਅਧਿਕਾਰੀਆਂ ਨੂੰ ਸਖ਼ਤ ਹੁਕਮ ਜਾਰੀ

ਸ਼ਹੀਦ ਊਧਮ ਸਿੰਘ ਨੇ ਜਲ੍ਹਿਆਂਵਾਲਾ ਬਾਗ ਵਿਚ ਬੇਕਸੂਰ ਲੋਕਾਂ 'ਤੇ ਹੋਈ ਗੋਲ਼ੀਬਾਰੀ ਦੌਰਾਨ ਮਾਰੇ ਗਏ ਲੋਕਾਂ ਦਾ ਬਦਲਾ ਲੈਣ ਦਾ ਪ੍ਰਣ ਲਿਆ ਸੀ। ਇਸੇ ਕਰਕੇ ਹੀ ਉਸ ਨੇ ਜਲ੍ਹਿਆਂਵਾਲਾ ਬਾਗ ਤੋਂ ਮਿੱਟੀ ਲਿਆਂਦੀ ਅਤੇ ਉਨ੍ਹਾਂ ਦੀ ਤਸਵੀਰ ਤਿਆਰ ਕੀਤੀ ਹੈ। ਵਰੁਣ ਨੇ ਦੱਸਿਆ ਕਿ ਉਹ ਇਸ ਤੋਂ ਪਹਿਲਾਂ ਵੀ ਕਈ ਤਸਵੀਰਾਂ ਤਿਆਰ ਕਰ ਚੁੱਕੇ ਹਨ। ਵਰੁਣ ਨੇ ਕਿਹਾ ਕਿ ਉਹ ਪਹਿਲਾਂ 18 ਫੁੱਟ ਦਾ ਪੋਰਟ੍ਰੇਟ ਜਲ੍ਹਿਆਂਵਾਲਾ ਬਾਗ ਦੀ ਮਿੱਟੀ ਨਾਲ ਤਿਆਰ ਕਰ ਚੁੱਕੇ ਹਨ। ਇਸ ਦੇ ਨਾਲ ਹੀ ਦੀਵੇ ਦੀ ਰੌਸ਼ਨੀ ਨਾਲ ਪੋਰਟ੍ਰੇਟ ਤਿਆਰ ਕਰ ਚੁੱਕੇ ਹਨ, ਉਥੇ ਹੀ ਮਾਚਿਸ ਦੀਆਂ ਤੀਲੀਆਂ ਨਾਲ ਵੀ ਤਸਵੀਰਾਂ ਬਣਾ ਚੁੱਕੇ ਹਨ।

ਵਰੁਣ ਨੇ ਦੱਸਿਆ ਕਿ ਜਦੋਂ ਮਾਚਿਸ ਦੀ ਤੀਲੀ ਬਲਦੀ ਹੈ ਤਾਂ ਇਹ ਥੋੜ੍ਹੇ ਸਮੇਂ ਲਈ ਰੌਸ਼ਨੀ ਕਰ ਦਿੰਦੀ ਹੈ। ਇਸੇ ਤਰ੍ਹਾਂ ਸ਼ਹੀਦਾਂ ਨੇ ਸਾਡੀ ਜ਼ਿੰਦਗੀ ਨੂੰ ਰੌਸ਼ਨ ਕਰਨ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ। ਇਸੇ ਕਰਕੇ ਹੀ ਇਸ ਤਰ੍ਹਾਂ ਦੀ ਤਸਵੀਰ ਤਿਆਰ ਕਰਕੇ ਉਸ ਨੇ ਸ਼ਰਧਾਂਜਲੀ ਦਿੱਤੀ ਹੈ। ਵਰੁਣ ਨੇ ਦੱਸਿਆ ਕਿ ਉਹ ਖ਼ੁਦ ਅੰਮ੍ਰਿਤਸਰ ਦੇ ਜਲ੍ਹਿਆਂਵਾਲਾ ਬਾਗ ਵਿੱਚ ਮਿੱਟੀ ਇਕੱਠੀ ਕਰਨ ਗਿਆ ਸੀ ਅਤੇ ਅੱਜ ਉਸ ਨੂੰ ਤਸਵੀਰ ਬਣਾਉਣ 'ਚ 6 ਘੰਟੇ ਲੱਗੇ।

ਇਹ ਵੀ ਪੜ੍ਹੋ: ਬੀ. ਪੀ. ਈ. ਓ. ਦਫ਼ਤਰ ਦਾ ਕਲਰਕ ਗ੍ਰਿਫ਼ਤਾਰ! ਹੈਰਾਨ ਕਰਦਾ ਕਾਰਨਾਮਾ ਆਇਆ ਸਾਹਮਣੇ
ਵਰੁਣ ਨੇ ਕਿਹਾ ਕਿ ਉਹ ਪਹਿਲਾਂ ਹਰੇਕ ਸ਼ਹੀਦ ਦੁਆਰਾ ਆਪਣੇ ਦੇਸ਼ ਲਈ ਦਿੱਤੇ ਯੋਗਦਾਨ 'ਤੇ ਵਿਚਾਰ ਕਰਦੇ ਹਨ ਅਤੇ ਫਿਰ ਇਸ ਨੂੰ ਧਿਆਨ 'ਚ ਰੱਖਦੇ ਹੋਏ ਉਸੇ ਤਰ੍ਹਾਂ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਦੀ ਕੋਸ਼ਿਸ਼ ਕਰਦੇ ਹਨ। ਵਰੁਣ ਦਾ ਪਰਿਵਾਰ ਇਸ ਚਿੱਤਰ ਨੂੰ ਬਣਾਉਣ 'ਚ ਉਸ ਦਾ ਪੂਰਾ ਸਮਰਥਨ ਕਰਦਾ ਹੈ। ਵਰੁਣ ਨੇ ਕਿਹਾ ਕਿ ਇਕ ਵਾਰ ਜਦੋਂ ਵੱਡੀ ਗਿਣਤੀ ਵਿੱਚ ਤਸਵੀਰਾਂ ਇਕੱਠੀਆਂ ਹੋ ਜਾਣਗੀਆਂ ਤਾਂ ਉਹ ਕਿਸੇ ਐਗਜ਼ੀਬਿਸ਼ਨ ਵਿਚ ਲੈ ਕੇ ਜਾਣਗੇ ਤਾਂਕਿ ਉਥੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਜਾ ਸਕੇ।


ਇਹ ਵੀ ਪੜ੍ਹੋ: ਪੰਜਾਬ 'ਚ ਮਾਈਨਿੰਗ ਵਿਭਾਗ ਦਾ SDO ਗ੍ਰਿਫ਼ਤਾਰ! ਕਾਰਨਾਮਾ ਜਾਣ ਹੋਵੋਗੇ ਹੈਰਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
