B'Day Spl: ਉਦਿਤ ਨਾਰਾਇਣ ਨੂੰ ਇਸ ਗੀਤ ਨੇ ਬਣਾਇਆ ਰਾਤੋਂ-ਰਾਤ ਸਟਾਰ

Sunday, Dec 01, 2024 - 11:32 AM (IST)

B'Day Spl: ਉਦਿਤ ਨਾਰਾਇਣ ਨੂੰ ਇਸ ਗੀਤ ਨੇ ਬਣਾਇਆ ਰਾਤੋਂ-ਰਾਤ ਸਟਾਰ

ਮੁੰਬਈ (ਏਜੰਸੀ) - ਬਾਲੀਵੁੱਡ ਦੇ ਮਸ਼ਹੂਰ ਪਲੇਬੈਕ ਸਿੰਗਰ ਉਦਿਤ ਨਾਰਾਇਣ ਅੱਜ 69 ਸਾਲ ਦੇ ਹੋ ਗਏ ਹਨ। ਉਦਿਤ ਨਰਾਇਣ ਝਾਅ ਦਾ ਜਨਮ 1 ਦਸੰਬਰ 1955 ਨੂੰ ਨੇਪਾਲ ਵਿੱਚ ਇੱਕ ਮੱਧ-ਵਰਗੀ ਬ੍ਰਾਹਮਣ ਪਰਿਵਾਰ ਵਿੱਚ ਹੋਇਆ ਸੀ। ਬਚਪਨ ਦੇ ਦਿਨਾਂ ਤੋਂ ਹੀ, ਉਨ੍ਹਾਂ ਦਾ ਝੁਕਾਅ ਸੰਗੀਤ ਵੱਲ ਸੀ ਅਤੇ ਉਹ ਇੱਕ ਪਲੇਬੈਕ ਗਾਇਕ ਬਣਨਾ ਚਾਹੁੰਦੇ ਸਨ। ਉਦਿਤ ਨਾਰਾਇਣ ਵੱਲੋਂ ਗਾਏ ਗੀਤਾਂ ਨੂੰ ਹਰ ਕੋਈ ਸੁਣਨਾ ਪਸੰਦ ਕਰਦਾ ਹੈ। ਉਨ੍ਹਾਂ ਨੇ ਕਈ ਵੱਡੇ ਸਿਤਾਰਿਆਂ ਲਈ ਗੀਤ ਗਾਏ ਪਰ ਇਸ ਸਫਲਤਾ ਲਈ ਉਨ੍ਹਾਂ ਨੂੰ ਕਾਫੀ ਮਿਹਨਤ ਕਰਨੀ ਪਈ।

ਇਹ ਵੀ ਪੜ੍ਹੋ: ਫੁੱਟਬਾਲ ਮੈਚ 'ਚ ਰਣਬੀਰ-ਆਲੀਆ ਦੀ ਧੀ ਨੇ ਲੁੱਟੀ ਲਾਈਮਲਾਈਟ, ਰਾਹਾ ਦੀ ਕਿਊਟਨੈੱਸ ਨੇ ਜਿੱਤਿਆ ਦਿਲ

ਉਦਿਤ ਨਾਰਾਇਣ ਨੂੰ ਬਾਲੀਵੁੱਡ ਵਿਚ ਆਪਣੀ ਪਛਾਣ ਬਣਾਉਣ ਲਈ ਲੰਬੇ ਸਮੇਂ ਤੱਕ ਮਿਹਨਤ ਕਰਨੀ ਪਈ। ਕਰੀਬ 10 ਸਾਲ ਦੇ ਲੰਬੇ ਸੰਘਰਸ਼ ਤੋਂ ਬਾਅਦ ਉਨ੍ਹਾਂ ਨੇ ਪਹਿਲਾ ਸੁਪਰਹਿੱਟ ਗੀਤ ਦਿੱਤਾ, ਜਿਸ ਨੇ ਉਨ੍ਹਾਂ ਦੀ ਕਿਸਮਤ ਹੀ ਬਦਲ ਦਿੱਤੀ। ਇਹ ਗੀਤ ਸੀ, ਫਿਲਮ ‘ਕਿਆਮਤ ਸੇ ਕਿਆਮਤ ਤੱਕ’ ਦਾ ‘ਪਾਪਾ ਕਹਿਤੇ ਹੈ ਬੜਾ ਨਾਮ ਕਰੇਗਾ’। ਇਹ ਗੀਤ ਐਕਟਰ ਆਮਿਰ ਖਾਨ ’ਤੇ ਫਿਲਮਾਇਆ ਗਿਆ ਸੀ।

ਇਹ ਵੀ ਪੜ੍ਹੋ: ਫਿਲਮ ਦੇ ਬਹਾਨੇ ਘਰ ਬੁਲਾਇਆ ਤੇ ਫਿਰ...'ਜੋਸ਼' ਫੇਮ ਅਭਿਨੇਤਾ ਸ਼ਰਦ ਕਪੂਰ ’ਤੇ ਲੱਗੇ ਗੰਭੀਰ ਦੋਸ਼

ਇਸ ਗੀਤ ਨੇ ਉਦਿਤ ਨਾਰਾਇਣ ਨੂੰ ਫਿਲਮ ਇੰਡਸਟਰੀ ਵਿਚ ਇਕ ਨਵੀਂ ਪਛਾਣ ਦਿੱਤੀ ਅਤੇ ਉਨ੍ਹਾਂ ਕੋਲ ਕਈ ਆਫਰਸ ਆਉਣ ਲੱਗੇ। ਇਸ ਗੀਤ ਲਈ ਉਨ੍ਹਾਂ ਨੂੰ ਪਹਿਲੀ ਵਾਰ ਬੈਸਟ ਮੇਲ ਸਿੰਗਰ ਦਾ ਫਿਲਮਫੇਅਰ ਐਵਾਰਡ ਮਿਲਿਆ। ਇਸ ਤੋਂ ਬਾਅਦ ਉਦਿਤ ਨਾਰਾਇਣ ਆਪਣੀ ਆਵਾਜ਼ ਨਾਲ ਬਾਲੀਵੁੱਡ ’ਤੇ ਰਾਜ ਕਰਨ ਲੱਗੇ ਅਤੇ ਘਰ-ਘਰ ਉਨ੍ਹਾਂ ਦੀ ਆਵਾਜ਼ ਗੂੰਜਣ ਲੱਗੀ। 

ਇਹ ਵੀ ਪੜ੍ਹੋ: ਅਰਸ਼ ਡੱਲਾ ਨੂੰ ਕੈਨੇਡਾ ਨੇ ਦਿੱਤੀ ਜ਼ਮਾਨਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News