ਆਲੀਆ-ਦੀਪਿਕਾ ਨਹੀਂ ਸਗੋਂ ਰਣਵੀਰ ਸਿੰਘ ਨੇ ਇਸ ਅਦਾਕਾਰਾ ਨੂੰ ਕੀਤੀ 23 ਵਾਰ KISS

Friday, Jan 03, 2025 - 02:38 PM (IST)

ਆਲੀਆ-ਦੀਪਿਕਾ ਨਹੀਂ ਸਗੋਂ ਰਣਵੀਰ ਸਿੰਘ ਨੇ ਇਸ ਅਦਾਕਾਰਾ ਨੂੰ ਕੀਤੀ 23 ਵਾਰ KISS

ਐਂਟਰਟੇਨਮੈਂਟ ਡੈਸਕ- ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਰਣਵੀਰ ਸਿੰਘ ਆਪਣੀ ਦਮਦਾਰ ਐਕਟਿੰਗ ਦੇ ਲਈ ਜਾਣੇ ਜਾਂਦੇ ਹਨ। ਹਰ ਤਰ੍ਹਾਂ ਦੇ ਕਿਰਦਾਰ 'ਚ ਰਣਵੀਰ ਖੁਦ ਨੂੰ ਪੂਰੀ ਤਰ੍ਹਾਂ ਨਾਲ ਢਾਲ ਲੈਂਦੇ ਹਨ। ਹਰ ਕੋਈ ਉਨ੍ਹਾਂ ਦੇ ਕੰਮ ਤੋਂ ਇੰਪ੍ਰੈੱਸ ਹੋ ਚੁੱਕਾ ਹੈ। ਰਣਵੀਰ ਸਿੰਘ ਵਿਲੇਨ ਤੋਂ ਲੈ ਕੇ ਹੀਰੋ ਤੱਕ ਦੇ ਕਈ ਸ਼ਾਨਦਾਰ ਰੋਲ ਨਿਭਾਏ ਹਨ। ਉਨ੍ਹਾਂ ਦੀਆਂ ਬਿਹਤਰੀਨ ਫਿਲਮਾਂ 'ਚ ਰਾਮਲੀਲਾ, ਪਦਮਾਵਤ ਅਤੇ ਬਾਜੀਰਾਓ ਮਸਤਾਨੀ ਵਰਗੀਆਂ ਫਿਲਮਾਂ ਸ਼ਾਮਲ ਹਨ। 
ਕੋਅ ਸਟਾਰ ਨਾਲ ਕਿੱਸ
ਪਰ ਕੀ ਤੁਸੀਂ ਜਾਣਦੇ ਹੋ ਕਿ ਉਨ੍ਹਾਂ ਨੇ ਆਨਸ੍ਰਕੀਨ ਸਭ ਤੋਂ ਜ਼ਿਆਦਾ ਕਿਸਿੰਗ ਸੀਨ ਕਿਸ ਅਦਾਕਾਰਾ ਦੇ ਨਾਲ ਕੀਤੇ ਹਨ। ਜੇਕਰ ਤੁਸੀਂ ਆਲੀਆ ਭੱਟ ਦਾ ਨਾਂ ਸੋਚ ਰਹੇ ਹੋ ਤਾਂ ਤੁਸੀਂ ਗਲਤ ਹੋ। 

ਇਹ ਵੀ ਪੜ੍ਹੋ- 10 ਸਾਲ ਰਿਲੇਸ਼ਨਸ਼ਿਪ 'ਚ ਰਹਿਣ ਦੇ ਬਾਵਜੂਦ ਵੀ ਕੁਆਰੀ ਹੈ ਇਹ 53 ਸਾਲਾਂ ਮਸ਼ਹੂਰ ਅਦਾਕਾਰਾ
ਰਣਵੀਰ ਸਿੰਘ ਅਤੇ ਵਾਣੀ ਕਪੂਰ
ਰਣਵੀਰ ਸਿੰਘ ਨੇ ਅਦਾਕਾਰਾ ਵਾਣੀ ਕਪੂਰ ਨਾਲ ਸਭ ਤੋਂ ਜ਼ਿਆਦਾ ਕਿਸਿੰਗ ਸੀਨ ਦਿੱਤੇ ਹਨ। ਸਾਲ 2016 'ਚ ਰਣਵੀਰ ਅਤੇ ਵਾਣੀ ਦੀ ਫਿਲਮ 'ਬੇਫਿਕਰੇ' ਰਿਲੀਜ਼ ਹੋਈ ਸੀ। 
ਦਿੱਤੇ ਸਨ 23 ਕਿਸਿੰਗ ਸੀਨ
ਇਸ ਫਿਲਮ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਸੀ। 'ਬੇਫਿਕਰੇ' 'ਚ ਸਟਾਰਸ ਦੇ ਕਿਸਿੰਗ ਸੀਨ ਨੇ ਖੂਬ ਵਾਹਾਵਾਹੀ ਖੱਟੀ ਸੀ। ਇਸ ਫਿਲਮ 'ਚ ਪੂਰੇ 23 ਕਿਸਿੰਗ ਸੀਨ ਸਨ।

ਇਹ ਵੀ ਪੜ੍ਹੋ- Tv ਦੇਖਦੇ ਅਚਾਨਕ ਗਾਇਬ ਹੋ ਗਈ ਸੀ ਪਤਨੀ, ਜਦੋਂ ਮਿਲੀ ਤਾਂ ਦੇਖ ਉੱਡੇ ਹੋਸ਼
'ਬੇਫਿਕਰੇ' ਦਾ ਬਜਟ
ਰਣਵੀਰ ਸਿੰਘ ਅਤੇ ਵਾਣੀ ਕਪੂਰ ਦੇ 23 ਕਿਸਿੰਗ ਸੀਨ ਦੀ ਖੂਬ ਚਰਚਾ ਹੋਈ ਸੀ। ਸੈਕਨਿਲਕ ਦੀ ਰਿਪੋਰਟ ਦੀ ਮੰਨੀਏ ਤਾਂ ਫਿਲਮ  'ਬੇਫਿਕਰੇ' ਦਾ ਬਜਟ 64 ਕਰੋੜ ਰੁਪਏ ਸੀ।
ਕਿੰਨੀ ਕੀਤੀ ਫਿਲਮ ਨੇ ਕਮਾਈ
ਰਣਵੀਰ ਅਤੇ ਵਾਣੀ ਸਟਾਰਰ 'ਬੇਫਿਕਰੇ' ਨੇ ਬਾਕਸ ਆਫਿਸ 'ਤੇ ਭਾਰਤ 'ਚ 60 ਕਰੋੜ ਰੁਪਏ ਕਮਾਏ ਸਨ। ਇਸ ਦੇ ਨਾਲ ਦੁਨੀਆ ਭਰ 'ਚ ਫਿਲਮ ਨੇ 99.40 ਕਰੋੜ ਦੀ ਕਮਾਈ ਕਰ ਦਿੱਤੀ ਸੀ।

ਇਹ ਵੀ ਪੜ੍ਹੋ- Tv ਦੇਖਦੇ ਅਚਾਨਕ ਗਾਇਬ ਹੋ ਗਈ ਸੀ ਪਤਨੀ, ਜਦੋਂ ਮਿਲੀ ਤਾਂ ਦੇਖ ਉੱਡੇ ਹੋਸ਼

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


  


author

Aarti dhillon

Content Editor

Related News