ਅੱਲੂ ਅਰਜੁਨ ਦੀ ''ਪੁਸ਼ਪਾ 2'' ਨੇ ਨੇਪਾਲ ''ਚ ਬਣਾਇਆ ਰਿਕਾਰਡ, ਹਾਸਲ ਕੀਤੀ ਵੱਡੀ ਉਪਲਬਧੀ
Thursday, Dec 26, 2024 - 10:49 PM (IST)
ਮੁੰਬਈ - ਪਿਛਲੇ ਕੁਝ ਦਿਨਾਂ ਤੋਂ ਹਰ ਪਾਸੇ ਸਿਰਫ਼ ਇੱਕ ਹੀ ਫ਼ਿਲਮ ਦਾ ਨਾਂ ਸੁਣਨ ਨੂੰ ਮਿਲ ਰਿਹਾ ਹੈ। ਉਹ ਫਿਲਮ ਹੈ ਅੱਲੂ ਅਰਜੁਨ ਦੀ 'ਪੁਸ਼ਪਾ 2', ਜੋ 5 ਦਸੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ। ਸਾਲ 2024 ਦੀ ਸਭ ਤੋਂ ਵੱਡੀ ਫਿਲਮ ਹੋਣ ਦੇ ਨਾਲ-ਨਾਲ ਇਸ ਤਸਵੀਰ ਨੇ ਕਈ ਹੋਰ ਵੱਡੇ ਰਿਕਾਰਡ ਵੀ ਆਪਣੇ ਨਾਂ ਕੀਤੇ। ਹੁਣ ਇਸ ਫਿਲਮ ਨੇ ਨੇਪਾਲ ਵਿੱਚ ਵੀ ਇੱਕ ਵੱਡੀ ਉਪਲਬਧੀ ਹਾਸਲ ਕੀਤੀ ਹੈ।
ਦਰਅਸਲ 'ਪੁਸ਼ਪਾ 2' ਨੇਪਾਲ 'ਚ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਵਿਦੇਸ਼ੀ ਫਿਲਮ ਬਣ ਗਈ ਹੈ। 20 ਦਿਨਾਂ 'ਚ ਇਸ ਫਿਲਮ ਨੇ ਨੇਪਾਲੀ ਬਾਕਸ ਆਫਿਸ 'ਤੇ ਭਾਰਤੀ ਰੁਪਏ 'ਚ 24.75 ਕਰੋੜ ਰੁਪਏ ਕਮਾ ਲਏ ਹਨ। ਹੁਣ ਤੱਕ ਦੁਨੀਆ ਦੀ ਕੋਈ ਵੀ ਫਿਲਮ ਨੇਪਾਲ ਵਿੱਚ ਇੰਨੀ ਕਮਾਈ ਨਹੀਂ ਕਰ ਸਕੀ ਸੀ। ਇਸ ਨਾਲ 'ਪੁਸ਼ਪਾ 2' ਨੇਪਾਲ 'ਚ ਸਭ ਤੋਂ ਵੱਧ ਕਮਾਈ ਕਰਨ ਵਾਲੀ ਵਿਦੇਸ਼ੀ ਫਿਲਮ ਬਣ ਗਈ ਹੈ।
'ਪੁਸ਼ਪਾ 2' ਨੇ ਦੁਨੀਆ ਭਰ 'ਚ ਕਿੰਨੀ ਕੀਤੀ ਕਮਾਈ ?
ਆਮਿਰ ਖਾਨ ਦੀ 'ਦੰਗਲ' ਅਤੇ ਪ੍ਰਭਾਸ ਦੀ 'ਬਾਹੂਬਲੀ 2' ਤੋਂ ਬਾਅਦ 'ਪੁਸ਼ਪਾ 2' ਭਾਰਤ ਦੀ ਤੀਜੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਬਣ ਗਈ ਹੈ। ਮੇਕਰਸ ਮੁਤਾਬਕ ਇਸ ਤਸਵੀਰ ਨੇ ਦੁਨੀਆ ਭਰ 'ਚ 1705 ਕਰੋੜ ਰੁਪਏ ਦਾ ਕੁਲੈਕਸ਼ਨ ਕੀਤਾ ਹੈ। ਫਿਲਮ ਸਿਰਫ 21 ਦਿਨਾਂ ਵਿੱਚ ਇਸ ਵੱਡੇ ਅੰਕੜੇ ਤੱਕ ਪਹੁੰਚ ਗਈ ਹੈ। ਇਸ ਦੇ ਨਾਲ ਹੀ ਇਸ ਫਿਲਮ ਨੇ ਸਭ ਤੋਂ ਤੇਜ਼ੀ ਨਾਲ 1700 ਕਰੋੜ ਰੁਪਏ ਦੀ ਕਮਾਈ ਕਰਨ ਵਾਲੀ ਫਿਲਮ ਬਣਨ ਦਾ ਰਿਕਾਰਡ ਵੀ ਬਣਾ ਲਿਆ ਹੈ।
ਸੈਕਨਿਲਕ ਮੁਤਾਬਕ ਪ੍ਰਭਾਸ ਦੀ 'ਬਾਹੂਬਲੀ 2' ਨੇ ਦੁਨੀਆ ਭਰ 'ਚ 1788 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਜੇਕਰ 'ਪੁਸ਼ਪਾ 2' ਇਸ ਅੰਕੜੇ 'ਤੇ ਪਹੁੰਚ ਜਾਂਦੀ ਹੈ ਤਾਂ ਪ੍ਰਭਾਸ ਦੀ ਫਿਲਮ ਦਾ ਰਿਕਾਰਡ ਟੁੱਟ ਜਾਵੇਗਾ ਅਤੇ ਅੱਲੂ ਅਰਜੁਨ ਦੀ ਫਿਲਮ ਭਾਰਤ ਦੀ ਦੂਜੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਬਣ ਜਾਵੇਗੀ।