ਗਾਇਕਾ ਆਸ਼ਾ ਭੌਂਸਲੇ ਨੇ ਦੁਬਈ 'ਚ ਗਾਇਆ ਕਰਨ ਔਜਲਾ ਦਾ ਗੀਤ 'ਤੌਬਾ-ਤੌਬਾ'

Tuesday, Dec 31, 2024 - 01:52 PM (IST)

ਗਾਇਕਾ ਆਸ਼ਾ ਭੌਂਸਲੇ ਨੇ ਦੁਬਈ 'ਚ ਗਾਇਆ ਕਰਨ ਔਜਲਾ ਦਾ ਗੀਤ 'ਤੌਬਾ-ਤੌਬਾ'

ਐਂਟਰਟੇਨਮੈਂਟ ਡੈਸਕ : ਹਿੰਦੀ ਸਿਨੇਮਾ ਦੇ ਸਭ ਤੋਂ ਸੀਨੀਅਰ ਗਾਇਕਾਂ ਵਿਚੋਂ ਇੱਕ ਆਸ਼ਾ ਭੌਂਸਲੇ ਨੇ ਹਾਲ ਹੀ ਵਿਚ ਇੱਕ ਸਟੇਜ ਪੇਸ਼ਕਾਰੀ ਦਿੱਤੀ। ਪਰਫਾਰਮੈਂਸ ਦੀ ਖ਼ਾਸ ਗੱਲ ਇਹ ਸੀ ਕਿ ਆਸ਼ਾ ਭੌਂਸਲੇ ਨੇ ਆਪਣੇ ਕਲਾਸੀਕਲ ਗੀਤਾਂ ਨੂੰ ਛੱਡ ਕੇ ਨਵੇਂ ਦੌਰ ਦਾ ਟ੍ਰੈਂਡਿੰਗ ਗੀਤ 'ਤੌਬਾ-ਤੌਬਾ' ਗਾ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਦੁਬਈ ਕੰਸਰਟ ਤੋਂ ਸਾਹਮਣੇ ਆਈ 91 ਸਾਲਾ ਆਸ਼ਾ ਭੌਂਸਲੇ ਦੀ ਵੀਡੀਓ ਵਾਇਰਲ ਹੋ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ - ਕਰੋੜਾਂ-ਅਰਬਾਂ ਦੇ ਮਾਲਕ ਦਿਲਜੀਤ ਦੋਸਾਂਝ, ਔਖੇ ਵੇਲੇ ਜਿਗਰੀ ਦੋਸਤ ਦੇ 150 ਰੁਪਏ ਨੇ ਬਦਲ 'ਤੀ ਤਕਦੀਰ

ਕਡਕ ਐੱਫ਼. ਐੱਮ. ਨੇ ਸਾਂਝੀ ਕੀਤੀ ਵੀਡੀਓ
ਦੱਸ ਦਈਏ ਕਿ ਆਸ਼ਾ ਭੌਂਸਲੇ ਦੇ ਸ਼ੋਅ ਦੀ ਵੀਡੀਓ ਨੂੰ ਕਡਕ ਐੱਫ਼. ਐੱਮ. ਦੇ ਅਧਿਕਾਰਤ ਇੰਸਟਾਗ੍ਰਾਮ ਪੇਜ 'ਤੇ ਸਾਂਝਾ ਕੀਤਾ ਗਿਆ ਹੈ। 91 ਸਾਲਾ ਆਸ਼ਾ ਭੌਂਸਲੇ ਨੇ ਚਿੱਟੀ ਅਤੇ ਕਾਲੀ ਸਾੜ੍ਹੀ ਪਹਿਨ ਕੇ ਵਿੱਕੀ ਕੌਸ਼ਲ ਅਤੇ ਤ੍ਰਿਪਤੀ ਡਿਮਰੀ ਸਟਾਰਰ ਫ਼ਿਲਮ 'ਬੈਡ ਨਿਊਜ਼' ਦਾ ਗੀਤ 'ਤੌਬਾ ਤੌਬਾ' ਗਾਇਆ। ਕੁਝ ਸਮੇਂ ਬਾਅਦ ਉਨ੍ਹਾਂ ਨੇ ਮਾਈਕ ਛੱਡ ਕੇ ਗੀਤ ਦਾ ਹੁੱਕ ਸਟੈਪ ਕੀਤਾ, ਜਿਸ ਨੂੰ ਦੇਖ ਕੇ ਦਰਸ਼ਕ ਤਾੜੀਆਂ ਮਾਰਦੇ ਨਹੀਂ ਥੱਕੇ।

PunjabKesari

ਇਹ ਖ਼ਬਰ ਵੀ ਪੜ੍ਹੋ - ਦਿਲਜੀਤ ਦੋਸਾਂਝ ਕਾਰਨ ਪੰਜਾਬ ਸਰਕਾਰ ਹੋਵੇਗੀ ਮਾਲਾ-ਮਾਲ, ਜਾਣੋ ਕਿਵੇਂ

ਕਰਨ ਔਜਲਾ ਨੇ ਭਾਵੁਕ ਹੋ ਕੇ ਲਿਖਿਆ ਨੋਟ
ਆਸ਼ਾ ਭੌਂਸਲੇ ਦਾ ਇਹ ਵੀਡੀਓ ਸਾਹਮਣੇ ਆਉਂਦੇ ਹੀ ਵਾਇਰਲ ਹੋ ਗਿਆ। ਇਸ ਤੋਂ ਬਾਅਦ 'ਤੌਬਾ ਤੌਬਾ' ਗਾਇਕ ਕਰਨ ਔਜਲਾ ਨੇ ਇਸ 'ਤੇ ਭਾਵੁਕ ਹੋ ਕੇ ਪ੍ਰਤੀਕਿਰਿਆ ਦਿੱਤੀ ਹੈ। ਉਸ ਨੇ ਲਿਖਿਆ, ਆਸ਼ਾ ਭੌਂਸਲੇ, ਸੰਗੀਤ ਦੀ ਜੀਵਤ ਦੇਵੀ ਹੈ। ਉਨ੍ਹਾਂ ਨੇ ਗੀਤ 'ਤੌਬਾ ਤੌਬਾ' ਗਾਇਆ, ਜੋ ਇੱਕ ਪਿੰਡ ਵਿਚ ਵੱਡੇ ਹੋਏ ਇੱਕ ਬੱਚੇ ਦੁਆਰਾ ਲਿਖਿਆ ਗਿਆ ਸੀ, ਜਿਸ ਦਾ ਨਾ ਤਾਂ ਸੰਗੀਤਕ ਪਿਛੋਕੜ ਸੀ ਅਤੇ ਨਾ ਹੀ ਸੰਗੀਤਕ ਸਾਜ਼ਾਂ ਦੀ ਕੋਈ ਸਮਝ ਸੀ। ਇਹ ਧੁਨ ਇੱਕ ਲੜਕੇ ਦੁਆਰਾ ਬਣਾਈ ਗਈ ਸੀ, ਜੋ ਕੋਈ ਸਾਜ਼ ਵਜਾਉਣਾ ਨਹੀਂ ਜਾਣਦਾ ਸੀ।

ਇਹ ਖ਼ਬਰ ਵੀ ਪੜ੍ਹੋ - ਦਿਲਜੀਤ ਦੋਸਾਂਝ ਦੇ  Dil Luminati Tour ਦਾ ਆਖ਼ਰੀ ਕੰਸਰਟ ਅੱਜ ਲੁਧਿਆਣਾ ‘ਚ

PunjabKesari

ਮੈਂ ਕਦੇ ਨਹੀਂ ਭੁੱਲਾਂਗਾ, ਮੈਂ ਸ਼ੁਕਰਗੁਜ਼ਾਰ ਹਾਂ - ਕਰਨ ਔਜਲਾ
ਕਰਨ ਔਜਲਾ ਨੇ ਅੱਗੇ ਲਿਖਿਆ, ਇਸ ਗੀਤ ਨੂੰ ਕਾਫੀ ਪਿਆਰ ਅਤੇ ਪਛਾਣ ਮਿਲੀ ਹੈ। ਪ੍ਰਸ਼ੰਸਕਾਂ ਨੇ ਹੀ ਨਹੀਂ ਸਗੋਂ ਕਲਾਕਾਰਾਂ ਨੇ ਵੀ ਇਸ ਨੂੰ ਪਸੰਦ ਕੀਤਾ ਹੈ ਪਰ ਇਹ ਪਲ ਸੱਚਮੁੱਚ ਪ੍ਰਤੀਕ ਹੈ, ਜਿਸ ਨੂੰ ਮੈਂ ਕਦੇ ਨਹੀਂ ਭੁੱਲਾਂਗਾ। ਮੈਂ ਸੱਚਮੁੱਚ ਸ਼ੁਕਰਗੁਜ਼ਾਰ ਹਾਂ। ਇਸ ਨੇ ਸੱਚਮੁੱਚ ਮੈਨੂੰ ਬਿਹਤਰ ਧੁਨਾਂ ਬਣਾਉਣ ਅਤੇ ਇਕੱਠੇ ਕੰਮ ਕਰਨ ਲਈ ਪ੍ਰੇਰਿਤ ਕੀਤਾ ਹੈ।'' ਅਗਲੀ ਪੋਸਟ 'ਚ ਆਸ਼ਾ ਭੌਂਸਲੇ ਦੀ ਪਰਫ਼ਾਰਮੈਂਸ ਦਾ ਵੀਡੀਓ ਸ਼ੇਅਰ ਕਰਦੇ ਹੋਏ ਕਰਨ ਨੇ ਲਿਖਿਆ, ''ਮੈਂ ਇਸ ਨੂੰ 27 ਸਾਲ ਦੀ ਉਮਰ 'ਚ ਲਿਖਿਆ ਅਤੇ ਉਨ੍ਹਾਂ ਨੇ 91 ਸਾਲ ਦੀ ਉਮਰ 'ਚ ਮੇਰੇ ਤੋਂ ਬਿਹਤਰ ਗਾਇਆ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

sunita

Content Editor

Related News