ਕਪਿਲ ਸ਼ਰਮਾ ਦਾ ਫੈਨਜ਼ ਨੂੰ ਤੋਹਫ਼ਾ, ਇਸ ਫ਼ਿਲਮ ਨਾਲ ਕਰਨਗੇ ਕਮਬੈਕ

Saturday, Dec 28, 2024 - 02:31 PM (IST)

ਕਪਿਲ ਸ਼ਰਮਾ ਦਾ ਫੈਨਜ਼ ਨੂੰ ਤੋਹਫ਼ਾ, ਇਸ ਫ਼ਿਲਮ ਨਾਲ ਕਰਨਗੇ ਕਮਬੈਕ

ਐਂਟਰਟੇਨਮੈਂਟ ਡੈਸਕ : ਕਾਮੇਡੀਅਨ-ਹੋਸਟ ਕਪਿਲ ਸ਼ਰਮਾ ਲੰਮੇਂ ਸਮੇਂ ਬਾਅਦ ਇੱਕ ਵਾਰ ਫਿਰ ਪ੍ਰਭਾਵਸ਼ਾਲੀ ਸਿਨੇਮੈਟਿਕ ਪਾਰੀ ਲਈ ਤਿਆਰ ਹਨ, ਜੋ ਅਪਣੀ ਹੀ ਹਿੱਟ ਰਹੀ ਅਤੇ ਬਹੁ-ਚਰਚਿਤ ਹਿੰਦੀ ਫ਼ਿਲਮ 'ਕਿਸ ਕਿਸ ਕੋ ਪਿਆਰ ਕਰੂੰ' ਦੇ ਸੀਕਵਲ ਨਾਲ ਸ਼ਾਨਦਾਰ ਸਿਨੇਮਾ ਕਮਬੈਕ ਕਰਨਗੇ।

ਇਹ ਖ਼ਬਰ ਵੀ ਪੜ੍ਹੋ - ਮਨਮੋਹਨ ਸਿੰਘ ਦੀ ਮੌਤ ਨਾਲ ਸਦਮੇ 'ਚ ਦਿਲਜੀਤ ਤੇ ਕਪਿਲ, ਕਿਹਾ- ਆਪਣੇ ਪਿੱਛੇ ਤਰੱਕੀ ਤੇ ਉਮੀਦ ਦੀ ਛੱਡ ਗਏ ਵਿਰਾਸਤ

ਸਾਲ 2015 'ਚ ਰਿਲੀਜ਼ ਹੋਈ ਉਕਤ ਕਾਮੇਡੀ-ਡਰਾਮਾ ਫ਼ਿਲਮ ਦਾ ਨਿਰਦੇਸ਼ਨ ਅੱਬਾਸ ਮਸਤਾਨ ਦੁਆਰਾ ਕੀਤਾ ਗਿਆ ਸੀ, ਜੋ ਸਟੈਂਡ-ਅੱਪ ਕਾਮੇਡੀਅਨ ਕਪਿਲ ਸ਼ਰਮਾ ਦੀ ਬਤੌਰ ਅਦਾਕਾਰ ਪਹਿਲੀ ਫ਼ਿਲਮ ਰਹੀ, ਜਿਸ 'ਚ ਅਰਬਾਜ਼ ਖ਼ਾਨ, ਮੰਜਰੀ ਫਰਨਾਂਡਿਸ, ਸਿਮਰਨ ਕੌਰ ਮੁੰਡੀ, ਐਲੀ ਅਵਰਾਮ, ਵਰੁਣ ਸ਼ਰਮਾ, ਸੁਪ੍ਰੀਆ ਪਾਠਕ, ਸ਼ਰਤ ਸਕਸੈਨਾ ਅਤੇ ਮਨੋਜ ਜੋਸ਼ੀ ਵੱਲੋਂ ਮੁੱਖ ਕਿਰਦਾਰ ਅਦਾ ਕੀਤੇ ਗਏ। ਬਾਲੀਵੁੱਡ 'ਚ ਖਾਸੀ ਚਰਚਾ ਹਾਸਲ ਕਰਨ ਵਾਲੀ ਇਹ ਫ਼ਿਲਮ ਵਪਾਰਕ ਪੱਖੋਂ ਸਫ਼ਲ ਰਹੀ ਪਰ ਇਸ ਉਪਰੰਤ ਆਈ ਕਪਿਲ ਸ਼ਰਮਾ ਸਟਾਰਰ 'ਫਿਰੰਗੀ' ਅਤੇ 'ਜਵਿਗਾਟੋ' ਟਿਕਟ ਖਿੜਕੀ 'ਤੇ ਸਫ਼ਲ ਸਾਬਿਤ ਨਹੀਂ ਹੋ ਸਕੀਆਂ।

ਇਹ ਖ਼ਬਰ ਵੀ ਪੜ੍ਹੋ - 65 ਟੀਕਿਆਂ ਦਾ ਦਰਦ ਝੱਲ ਮਸ਼ਹੂਰ ਅਦਾਕਾਰਾ ਨੇ ਬਣਨਾ ਸੀ ਮਾਂ, ਪਰ ਇਕ ਝਟਕੇ 'ਚ ਸਭ ਹੋ ਗਿਆ ਖ਼ਤਮ

ਨੈੱਟਫਲਿਕਸ 'ਤੇ ਸਟ੍ਰੀਮ ਹੋਏ ਕਪਿਲ ਸ਼ਰਮਾ ਸ਼ੋਅ ਦੇ ਅਗਲੇ ਸੀਜ਼ਨ ਨੂੰ ਇੰਨੀਂ ਦਿਨੀਂ ਹੋਰ ਵੰਨ ਸੁਵੰਨਤਾ ਭਰਿਆ ਰੂਪ ਦੇਣ 'ਚ ਜੁੱਟੇ ਹੋਏ ਹਨ ਇਹ ਬਾਕਮਾਲ ਕਾਮੇਡੀਅਨ ਅਤੇ ਹੋਸਟ, ਜਿੰਨ੍ਹਾਂ ਦੀ ਉਕਤ ਨਵੀਂ ਹਿੰਦੀ ਫ਼ਿਲਮ ਸਾਲ 2025 ਦੇ ਮੁੱਢਲੇ ਪੜਾਅ ਦੌਰਾਨ ਆਨ ਫਲੌਰ ਪੜਾਅ ਦਾ ਹਿੱਸਾ ਬਣਨ ਜਾ ਰਹੀ ਹੈ, ਜਿਸ ਦੇ ਸੀਕਵਲ ਨੂੰ ਇਸ ਵਾਰ ਅੱਬਾਸ ਮਸਤਾਨ ਦੀ ਬਜਾਏ ਦਾ ਕਪਿਲ ਸ਼ਰਮਾ ਸ਼ੋਅ ਸੰਬੰਧਿਤ ਫਿਲਮਕਾਰ ਨਿਰਦੇਸ਼ਿਤ ਕਰਨਗੇ। ਇਸ ਸੰਬੰਧੀ ਸਮੂਹ ਫਿਲਮੀ ਤਾਣੇ-ਬਾਣੇ ਦਾ ਰਸਮੀ ਐਲਾਨ ਕਿਸੇ ਵੀ ਵੇਲੇ ਸਾਹਮਣੇ ਆ ਸਕਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


author

sunita

Content Editor

Related News