ਫਿਲਮਾਂ ਨਹੀਂ ਜੂਸ ਵੇਚ ਇਸ ਅਦਾਕਾਰ ਨੇ ਕਮਾਇਆ ਪੈਸਾ, ਨੈੱਟਵਰਥ ਉਡਾ ਦੇਵੇਗੀ ਹੋਸ਼
Saturday, Dec 28, 2024 - 04:30 PM (IST)
ਐਂਟਰਟੇਨਮੈਂਟ ਡੈਸਕ- ਬਾਲੀਵੁੱਡ 'ਚ ਕਈ ਸਿਤਾਰਿਆਂ ਨੇ ਡੈਬਿਊ ਕੀਤਾ ਅਤੇ ਫਿਰ ਉਹ ਇੰਡਸਟਰੀ ਤੋਂ ਗਾਇਬ ਹੋ ਗਏ। ਉਨ੍ਹਾਂ 'ਚੋਂ ਕੁਝ ਸਿਤਾਰੇ ਅਜੇ ਵੀ ਇੰਡਸਟਰੀ 'ਚ ਬਣੇ ਹੋਏ ਹਨ ਅਤੇ ਮੁਸ਼ਕਲਾਂ ਤੋਂ ਬਾਅਦ ਵੀ ਉਨ੍ਹਾਂ ਨੇ ਵਾਪਸੀ ਕੀਤੀ ਅਤੇ ਪ੍ਰਸ਼ੰਸਕਾਂ ਦੇ ਦਿਲ 'ਤੇ ਰਾਜ ਕੀਤਾ। ਇਸੇ ਤਰ੍ਹਾਂ 1999 ‘ਚ ਫਿਲਮ ‘ਪਿਆਰ ਮੈਂ ਕਭੀ ਕਭੀ’ ‘ਚ ਡੈਬਿਊ ਕਰਨ ਵਾਲੇ ਅਦਾਕਾਰ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਦੀ ਪਹਿਲੀ ਫਿਲਮ ਫਲਾਪ ਸਾਬਤ ਹੋਈ ਪਰ 2002 ਵਿੱਚ ਇੱਕ ਹਿੱਟ ਹੋਈ ਫਿਲਮ ਨੇ ਉਨ੍ਹਾਂ ਦੀ ਜ਼ਿੰਦਗੀ ਬਦਲ ਦਿੱਤੀ ਜੋ ਉਸ ਸਾਲ ਦੀ ਦੂਜੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਬਣ ਗਈ ਸੀ। ਉਨ੍ਹਾਂ ਨੇ ਕਈ ਸਾਲਾਂ ਤੱਕ ਆਪਣੀ ਕਿਸਮਤ ਅਜ਼ਮਾਈ ਪਰ ਸਫਲਤਾ ਉਨ੍ਹਾਂ ਦੇ ਹੱਥ 'ਚੋਂ ਨਿਕਲ ਗਈ। ਇਹ ਸਿਤਾਰਾ ਕੋਈ ਹੋਰ ਨਹੀਂ ਸਗੋਂ ਅਦਾਕਾਰ ਡੀਨੋ ਮੋਰੀਆ ਹੈ। ਜਿਨ੍ਹਾਂ ਨੇ ਨਾ ਸਿਰਫ ਬਾਲੀਵੁੱਡ ਸਗੋਂ ਸਾਊਥ ‘ਚ ਵੀ ਐਕਟਿੰਗ ਕਰਕੇ ਦਰਸ਼ਕਾਂ ਦਾ ਦਿਲ ਜਿੱਤਣ ਦੀ ਕੋਸ਼ਿਸ਼ ਕੀਤੀ ਪਰ ਉਹ ਸਫਲ ਨਹੀਂ ਹੋ ਪਾਏ।
ਇਹ ਵੀ ਪੜ੍ਹੋ- ਅਰਜੁਨ ਕਪੂਰ ਦੇ ਸਿੰਗਲ ਵਾਲੇ ਬਿਆਨ 'ਤੇ ਜਾਣੋ ਕੀ ਬੋਲੀ ਮਲਾਇਕ ਅਰੋੜਾ?
ਬਾਲੀਵੁੱਡ ‘ਚ ਸਾਲ 1999 ‘ਚ ‘ਪਿਆਰ ਮੈਂ ਕਭੀ ਕਭੀ’ ਨਾਲ ਡੈਬਿਊ ਕਰਨ ਵਾਲੇ ਅਦਾਕਾਰ ਡੀਨੋ ਮੋਰੀਆ ਦੀ ਫਿਲਮ ਬਾਕਸ ਆਫਿਸ ‘ਤੇ ਬੁਰੀ ਤਰ੍ਹਾਂ ਫਲਾਪ ਹੋ ਗਈ ਸੀ। ਫਲਾਪ ਹੋਣ ਤੋਂ ਬਾਅਦ ਅਦਾਕਾਰ ਡੀਨੋ ਨੇ 2002 ‘ਚ ਥ੍ਰਿਲਰ ਫਿਲਮ ‘ਰਾਜ਼’ ਪ੍ਰਸ਼ੰਸਕਾਂ ਦੀ ਝੋਲੀ ਪਾਈ। ਡੀਨੋ ਮੋਰਿਆ ਨੂੰ ਇਸ ਫਿਲਮ ਨੇ ਇੰਡਸਟਰੀ 'ਚ ਪਛਾਣ ਦਿਵਾਈ। ਅਦਾਕਾਰਾ ਬਿਪਾਸ਼ਾ ਬਾਸੂ ਨਾਲ ਇਹ ਫਿਲਮ 5 ਕਰੋੜ ਰੁਪਏ ਦੇ ਬਜਟ ਨਾਲ ਬਣੀ ਸੀ। ਇਸ ਫਿਲਮ ਨੇ 37 ਕਰੋੜ ਰੁਪਏ ਦੀ ਕਮਾਈ ਕੀਤੀ ਸੀ।
ਇਹ ਫਿਲਮ 2002 ਦੀ ਦੂਜੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਫਿਲਮ ਬਣ ਗਈ। ‘ਰਾਜ਼’ ਦੀ ਸਫਲਤਾ ਨੇ ਡੀਨੋ ਨੂੰ ਰਾਤੋ-ਰਾਤ ਸਟਾਰ ਬਣਾ ਦਿੱਤਾ ਪਰ ਇਸ ਨੂੰ ਕਾਇਮ ਰੱਖਣਾ ਚੁਣੌਤੀਪੂਰਨ ਸਾਬਤ ਹੋਇਆ। ਬਾਕਸ ਆਫਿਸ ਇੰਡੀਆ ਦੇ ਮੁਤਾਬਕ ਅਦਾਕਾਰਾ ਪ੍ਰਿਯੰਕਾ ਚੋਪੜਾ, ਸੰਜੇ ਦੱਤ, ਇਮਰਾਨ ਹਾਸ਼ਮੀ ਵਰਗੇ ਸਿਤਾਰਿਆਂ ਨਾਲ ਕੰਮ ਕਰਨ ਦੇ ਬਾਵਜੂਦ ਡੀਨੋ ਦੀਆਂ 22 ਫਿਲਮਾਂ ਫਲਾਪ ਰਹੀਆਂ।
ਇਹ ਵੀ ਪੜ੍ਹੋ- ਸਿਨੇਮਾ ਜਗਤ 'ਚ ਸੋਗ ਦੀ ਲਹਿਰ, ਮਸ਼ਹੂਰ ਡਾਇਰੈਕਟਰ ਦਾ ਹੋਇਆ ਦਿਹਾਂਤ
ਬਾਲੀਵੁੱਡ ਵਿੱਚ ਆਪਣੀ ਜਗ੍ਹਾ ਬਣਾਈ ਰੱਖਣ ਲਈ ਸੰਘਰਸ਼ ਕਰਨ ਤੋਂ ਬਾਅਦ ਅਦਾਕਾਰ ਨੇ ਦੱਖਣ ਭਾਰਤੀ ਫਿਲਮਾਂ ਵੱਲ ਰੁਖ ਕੀਤਾ ਪਰ ਉੱਥੇ ਵੀ ਅਦਾਕਾਰ ਨੂੰ ਸਫਲਤਾ ਨਹੀਂ ਮਿਲੀ। ਇਸ ਤੋਂ ਬਾਅਦ ਡੀਨੋ ਫਿਲਮਾਂ ਤੋਂ ਦੂਰ ਰਹੇ ਅਤੇ ਇੱਕ ਸਫਲ ਕਾਰੋਬਾਰੀ ਬਣ ਗਏ। 2012 ਵਿੱਚ ਉਨ੍ਹਾਂ ਨੇ ਕ੍ਰਿਕਟ ਆਈਕਨ ਐੱਮ.ਐੱਸ. ਧੋਨੀ ਨਾਲ ਮਿਲ ਕੇ ‘ਕੂਲ ਮਾਲ’ ਨਾਮਕ ਇੱਕ ਵਪਾਰਕ ਕੰਪਨੀ ਦੀ ਸਥਾਪਨਾ ਕੀਤੀ। ਆਪਣੇ ਪੋਰਟਫੋਲੀਓ ਦਾ ਵਿਸਥਾਰ ਕਰਦੇ ਹੋਏ ਅਦਾਕਾਰ ਡੀਨੋ ਨੇ ਆਪਣਾ ਪ੍ਰੋਡਕਸ਼ਨ ਹਾਊਸ ‘ਕਲੌਕਵਾਈਜ਼ ਫਿਲਮਜ਼’ ਸ਼ੁਰੂ ਕੀਤਾ, ਜਿਸ ਨੇ ਫਿਲਮ ‘ਜਿਸਮ 2’ ਦਾ ਨਿਰਮਾਣ ਕੀਤਾ। 2018 ਵਿੱਚ ਉਨ੍ਹਾਂ ਨੇ ਮਿਥਿਲ ਲੋਢਾ ਅਤੇ ਰਾਹੁਲ ਜੈਨ ਦੇ ਨਾਲ ‘ਦਿ ਫਰੈੱਸ਼ ਪ੍ਰੈਸ’ ਨਾਮਕ ਇੱਕ ਕੋਲਡ ਪ੍ਰੈੱਸਡ ਜੂਸ ਬ੍ਰਾਂਡ ਦੀ ਸਹਿ-ਸਥਾਪਨਾ ਕੀਤੀ। ਚੰਗੀ ਬ੍ਰਾਂਡ ਮਾਨਤਾ ਦੇ ਨਾਲ ਉਨ੍ਹਾਂ ਨੇ ਪੂਰੇ ਭਾਰਤ ਵਿੱਚ 36 ਸਟੇਸ਼ਨ ਸਥਾਪਤ ਕੀਤੇ। ਗੁਜਰਾਤ, ਰਾਜਸਥਾਨ, ਦਿੱਲੀ ਵਰਗੇ ਰਾਜਾਂ ਵਿੱਚ ਵਿਸਤਾਰ ਦੀ ਯੋਜਨਾ ਬਣਾਈ ਹੈ। ਅਦਾਕਾਰ ਡੀਨੋ ਮੋਰਿਆ ਨੇ ਵੱਖ-ਵੱਖ ਉੱਦਮਾਂ ਵਿੱਚ ਆਪਣੇ ਵਪਾਰਕ ਹੁਨਰ ਦੇ ਨਾਲ 150 ਕਰੋੜ ਰੁਪਏ ਦੀ ਕੁੱਲ ਜਾਇਦਾਦ ਬਣਾਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।