ਇਨ੍ਹਾਂ ਸੁੰਦਰੀਆਂ ਨੇ ਗੀਤ ''ਕਾਲੀ ਐਕਟਿਵਾ'' ''ਤੇ ਲਗਾਏ ਠੁਮਕੇ, ਦੇਖੋ ਵੀਡੀਓ
Sunday, Dec 22, 2024 - 02:40 PM (IST)
ਮੁੰਬਈ- ਅਕਸ਼ੈ ਕੁਮਾਰ ਦੀ ਆਉਣ ਵਾਲੀ ਫਿਲਮ ਹਾਊਸਫੁੱਲ 5 ਨਵੇਂ ਸਾਲ 'ਤੇ ਪਰਦੇ 'ਤੇ ਆਵੇਗੀ। ਫਿਲਮ 'ਚ ਜੈਕਲੀਨ ਫਰਨਾਂਡੀਜ਼, ਨਰਗਿਸ ਫਾਖਰੀ ਅਤੇ ਸੋਨਮ ਬਾਜਵਾ ਅਹਿਮ ਭੂਮਿਕਾਵਾਂ 'ਚ ਨਜ਼ਰ ਆਉਣਗੇ। ਇਹ ਤਾਂ ਉਦੋਂ ਹੋਵੇਗਾ ਜਦੋਂ ਫਿਲਮ ਰਿਲੀਜ਼ ਹੋਵੇਗੀ ਪਰ ਇਸ ਤੋਂ ਪਹਿਲਾਂ ਇਨ੍ਹਾਂ ਤਿੰਨਾਂ ਸੁੰਦਰੀਆਂ ਨੇ ਸ਼ਾਨਦਾਰ ਡਾਂਸ ਕੀਤਾ ਹੈ। ਸੋਨਮ ਬਾਜਵਾ ਨੇ ਨਰਗਿਸ ਅਤੇ ਜੈਕਲੀਨ ਨੂੰ ਟੈਗ ਕਰਦੇ ਹੋਏ ਇੰਸਟਾਗ੍ਰਾਮ 'ਤੇ ਪੋਸਟ ਕੀਤਾ ਹੈ।ਸੋਨਮ ਬਾਜਵਾ ਨੇ ਪੰਜਾਬੀ ਗੀਤ 'ਕਾਲੀ ਐਕਟਿਵਾ' 'ਤੇ ਡਾਂਸ ਕੀਤਾ ਹੈ, ਜਿਸ 'ਚ ਉਸ ਨਾਲ 'ਹਾਊਸਫੁੱਲ 5' ਦੀ ਅਦਾਕਾਰਾ ਨਰਗਿਸ ਫਾਖਰੀ ਅਤੇ ਜੈਕਲੀਨ ਵੀ ਨਜ਼ਰ ਆ ਰਹੀਆਂ ਹਨ। ਇਹ ਵੀਡੀਓ ਇੰਸਟਾਗ੍ਰਾਮ 'ਤੇ ਵੀ ਵਾਇਰਲ ਹੋ ਰਿਹਾ ਹੈ।
ਇਹ ਵੀ ਪੜ੍ਹੋ- ਸ਼ਹੀਦੀ ਦਿਹਾੜਿਆਂ ਦੇ ਚੱਲਦਿਆਂ ਬੱਬੂ ਮਾਨ ਨੇ ਲਿਆ ਵੱਡਾ ਫੈਸਲਾ
'ਹਾਊਸਫੁੱਲ 5' ਦੀਆਂ ਅਦਾਕਾਰਾਂ ਨੇ ਕੀਤਾ ਜ਼ਬਰਦਸਤ ਡਾਂਸ
ਸੋਨਮ ਬਾਜਵਾ ਨੇ ਇਹ ਵੀਡੀਓ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ। ਇਸ ਦੇ ਕੈਪਸ਼ਨ 'ਚ ਉਨ੍ਹਾਂ ਲਿਖਿਆ, 'ਡੇਰ ਆਏ, ਦੁਰਸਤ ਆਏ' ਇਸ ਗੀਤ 'ਚ ਜੈਕਲੀਨ ਅਤੇ ਨਰਗਿਸ ਦਾ ਪੰਜਾਬੀ ਲੁੱਕ ਦੇਖਿਆ ਜਾ ਸਕਦਾ ਹੈ। ਉਨ੍ਹਾਂ ਨੇ ਇਹ ਰੀਲ ਫਿਲਮ ਹਾਊਸਫੁੱਲ 5 ਦੇ ਸੈੱਟ 'ਤੇ ਬਣਾਈ ਹੈ। ਇਨ੍ਹਾਂ ਤਿੰਨਾਂ ਸੁੰਦਰੀਆਂ ਨੇ ਵੈਨਿਟੀ 'ਚ ਜ਼ਬਰਦਸਤ ਡਾਂਸ ਵੀਡੀਓ ਬਣਾਇਆ, ਜਿਸ 'ਤੇ ਕਈ ਸੈਲੇਬਸ ਨੇ ਕੁਮੈਂਟ ਕੀਤੇ ਹਨ।ਫਿਲਮ ਹਾਊਸਫੁੱਲ 5 ਦੀ ਅਦਾਕਾਰਾ ਸੌਂਦਰਿਆ ਸ਼ਰਮਾ ਨੇ ਕੁਮੈਂਟ 'ਚ ਲਿਖਿਆ, 'ਓਏ ਹੋਏ ਕਿਆ ਕਹਿਨੇ ਤੁਹਾਡੇ' ਅਤੇ ਜੈਕਲੀਨ, ਸੋਨਮ ਅਤੇ ਨਰਗਿਸ ਨੂੰ ਟੈਗ ਕੀਤਾ, 'ਚੱਕ ਦੇ ਫੱਟੇ ਨੱਪ ਦੇ ਕਿੱਲੀ।' ਇਸ ਵੀਡੀਓ ਨੂੰ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ ਅਤੇ ਵੀਡੀਓ 'ਚ ਜੋ ਗੀਤ ਤੁਸੀਂ ਸੁਣ ਰਹੇ ਹੋ, ਉਹ ਇਕ ਪੰਜਾਬੀ ਗੀਤ ਹੈ, ਜੋ ਇਨ੍ਹੀਂ ਦਿਨੀਂ ਟ੍ਰੈਂਡ 'ਚ ਹੈ।
ਇਹ ਵੀ ਪੜ੍ਹੋ- Karan ਦੇ Show 'ਚ Vicky Kaushal ਨੇ ਪਾਈ ਧੱਕ, ਮਾਤਾ- ਪਿਤਾ ਨੂੰ ਯਾਦ ਕਰ ਹੋਏ ਭਾਵੁਕ
ਕਦੋਂ ਹੋਵੇਗੀ ਫਿਲਮ ਹਾਊਸਫੁੱਲ 5 ਰਿਲੀਜ਼?
ਸਾਜਿਦ ਨਾਡਿਆਡਵਾਲਾ ਦੁਆਰਾ ਬਣਾਈ ਜਾਣ ਵਾਲੀ ਫਿਲਮ ਹਾਊਸਫੁੱਲ 5 ਦਾ ਨਿਰਦੇਸ਼ਨ ਤਰੁਣ ਮਨਸੁਖਾਨੀ ਕਰ ਰਹੇ ਹਨ। ਫਿਲਮ 'ਚ ਅਕਸ਼ੈ ਕੁਮਾਰ, ਰਿਤੇਸ਼ ਦੇਸ਼ਮੁਖ, ਫਰਦੀਨ ਖਾਨ, ਸੰਜੇ ਦੱਤ, ਅਭਿਸ਼ੇਕ ਬੱਚਨ, ਕੀਰਤੀ ਸੈਨਨ, ਜੈਕਲੀਨ ਫਰਨਾਂਡੀਜ਼, ਸੋਨਮ ਬਾਜਵਾ, ਨਰਗਿਸ ਫਾਖਰੀ ਵਰਗੇ ਕਲਾਕਾਰ ਨਜ਼ਰ ਆਉਣਗੇ। ਫਿਲਮ 'ਚ ਸੁੰਦਰਿਆ ਸ਼ਰਮਾ ਅਤੇ ਨੋਰਾ ਫਤੇਹੀ ਦਾ ਕੈਮਿਓ ਵੀ ਹੋਵੇਗਾ। ਫਿਲਮ ਹਾਊਸਫੁੱਲ 5 6 ਜੂਨ 2025 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।