ਪੰਜਾਬੀ ਮਿਊਜ਼ਿਕ ਇੰਡਸਟਰੀ 'ਤੇ ਮੰਡਰਾ ਰਿਹੈ ਖਤਰਾ, ਇਸ ਮਸ਼ਹੂਰ ਗੀਤਕਾਰ ਨੂੰ ਮਿਲੀ ਧਮਕੀ
Thursday, Dec 26, 2024 - 05:48 PM (IST)
ਪਾਲੀਵੁੱਡ ਡੈਸਕ- ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਚਿੰਤਾਜਨਕ ਖਬਰ ਸਾਹਮਣੇ ਆਈ ਹੈ। ਸੁਪਰਹਿੱਟ ਪੰਜਾਬੀ ਗੀਤਾਂ ਦੇ ਗੀਤਕਾਰ ਹਰਮਨਜੀਤ ਸਿੰਘ ਖਿਆਲਾ ਤੋਂ ਫਿਰੌਤੀ ਦੀ ਮੰਗ ਕੀਤੀ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਉਨ੍ਹਾਂ ਨੇ 'ਲੌਂਗ ਲਾਚੀ' ਵਰਗੇ ਗੀਤ ਲਿਖੇ ਹਨ । ‘ਰਾਣੀ ਤੱਤ’ ਨਾਂ ਦੀ ਕਿਤਾਬ ਵੀ ਹਰਮਨਜੀਤ ਨੇ ਲਿਖੀ ਹੈ ਅਤੇ ਉਹ ਰਾਸ਼ਟਰੀ ਪੁਰਸਕਾਰ ਵੀ ਹਾਸਲ ਕਰ ਚੁੱਕੇ ਹਨ। ਧਮਕੀਆਂ ਅਤੇ ਫਿਰੌਤੀ ਮੰਗਣ ਤੋਂ ਬਾਅਦ ਹਰਮਨ ਨੇ ਪੁਲਸ ਕੋਲ ਐੱਫ.ਆਈ.ਆਰ ਦਰਜ ਕਰਵਾਈ ਹੈ, ਜਿਸ ਤੋਂ ਬਾਅਦ ਇੱਕ ਸਕੂਲ ਅਧਿਆਪਕ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਸਿਨੇਮਾ ਜਗਤ 'ਚ ਸੋਗ ਦੀ ਲਹਿਰ, ਮਸ਼ਹੂਰ ਡਾਇਰੈਕਟਰ ਦਾ ਹੋਇਆ ਦਿਹਾਂਤ
ਮਾਨਸਾ ਸਦਰ ਥਾਣੇ ਵਿੱਚ ਹਰਮਨਜੀਤ ਸਿੰਘ ਖਿਆਲਾ ਨੇ ਸ਼ਿਕਾਇਤ ਦਰਜ ਕਰਵਾਈ ਹੈ। ਦੱਸ ਦੇਈਏ ਕਿ ਉਨ੍ਹਾਂ ਤੋਂ 5 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ ਹੈ। ਮਾਨਸਾ ਦੇ ਡੀ.ਐੱਸ.ਪੀ. ਬੂਟਾ ਸਿੰਘ ਗਿੱਲ ਨੇ ਮੀਡੀਆ ਨੂੰ ਦੱਸਿਆ, ‘ਪੁਲਸ ਨੂੰ ਗੀਤਕਾਰ ਹਰਮਨਜੀਤ ਸਿੰਘ ਦੀ ਸ਼ਿਕਾਇਤ ਮਿਲੀ ਸੀ। ਉਨ੍ਹਾਂ ਨੂੰ ਇਕ ਧਮਕੀ ਭਰਿਆ ਪੱਤਰ ਮਿਲਿਆ ਜਿਸ ਵਿੱਚ 5 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ ਸੀ। ਫਿਰੌਤੀ ਨਾ ਦੇਣ 'ਤੇ ਹਰਮਨ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਅਰਜੁਨ ਕਪੂਰ ਦੇ ਸਿੰਗਲ ਵਾਲੇ ਬਿਆਨ 'ਤੇ ਜਾਣੋ ਕੀ ਬੋਲੀ ਮਲਾਇਕ ਅਰੋੜਾ?
ਗਿੱਲ ਨੇ ਅੱਗੇ ਦੱਸਿਆ ਕਿ, 'ਮਾਨਸਾ ਦੀ ਸਦਰ ਪੁਲਸ ਨੇ ਇਸ ਮਾਮਲੇ ਵਿੱਚ ਐੱਫ.ਆਈ.ਆਰ. ਦਰਜ ਕਰਕੇ ਤੁਰੰਤ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਬਾਅਦ ਇੱਕ ਅਧਿਆਪਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ-ਸੰਧਿਆ ਥੀਏਟਰ ਮਾਮਲੇ 'ਚ ਅੱਲੂ ਅਰਜੁਨ ਦਾ ਵੱਡਾ ਐਲਾਨ, ਦਿੱਤੀ ਜਾਵੇਗੀ ਕਰੋੜਾਂ ਦੀ ਵਿੱਤੀ ਸਹਾਇਤਾ
ਹਰਮਨਜੀਤ ਨੇ ਲਿਖੇ ‘ਆਰ ਨਾਨਕ ਪਾਰ ਨਾਨਕ’ ਦੇ ਬੋਲ
ਜ਼ਿਕਰਯੋਗ ਹੈ ਕਿ ਗੀਤਕਾਰ ਹਰਮਨਜੀਤ ਸਿੰਘ ਖਿਆਲਾ ਵੀ ਮਾਨਸਾ ਜ਼ਿਲ੍ਹੇ ਦੇ ਪਿੰਡ ਕੋਟਲੂ ਵਿੱਚ ਅਧਿਆਪਕ ਵਜੋਂ ਤਾਇਨਾਤ ਹਨ। ਜ਼ਿਆਦਾਤਰ ਗਾਇਕ ਦਿਲਜੀਤ ਦੋਸਾਂਝ ਨੇ ਉਨ੍ਹਾਂ ਦੇ ਲਿਖੇ ਗੀਤ ਗਾਏ ਹਨ। ਕਈ ਪੰਜਾਬੀ ਫਿਲਮਾਂ ਲਈ ਵੀ ਹਰਮਨਜੀਤ ਨੇ ਗੀਤ ਲਿਖੇ ਹਨ। ਦਿਲਜੀਤ ਵਲੋਂ ਗਾਇਆ ਗੀਤ ‘ਆਰ ਨਾਨਕ ਪਾਰ ਨਾਨਕ’ ਦੇ ਬੋਲ ਵੀ ਹਰਮਨਜੀਤ ਸਿੰਘ ਖਿਆਲਾ ਨੇ ਹੀ ਲਿਖੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।