ਇਸ ਫਿਲਮ ਨੇ ਬਣਾਇਆ ਸੀ ਰਾਜੇਸ਼ ਖੰਨਾ ਨੂੰ ਰਾਤੋ-ਰਾਤ ਸੁਪਰਸਟਾਰ, ਕਰੋੜਾਂ ਦੀ ਹੋਈ ਸੀ ਕਮਾਈ

Wednesday, Jan 01, 2025 - 01:51 PM (IST)

ਇਸ ਫਿਲਮ ਨੇ ਬਣਾਇਆ ਸੀ ਰਾਜੇਸ਼ ਖੰਨਾ ਨੂੰ ਰਾਤੋ-ਰਾਤ ਸੁਪਰਸਟਾਰ, ਕਰੋੜਾਂ ਦੀ ਹੋਈ ਸੀ ਕਮਾਈ

ਮੁੰਬਈ (ਬਿਊਰੋ) - ਬਾਲੀਵੁੱਡ 'ਚ ਸੰਘਰਸ਼ ਦੀਆਂ ਕਈ ਕਹਾਣੀਆਂ ਹਨ। ਅੱਜ ਅਸੀਂ ਤੁਹਾਨੂੰ ਬਾਲੀਵੁੱਡ ਦੇ ਪਹਿਲੇ ਸੁਪਰਸਟਾਰ ਦੇ ਜੀਵਨ 'ਚ ਸੰਘਰਸ਼ ਦੀਆਂ ਕਹਾਣੀਆਂ ਅਤੇ ਉਹ ਦਿਲਚਸਪ ਗੱਲਾਂ ਦੱਸਾਂਗੇ ਜੋ ਸ਼ਾਇਦ ਬਹੁਤ ਘੱਟ ਲੋਕ ਜਾਣਦੇ ਹਨ। ਕਿਵੇਂ ਇੱਕ ਸਧਾਰਨ ਲੜਕਾ, ਜਿਸਦਾ ਬਚਪਨ ਗਰੀਬੀ 'ਚ ਬੀਤਿਆ, ਆਪਣੇ ਮਾਤਾ-ਪਿਤਾ ਦਾ ਸਹਾਰਾ ਗੁਆ ਬੈਠਾ ਅਤੇ ਆਖਰਕਾਰ ਜਵਾਨੀ 'ਚ ਦਾਖਲ ਹੁੰਦੇ ਹੀ ਉਨ੍ਹਾਂ ਨੇ ਪੂਰੀ ਫਿਲਮ ਇੰਡਸਟਰੀ ਨੂੰ ਆਪਣੇ ਇਸ਼ਾਰਿਆਂ 'ਤੇ ਨਚਾਇਆ।

ਇਹ ਖ਼ਬਰ ਵੀ ਪੜ੍ਹੋ - ਦਿਲਜੀਤ ਦੋਸਾਂਝ ਕਾਰਨ ਪੰਜਾਬ ਸਰਕਾਰ ਹੋਵੇਗੀ ਮਾਲਾ-ਮਾਲ, ਜਾਣੋ ਕਿਵੇਂ

ਜਤਿਨ ਖੰਨਾ ਤੋਂ ਰਾਜੇਸ਼ ਖੰਨਾ ਬਣਨਾ
ਰਾਜੇਸ਼ ਖੰਨਾ ਦਾ ਅਸਲੀ ਨਾਮ ਜਤਿਨ ਖੰਨਾ ਸੀ। ਉਸ ਦਾ ਬਚਪਨ ਬਹੁਤ ਗਰੀਬੀ 'ਚ ਬੀਤਿਆ। ਰਾਜੇਸ਼ ਖੰਨਾ ਦੇ ਪਿਤਾ ਦੇਸ਼ ਵੰਡ ਤੋਂ ਪਹਿਲਾਂ ਅਧਿਆਪਕ ਵਜੋਂ ਕੰਮ ਕਰਦੇ ਸਨ। ਵੰਡ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਅੰਮ੍ਰਿਤਸਰ ਆ ਗਿਆ ਅਤੇ ਨੌਕਰੀ ਚਲੀ ਜਾਣ ਕਾਰਨ ਘਰ ਦੀ ਆਰਥਿਕ ਹਾਲਤ ਵਿਗੜ ਗਈ। ਘਰ ਦੀ ਹਾਲਤ ਨੂੰ ਦੇਖਦਿਆਂ ਉਸ ਦੇ ਪਿਤਾ ਨੇ ਰਾਜੇਸ਼ ਖੰਨਾ ਦੀ ਜ਼ਿੰਮੇਵਾਰੀ ਮੁੰਬਈ ਰਹਿੰਦੇ ਆਪਣੇ ਰਿਸ਼ਤੇਦਾਰਾਂ ਨੂੰ ਸੌਂਪ ਦਿੱਤੀ ਸੀ।

ਇਹ ਖ਼ਬਰ ਵੀ ਪੜ੍ਹੋ - ਉਰਮਿਲਾ ਕਾਰ ਹਾਦਸੇ ਮਾਮਲੇ 'ਚ ਨਵਾਂ ਮੋੜ, ਖੁੱਲ੍ਹ ਗਿਆ ਭੇਤ

ਪ੍ਰਸ਼ੰਸਕਾਂ ਦੇ ਦਿਲਾਂ 'ਚ ਅੱਜ ਵੀ ਜ਼ਿੰਦਾ
ਜੁਲਾਈ 2012 'ਚ ਜਦੋਂ ਰਾਜੇਸ਼ ਖੰਨਾ ਇਸ ਦੁਨੀਆ ਤੋਂ ਚਲੇ ਗਏ ਤਾਂ ਕਰੋੜਾਂ ਪ੍ਰਸ਼ੰਸਕਾਂ ਨੂੰ ਨਿਰਾਸ਼ਾ ਹੋਈ ਪਰ ਰਾਜੇਸ਼ ਖੰਨਾ ਵੱਲੋਂ ਨਿਭਾਏ ਗਏ ਕਿਰਦਾਰ ਅੱਜ ਵੀ ਉਨ੍ਹਾਂ ਨੂੰ ਪ੍ਰਸ਼ੰਸਕਾਂ' ਚ ਜ਼ਿੰਦਾ ਰੱਖ ਰਹੇ ਹਨ। ਰਾਜੇਸ਼ ਖੰਨਾ ਕਿੰਨੇ ਮਸ਼ਹੂਰ ਸਨ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਨ੍ਹਾਂ ਦੇ ਫੈਨਜ਼ ਵਲੋਂ ਭੇਜੇ ਖੱਤਾਂ ਨੂੰ ਖੋਲ੍ਹਣ ਲਈ ਵੱਖਰਾ ਕਰਮਚਾਰੀ ਰੱਖਣਾ ਪੈਂਦਾ ਸੀ। ਰਾਜੇਸ਼ ਖੰਨਾ ਨੇ ਲਗਾਤਾਰ ਵੀਹ ਸਾਲ ਇੰਡਸਟਰੀ 'ਤੇ ਆਪਣਾ ਰਾਜ ਕੀਤਾ।

ਇਹ ਖ਼ਬਰ ਵੀ ਪੜ੍ਹੋ - ਦਿਲਜੀਤ ਦੋਸਾਂਝ ਨੇ ਟੀਮ ਨੂੰ ਦਿੱਤੇ ਤੋਹਫ਼ੇ, ਦਿਲ-ਲੂਮੀਨਾਟੀ ਟੂਰ ਦੀ ਸਫ਼ਲਤਾ ਨੂੰ ਕੀਤਾ ਸੈਲੀਬ੍ਰੇਟ

ਪਹਿਲੇ ਸੁਪਰਸਟਾਰ
ਰਾਜੇਸ਼ ਖੰਨਾ ਨੇ ਆਪਣੇ ਕਰੀਅਰ ਦੇ ਪਹਿਲੇ ਤਿੰਨ ਸਾਲਾਂ 'ਚ 15 ਸੁਪਰਹਿੱਟ ਫਿਲਮਾਂ ਨਾਲ ਰਿਕਾਰਡ ਕਾਇਮ ਕੀਤਾ ਸੀ। ਇਸ ਤੋਂ ਬਾਅਦ ਹੀ ਉਨ੍ਹਾਂ ਨੂੰ ਬਾਲੀਵੁੱਡ ਦਾ ਪਹਿਲਾ ਸੁਪਰਸਟਾਰ ਕਿਹਾ ਜਾਣ ਲੱਗਾ। ਰਾਜੇਸ਼ ਖੰਨਾ ਨੂੰ ਬਚਪਨ ਤੋਂ ਹੀ ਅਦਾਕਾਰੀ ਦਾ ਸ਼ੌਕ ਸੀ ਅਤੇ ਉਹ ਸਿਰਫ਼ 10 ਸਾਲ ਦੀ ਉਮਰ 'ਚ ਥੀਏਟਰ ਨਾਲ ਜੁੜ ਗਏ ਸਨ। ਰਾਜੇਸ਼ ਖੰਨਾ ਦਾ ਪਰਿਵਾਰ ਨਹੀਂ ਚਾਹੁੰਦਾ ਸੀ ਕਿ ਉਹ ਐਕਟਿੰਗ ਨੂੰ ਕਰੀਅਰ ਵਜੋਂ ਅਪਣਾਵੇ ਪਰ ਉਨ੍ਹਾਂ ਨੇ ਉਨ੍ਹਾਂ ਦੇ ਦਿਲ ਦੀ ਗੱਲ ਸੁਣੀ ਅਤੇ ਆਪਣੇ ਫਿਲਮੀ ਕਰੀਅਰ ਲਈ ਆਪਣਾ ਨਾਂ ਜਤਿਨ ਤੋਂ ਬਦਲ ਕੇ ਰਾਜੇਸ਼ ਖੰਨਾ ਰੱਖ ਲਿਆ।

ਡੈਬਿਊ ਫਿਲਮ
ਰਾਜੇਸ਼ ਖੰਨਾ ਨੇ ਸਾਲ 1966 'ਚ ਫਿਲਮ 'ਆਖਰੀ ਖਤ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਅਤੇ ਇਸ ਤੋਂ ਬਾਅਦ ਫਿਲਮ 'ਰਾਜ਼' ਨਾਲ ਉਨ੍ਹਾਂ ਨੇ ਪਰਦੇ 'ਤੇ ਇਸ ਤਰ੍ਹਾਂ ਦਬਦਬਾ ਬਣਾਇਆ ਕਿ ਉਨ੍ਹਾਂ ਜਿੰਨਾ ਸਟਾਰਡਮ ਕੋਈ ਨਹੀਂ ਹਾਸਲ ਕਰ ਸਕਿਆ। ਰਾਜੇਸ਼ ਖੰਨਾ ਦੀ ਇਸ ਫਿਲਮ ਨੇ ਬਾਕਸ ਆਫਿਸ 'ਤੇ ਕਈ ਰਿਕਾਰਡ ਬਣਾਏ ਸਨ। ਰਾਜੇਸ਼ ਖੰਨਾ ਦੀ ਫਿਲਮ 'ਰਾਜ਼' ਦਾ ਬਜਟ 65 ਲੱਖ ਰੁਪਏ ਸੀ ਅਤੇ ਫਿਲਮ ਨੇ ਇਕ ਕਰੋੜ ਤੋਂ ਵੱਧ ਦੀ ਕਮਾਈ ਕੀਤੀ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

sunita

Content Editor

Related News