ਬਿਪਾਸ਼ਾ ਬਾਸੂ ਨੇ ਬੇਬੀ ਸ਼ਾਵਰ ਤਸਵੀਰਾਂ ’ਚ ਦਿਖਾਇਆ ਪ੍ਰੈਗਨੈਂਸੀ ਗਲੋਅ, ਪਤਨੀ ਕਰਨ ਨਾਲ ਦਿੱਤੇ ਪੋਜ਼

Sunday, Sep 11, 2022 - 11:38 AM (IST)

ਬਿਪਾਸ਼ਾ ਬਾਸੂ  ਨੇ ਬੇਬੀ ਸ਼ਾਵਰ ਤਸਵੀਰਾਂ ’ਚ ਦਿਖਾਇਆ ਪ੍ਰੈਗਨੈਂਸੀ ਗਲੋਅ, ਪਤਨੀ ਕਰਨ ਨਾਲ ਦਿੱਤੇ ਪੋਜ਼

ਬਾਲੀਵੁੱਡ ਡੈਸਕ- ਬਾਲੀਵੁੱਡ ਅਦਾਕਾਰਾ ਬਿਪਾਸ਼ਾ ਬਾਸੂ ਖੂਬਸੂਰਤ ਹਸੀਨਾਵਾਂ ’ਚੋਂ ਇਕ ਹੈ। ਅਦਾਕਾਰਾ ਸੋਸ਼ਲ ਮੀਡੀਆ ’ਤੇ ਕਾਫ਼ੀ ਐਕਟਿਵ ਰਹਿੰਦੀ ਹੈ ਅਤੇ ਆਪਣੀ ਪ੍ਰੈਗਨੈਂਸੀ ਨਾਲ ਜੁੜੇ ਅਪਡੇਟਸ ਪ੍ਰਸ਼ੰਸਕਾਂ ਨਾਲ ਸਾਂਝੇ ਕਰਦੀ ਰਹਿੰਦੀ ਹੈ। ਬਿਪਾਸ਼ਾ ਇਸ ਸਮੇਂ ਆਪਣੀ ਗਰਭ ਅਵਸਥਾ ਦਾ ਬੇਹੱਦ ਆਨੰਦ ਮਾਣ ਰਹੀ ਹੈ। 

PunjabKesari

ਹਾਲ ਹੀ ’ਚ ਬਿਪਾਸ਼ਾ ਨੇ ਬੇਬੀ ਸ਼ਾਵਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਹਨ। ਜਿਸ ’ਚ ਅਦਾਕਾਰਾ ਦੀ ਰਵਾਇਤੀ  ਲੁੱਕ ਆਈ। ਇਹ ਤਸਵੀਰਾਂ ਅਦਾਕਾਰਾ ਨੇ ਇੰਸਟਾਗ੍ਰਾਮ ’ਤੇ ਸਾਂਝੀਆਂ ਕੀਤੀਆਂ ਹਨ। 

PunjabKesari

ਇਹ ਵੀ ਪੜ੍ਹੋ : ਧਰਮਿੰਦਰ ਨੇ ਪਿਤਾ ਅਤੇ ਪੁੱਤਰ ਸੰਨੀ ਦਿਓਲ ਨਾਲ ਜਵਾਨੀ ਦੀ ਤਸਵੀਰ ਕੀਤੀ ਸਾਂਝੀ, ਕਿਹਾ- ‘ਯਾਦਾਂ ’ਚ ਜ਼ਿੰਦਗੀ ਹੈ...’

ਕੁਝ ਦਿਨ ਪਹਿਲਾਂ ਬਿਪਾਸ਼ਾ ਨੇ ਆਪਣੀ ਗਰਭਵਤੀ ਹੋਣ ਦਾ ਐਲਾਨ ਕੀਤਾ ਸੀ। ਬਿਪਾਸ਼ਾ ਦੇ ਪ੍ਰੈਗਨੈਂਸੀ ਦੀਆਂ ਖ਼ਬਰਾਂ ਕਾਫ਼ੀ ਸਮੇਂ ਤੋਂ ਆ ਰਹੀਆਂ ਸਨ।

PunjabKesari

ਹਾਲ ਹੀ ’ਚ ਬਿਪਾਸ਼ਾ ਨੇ ਬੇਬੀ ਸ਼ਾਵਰ ਕਰਵਾਇਆ ਹੈ। ਹਾਲਾਂਕਿ ਇਹ ਰਵਾਇਤੀ ਬੇਬੀ ਸ਼ਾਵਰ ਸੀ। ਇਸ ਦੌਰਾਨ ਸਿਰਫ਼ ਬਿਪਾਸ਼ਾ ਅਤੇ ਉਸਦਾ ਪਰਿਵਾਰ ਅਦਾਕਾਰਾ ਨਾਲ ਨਜ਼ਰ ਆਇਆ।

PunjabKesari

ਲੁੱਕ ਦੀ ਗੱਲ ਕਰੀਏ ਤਾਂ ਬਿਪਾਸ਼ਾ ਨੇ ਪਿੰਕ ਕਲਰ ਦੀ ਸਾੜ੍ਹੀ ਪਾਈ ਹੋਈ ਸੀ ਜਿਸ ’ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਸੀ। ਇਸ ਦੇ ਨਾਲ ਅਦਾਕਾਰਾ ਨੇ ਮੰਗ ’ਚ ਸਿੰਦੂਰ ਅਤੇ ਮੱਥੇ ’ਤੇ ਬਿੰਦੀ ਲਗਾਈ ਸੀ ਜੋ ਉਸ ਦੀ ਖੂਬਸੂਰਤੀ ਨੂੰ ਚਾਰ-ਚੰਨ ਲਗਾ ਰਹੀ ਸੀ।

PunjabKesari

ਇਸ ਦੌਰਾਨ ਬਿਪਾਸ਼ਾ ਦੇ ਪਤੀ ਕਰਨ ਨਾਲ ਨਜ਼ਰ ਆ ਰਹੀ ਹੈ। ਦੋਵੇਂ ਇਕ-ਦੂਜੇ ਨਾਲ ਖੂਬਸੂਰਤ ਪੋਜ਼ ਦੇ ਰਹੇ ਹਨ।  ਇਨ੍ਹਾਂ ਤਸਵੀਰਾਂ ’ਚ ਦੋਵੇਂ ਬੇਹੱਦ ਖੁਸ਼ ਨਜ਼ਰ ਆ ਰਹੇ ਹਨ। ਦੋਹਾਂ ਦੇ ਚਿਹਰਿਆਂ ’ਤੇ ਮਾਤਾ-ਪਿਤਾ ਬਣਨ ਦੀ ਖੁਸ਼ੀ ਸਾਫ਼ ਦਿਖਾਈ ਦੇ ਰਹੀ ਹੈ।

PunjabKesari

ਇਹ ਵੀ ਪੜ੍ਹੋ : 40 ਸਾਲਾਂ ’ਚ ਪਹਿਲੀ ਵਾਰ ਅਮਿਤਾਭ ਬੱਚਨ ਨਾਲ ਕੰਮ ਕਰਨ ਦਾ ਮਿਲਿਆ ਮੌਕਾ: ਨੀਨਾ ਗੁਪਤਾ

ਇਸ ਦੇ ਨਾਲ ਬਿਪਾਸ਼ਾ ਦੇ ਚਿਹਰੇ ’ਤੇ ਪ੍ਰੈਗਨੈਂਸੀ ਗਲੋਅ ਸਾਫ਼ ਦਿਖਾਈ ਦੇ ਰਿਹਾ ਅਤੇ ਅਦਾਕਾਰਾ ਇਨ੍ਹਾਂ ਤਸਵੀਰਾਂ ’ਚ ਕਾਫ਼ੀ ਆਕਸ਼ਿਤ ਲੱਗ  ਰਹੀ ਹੈ। ਬਿਪਾਸ਼ਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕ ਬੇਹੱਦ ਪਸੰਦ ਕਰ ਰਹੇ ਹਨ। ਹਰ  ਕੋਈ ਤਸਵੀਰਾਂ ’ਤੇ ਆਪਣੀ ਪ੍ਰਤੀਕਿਰਿਆ ਦੇ ਰਿਹਾ ਹੈ।

PunjabKesari

ਇਹ ਵੀ ਪੜ੍ਹੋ : ਸੋਨੂੰ ਸੂਦ ਦੇ ਪ੍ਰਸ਼ੰਸਕ ਨੇ ਬਣਾਈ ਖੂਨ ਦੀ ਪੇਂਟਿੰਗ, ਅਦਾਕਾਰ ਨੇ ਨਸੀਹਤ ਦਿੰਦੇ ਕਿਹਾ- ‘ਖੂਨ ਦਾਨ ਕਰੋ ਮੇਰੇ ਭਰਾ...’

ਤੁਹਾਨੂੰ ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਇੱਕ ਇੰਟਰਵਿਊ ਦੌਰਾਨ ਬਿਪਾਸ਼ਾ ਨੇ ਪ੍ਰੈਗਨੈਂਸੀ ਬਾਰੇ ਗੱਲ ਕਰਦੇ ਹੋਏ ਕਿਹਾ ਸੀ, ਜਦੋਂ ਮੈਨੂੰ ਪ੍ਰੈਗਨੈਂਸੀ ਬਾਰੇ ਪਤਾ ਲੱਗਾ ਤਾਂ ਮੈਂ ਸਭ ਤੋਂ ਪਹਿਲਾਂ ਆਪਣੀ ਮਾਂ ਨੂੰ ਦੱਸਣਾ ਚਾਹੁੰਦੀ ਸੀ। ਹਰ ਕੋਈ ਬਹੁਤ ਭਾਵੁਕ ਸੀ। ਇਹ ਮੇਰੀ ਮਾਂ ਦਾ ਸੁਫ਼ਨਾ ਸੀ ਕਿ ਮੈਂ ਅਤੇ ਕਰਨ ਮਾਂ-ਬਾਪ ਬਣੀਏ। ਮੈਂ ਇਸ ਲਈ ਧੰਨਵਾਦੀ ਹਾਂ।


 


author

Shivani Bassan

Content Editor

Related News