ਬਿੱਗ ਬੌਸ : ਬੇਹੋਸ਼ ਹੋਣ ਤੋਂ ਬਾਅਦ ਸ਼ਮਿਤਾ ਨੇ ਛੱਡਿਆ ਘਰ, ਮੇਕਰਸ ਦੇ ਮਨਾਉਣ 'ਤੇ ਦੁਬਾਰਾ ਆਈ ਵਾਪਸ

Friday, Dec 03, 2021 - 11:48 AM (IST)

ਬਿੱਗ ਬੌਸ : ਬੇਹੋਸ਼ ਹੋਣ ਤੋਂ ਬਾਅਦ ਸ਼ਮਿਤਾ ਨੇ ਛੱਡਿਆ ਘਰ, ਮੇਕਰਸ ਦੇ ਮਨਾਉਣ 'ਤੇ ਦੁਬਾਰਾ ਆਈ ਵਾਪਸ

ਮੁੰਬਈ : ਜਦੋਂ ਤੋਂ ਦੇਵੋਲੀਨਾ ਭੱਟਾਚਾਰਜੀ ਨੇ 'ਬਿੱਗ ਬੌਸ 15' ਦੇ ਘਰ 'ਚ ਐਂਟਰੀ ਕੀਤੀ ਹੈ, ਉਦੋਂ ਤੋਂ ਹੀ ਉਹ ਸ਼ਮਿਤਾ ਸ਼ੈੱਟੀ ਨੂੰ ਨਿਸ਼ਾਨਾ ਬਣਾ ਰਹੀ ਹੈ। ਸਲਮਾਨ ਖਾਨ ਦੇ ਸਾਹਮਣੇ ਵੀ ਦੇਵੋਲੀਨਾ ਸ਼ਮਿਤਾ ਨਾਲ ਉਲਝੀ ਸੀ। ਹੁਣ ਦੋਵੇਂ ਇਕ ਵਾਰ ਫਿਰ ਆਹਮੋ-ਸਾਹਮਣੇ ਆ ਗਏ ਹਨ। ਗੱਲ ਇੰਨੀ ਵੱਧ ਗਈ ਕਿ ਇਸ ਲੜਾਈ 'ਚ ਸ਼ਮਿਤਾ ਬੇਹੋਸ਼ ਹੋ ਗਈ। ਇਸ ਮਾਮਲੇ 'ਚ ਦੱਸਿਆ ਜਾ ਰਿਹਾ ਹੈ ਕਿ ਸ਼ਮਿਤਾ ਘਰ ਤੋਂ ਬਾਹਰ ਸੀ ਪਰ ਮੇਕਰਸ ਨੇ ਉਸ ਨੂੰ ਦੁਬਾਰਾ ਸ਼ੋਅ 'ਚ ਵਾਪਸ ਲੈ ਲਿਆ ਹੈ।

PunjabKesari
ਬੇਹੋਸ਼ ਹੋ ਜਾਂਦੀ ਹੈ ਸ਼ਮਿਤਾ
ਦਰਅਸਲ ਲੜਾਈ ਦੌਰਾਨ ਦੇਵੋਲੀਨਾ ਨੇ ਸ਼ਮਿਤਾ ਨੂੰ ਕਿਹਾ ਸੀ ਕਿ 'ਮੈਂ ਤੇਰੀ ਸ਼ੈਟੀਗਿਰੀ ਹਟਾ ਦੇਵਾਂਗੀ'। ਸ਼ਮਿਤਾ ਇਹ ਸੁਣਨ ਦੇ ਮੂਡ 'ਚ ਨਹੀਂ ਹੈ। ਇਸ ਦੇ ਨਾਲ ਹੀ ਟਵਿੱਟਰ ਹੈਂਡਲ 'ਦਿ ਖ਼ਬਰੀ' ਨੇ ਪਹਿਲਾਂ ਟਵੀਟ ਕੀਤਾ ਅਤੇ ਕਿਹਾ, 'ਕੀ ਅਸੀਂ ਲਾਈਵ ਫੀਡ 'ਚ ਸ਼ਮਿਤਾ ਸ਼ੈੱਟੀ ਨੂੰ ਦੇਖ ਸਕਦੇ ਹਾਂ? ਮੈਡੀਕਲ ਕਾਰਨਾਂ ਕਰਕੇ ਲਾਈਵ ਫੀਡ ਨੂੰ ਅਸਥਾਈ ਤੌਰ 'ਤੇ ਮੁਅੱਤਲ ਕਰ ਦਿੱਤਾ ਗਿਆ ਹੈ। ਜਿਵੇਂ ਹੀ ਇਹ ਪੁਸ਼ਟੀ ਹੋ ਜਾਂਦੀ ਹੈ ਕਿ ਕੀ ਹੋਇਆ ਹੈ ਅਪਡੇਟ ਕੀਤਾ ਜਾਵੇਗਾ।

ਇਹ ਖ਼ਬਰ ਵੀ ਪੜ੍ਹੋ : ਕਾਂਗਰਸ ’ਚ ਸ਼ਾਮਲ ਹੋਣ ਦੀ ਸਿੱਧੂ ਮੂਸੇ ਵਾਲਾ ਨੇ ਦੱਸੀ ਵਜ੍ਹਾ, ਜਾਣੋ ਕੀ ਦਿੱਤਾ ਬਿਆਨ

PunjabKesari

ਮੇਕਰਸ ਨੇ ਮਨਾਇਆ
ਇਸ ਤੋਂ ਬਾਅਦ ਇਕ ਹੋਰ ਟਵੀਟ 'ਚ ਖ਼ਬਰੀ ਨੇ ਲਿਖਿਆ- 'ਹਾਂ ਇਹ ਸੱਚ ਹੈ ਕਿ ਕੱਲ੍ਹ ਸ਼ਮਿਤਾ ਸ਼ੈੱਟੀ ਦੇ ਬੇਹੋਸ਼ ਹੋਣ ਤੋਂ ਬਾਅਦ ਉਹ ਘਰੋਂ ਬਾਹਰ ਗਈ ਸੀ ਅਤੇ ਅਸੀਂ ਵੀ ਇਹੀ ਟਵੀਟ ਕੀਤਾ ਸੀ ਪਰ ਜਦੋਂ ਅਸੀਂ ਉਨ੍ਹਾਂ ਨੂੰ ਦੁਬਾਰਾ ਸ਼ੋਅ 'ਤੇ ਦੇਖਿਆ ਤਾਂ ਅਸੀਂ ਹੈਰਾਨ ਰਹਿ ਗਏ। ਉਸ ਨੇ ਫਿਰ ਆਪਣਾ ਮਨ ਬਦਲ ਲਿਆ ਹੈ। ਮੇਕਰਸ ਉਸ ਨੂੰ ਮਨਾਉਣ 'ਚ ਕਾਮਯਾਬ ਰਹੇ ਤੇ ਉਹ ਘਰ ਵਾਪਸ ਆ ਗਈ ਹੈ।


author

Aarti dhillon

Content Editor

Related News