Bigg Boss ਫੇਮ ਰਨਰਅੱਪ ਨੂੰ ਮੁੰਬਈ ਨੇ ਏਅਰਪੋਰਟ ਤੋਂ ਫੜਿਆ ! ਇਸ ਮਾਮਲੇ ''ਚ ਹੋਈ ਵੱਡੀ ਕਾਰਵਾਈ
Sunday, Jan 04, 2026 - 02:06 PM (IST)
ਮਨੋਰੰਜਨ ਡੈਸਕ : ਮਨੋਰੰਜਨ ਜਗਤ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੇ 'ਬਿੱਗ ਬੌਸ ਮਰਾਠੀ' ਦੇ ਸਾਬਕਾ ਮੁਕਾਬਲੇਬਾਜ਼ ਨੂੰ ਕਾਨੂੰਨੀ ਸ਼ਿਕੰਜੇ ਵਿੱਚ ਲਿਆ ਗਿਆ ਹੈ। 'ਬਿੱਗ ਬੌਸ ਮਰਾਠੀ' ਸੀਜ਼ਨ 3 ਦੇ ਰਨਰਅੱਪ ਤੇ ਰਿਐਲਿਟੀ ਸ਼ੋਅ 'ਸਪਲਿਟਸਵਿਲਾ 13' ਦੇ ਜੇਤੂ ਜੈ ਦੁਧਾਨੇ ਨੂੰ ਠਾਣੇ ਪੁਲਸ ਨੇ ਮੁੰਬਈ ਏਅਰਪੋਰਟ ਤੋਂ ਹਿਰਾਸਤ ਵਿੱਚ ਲੈ ਲਿਆ ਹੈ। ਜੈ 'ਤੇ 5 ਕਰੋੜ ਰੁਪਏ ਦੀ ਧੋਖਾਧੜੀ ਕਰਨ ਦਾ ਗੰਭੀਰ ਇਲਜ਼ਾਮ ਲਗਾਇਆ ਗਿਆ ਹੈ।
ਕੀ ਹੈ ਧੋਖਾਧੜੀ ਦਾ ਮਾਮਲਾ?
ਪੁਲਸ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਜੈ ਦੁਧਾਨੇ ਨੇ ਕਥਿਤ ਤੌਰ 'ਤੇ ਜਾਅਲੀ ਦਸਤਾਵੇਜ਼ ਤਿਆਰ ਕੀਤੇ ਅਤੇ ਇੱਕੋ ਦੁਕਾਨ ਨੂੰ ਕਈ ਵੱਖ-ਵੱਖ ਖਰੀਦਦਾਰਾਂ ਨੂੰ ਵੇਚ ਦਿੱਤਾ। ਇਸ ਧੋਖਾਧੜੀ ਕਾਰਨ ਕਈ ਲੋਕਾਂ ਨੂੰ ਭਾਰੀ ਵਿੱਤੀ ਅਤੇ ਮਾਨਸਿਕ ਨੁਕਸਾਨ ਝੱਲਣਾ ਪਿਆ ਹੈ,। ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਸ ਨਾ ਸਿਰਫ਼ ਜੈ ਤੋਂ, ਸਗੋਂ ਉਸ ਦੇ ਪਰਿਵਾਰਕ ਮੈਂਬਰਾਂ ਜਿਵੇਂ ਕਿ ਉਸ ਦੀ ਮਾਂ, ਭੈਣ ਅਤੇ ਦਾਦਾ-ਦਾਦੀ ਤੋਂ ਵੀ ਪੁੱਛਗਿੱਛ ਕਰ ਰਹੀ ਹੈ। ਜੈ ਦੁਧਾਨੇ ਲਈ ਇਹ ਸਾਲ ਦੀ ਸ਼ੁਰੂਆਤ ਕਾਫੀ ਮੁਸ਼ਕਲ ਭਰੀ ਰਹੀ ਹੈ। ਅਜੇ ਪਿਛਲੇ ਮਹੀਨੇ, ਦਸੰਬਰ 2025 ਵਿੱਚ ਹੀ ਉਸ ਨੇ ਆਪਣੀ ਪੁਰਾਣੀ ਦੋਸਤ ਅਤੇ ਸੋਸ਼ਲ ਮੀਡੀਆ ਇਨਫਲੂਐਂਸਰ ਹਰਸ਼ਾਲਾ ਪਾਟਿਲ ਨਾਲ ਵਿਆਹ ਕਰਵਾਇਆ ਸੀ। ਉਨ੍ਹਾਂ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਚਰਚਾ ਵਿੱਚ ਸਨ, ਪਰ ਵਿਆਹ ਦੇ ਕੁਝ ਦਿਨਾਂ ਬਾਅਦ ਹੀ ਉਹ ਇਸ ਵੱਡੇ ਵਿਵਾਦ ਵਿੱਚ ਫਸ ਗਏ ਹਨ।
ਕੌਣ ਹੈ ਜੈ ਦੁਧਾਨੇ?
ਜੈ ਦੁਧਾਨੇ ਠਾਣੇ ਦਾ ਰਹਿਣ ਵਾਲਾ ਹੈ ਅਤੇ ਉਹ ਸਿਰਫ਼ ਇੱਕ ਅਦਾਕਾਰ ਹੀ ਨਹੀਂ, ਸਗੋਂ ਇੱਕ ਜਾਣਿਆ-ਪਛਾਣਿਆ ਫਿਟਨੈਸ ਟ੍ਰੇਨਰ, ਐਥਲੀਟ ਅਤੇ ਮਾਡਲ ਵੀ ਹੈ। ਉਹ ਜਿਮ ਦੇ ਕਾਰੋਬਾਰ ਨਾਲ ਵੀ ਜੁੜਿਆ ਹੋਇਆ ਹੈ। ਪੁਲਸ ਦਾ ਮੰਨਣਾ ਹੈ ਕਿ ਜਾਂਚ ਦੌਰਾਨ ਇਸ ਮਾਮਲੇ ਵਿੱਚ ਹੋਰ ਵੀ ਕਈ ਅਹਿਮ ਖੁਲਾਸੇ ਹੋ ਸਕਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
