ਮਾਂ ਦੇ ਦੂਜੇ ਵਿਆਹ ਬਾਰੇ ਬਿੱਗ ਬੌਸ ਫੇਮ ਫਰਹਾਨਾ ਭੱਟ ਨੇ ਕੀਤਾ ਖੁਲਾਸਾ; ਸੋਸ਼ਲ ਮੀਡੀਆ ''ਤੇ ਵਾਇਰਲ ਹੋਇਆ ਬਿਆਨ

Thursday, Jan 01, 2026 - 03:53 PM (IST)

ਮਾਂ ਦੇ ਦੂਜੇ ਵਿਆਹ ਬਾਰੇ ਬਿੱਗ ਬੌਸ ਫੇਮ ਫਰਹਾਨਾ ਭੱਟ ਨੇ ਕੀਤਾ ਖੁਲਾਸਾ; ਸੋਸ਼ਲ ਮੀਡੀਆ ''ਤੇ ਵਾਇਰਲ ਹੋਇਆ ਬਿਆਨ

ਐਂਟਰਟੇਨਮੈਂਟ ਡੈਸਕ- ‘ਬਿੱਗ ਬੌਸ 19’ ਦੀ ਰਨਰਅੱਪ ਰਹੀ ਫਰਹਾਨਾ ਭੱਟ ਸ਼ੋਅ ਖਤਮ ਹੋਣ ਤੋਂ ਬਾਅਦ ਵੀ ਲਗਾਤਾਰ ਸੁਰਖੀਆਂ ਵਿੱਚ ਬਣੀ ਹੋਈ ਹੈ। ਆਪਣੇ ਬੇਬਾਕ ਅੰਦਾਜ਼ ਲਈ ਜਾਣੀ ਜਾਣ ਵਾਲੀ ਫਰਹਾਨਾ ਨੇ ਹਾਲ ਹੀ ਵਿੱਚ ਆਪਣੀ ਨਿੱਜੀ ਜ਼ਿੰਦਗੀ ਅਤੇ ਆਪਣੀ ਮਾਂ ਦੇ ਸੰਘਰਸ਼ਾਂ ਬਾਰੇ ਕਈ ਅਹਿਮ ਖੁਲਾਸੇ ਕੀਤੇ ਹਨ, ਜੋ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੇ ਹਨ।

ਇਹ ਵੀ ਪੜ੍ਹੋ: ਸ਼ੈਰੀ ਮਾਨ ਨੇ ਆਪਣੀ ਪਤਨੀ ਨਾਲ ਪੋਸਟ ਸਾਂਝੀ ਕਰ ਦਿੱਤੀ ਨਵੇਂ ਸਾਲ ਦੀ ਵਧਾਈ, ਹੱਸਦੇ ਹੋਏ ਕਹੀ ਇਹ ਗੱਲ...

PunjabKesari

ਮਾਂ ਨੇ ਇਕੱਲਿਆਂ ਹੀ ਕੀਤੀ ਪਰਵਰਿਸ਼ 

ਫਰਹਾਨਾ ਨੇ ਦੱਸਿਆ ਕਿ ਜਦੋਂ ਉਹ ਬਹੁਤ ਛੋਟੀ ਸੀ, ਉਦੋਂ ਹੀ ਉਸ ਦੇ ਪਿਤਾ ਨੇ ਉਸ ਦੀ ਮਾਂ ਨੂੰ ਤਲਾਕ ਦੇ ਦਿੱਤਾ ਸੀ। ਉਸ ਤੋਂ ਬਾਅਦ ਉਸ ਦਾ ਆਪਣੇ ਪਿਤਾ ਨਾਲ ਕਦੇ ਕੋਈ ਸੰਪਰਕ ਨਹੀਂ ਰਿਹਾ ਅਤੇ ਉਸ ਦੀ ਮਾਂ ਨੇ ਹੀ ਬੇਹੱਦ ਮਿਹਨਤ ਅਤੇ ਸੰਘਰਸ਼ ਕਰਕੇ ਉਸ ਨੂੰ ਇਸ ਮੁਕਾਮ ਤੱਕ ਪਹੁੰਚਾਇਆ ਹੈ।

ਇਹ ਵੀ ਪੜ੍ਹੋ: ਬਾਲੀਵੁੱਡ ਦੀ ਇਸ ਹਸੀਨਾ ਨੇ ਦਿੱਤਾ ਸੀ ਸਕ੍ਰੀਨ 'ਤੇ ਪਹਿਲਾ ਕਿਸਿੰਗ ਸੀਨ, ਜਾਣੋ ਕੌਣ ਸੀ ਇਹ ਅਦਾਕਾਰਾ

ਦੂਜੇ ਵਿਆਹ ਨੂੰ ਲੈ ਕੇ ਮਾਂ ਦਾ ਭਾਵੁਕ ਜਵਾਬ 

ਇੱਕ ਤਾਜ਼ਾ ਇੰਟਰਵਿਊ ਵਿੱਚ ਫਰਹਾਨਾ ਨੇ ਦੱਸਿਆ ਕਿ ਜਦੋਂ ਉਹ ਸਮਝਦਾਰ ਹੋਈ ਤਾਂ ਉਸ ਨੇ ਆਪਣੀ ਮਾਂ ਨੂੰ ਦੂਜਾ ਵਿਆਹ ਕਰਨ ਦੀ ਸਲਾਹ ਦਿੱਤੀ ਸੀ। ਪਰ ਉਸ ਦੀ ਮਾਂ ਨੇ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਉਹ ਹੁਣ ਸਿਰਫ਼ ਸਕੂਨ ਦੀ ਜ਼ਿੰਦਗੀ ਜਿਉਣਾ ਚਾਹੁੰਦੀ ਹੈ। ਉਸ ਦੀ ਮਾਂ ਦੇ ਸ਼ਬਦ ਸਨ, “ਤੂੰ ਮੈਨੂੰ ਫਿਰ ਉਸੇ ਹਨੇਰੇ ਵਿੱਚ ਕਿਉਂ ਧੱਕਣਾ ਚਾਹੁੰਦੀ ਹੈਂ, ਜਿਸ ਵਿੱਚੋਂ ਮੈਂ ਬਹੁਤ ਮੁਸ਼ਕਲ ਨਾਲ ਬਾਹਰ ਨਿਕਲੀ ਹਾਂ?” ਫਰਹਾਨਾ ਮੁਤਾਬਕ ਉਸ ਦੀ ਮਾਂ ਦਾ ਰਿਸ਼ਤਿਆਂ ਤੋਂ ਭਰੋਸਾ ਪੂਰੀ ਤਰ੍ਹਾਂ ਉੱਠ ਚੁੱਕਾ ਹੈ।

PunjabKesari

ਇਹ ਵੀ ਪੜ੍ਹੋ: ਨਵੇਂ ਸਾਲ ਦੇ ਪਹਿਲੇ ਦਿਨ ਭੁੱਲ ਕੇ ਵੀ ਨਾ ਕਰੋ ਇਹ ਗ਼ਲਤੀਆਂ, ਨਹੀਂ ਤਾਂ ਸਾਲ ਭਰ ਰਹੇਗੀ ਤੰਗੀ

ਅਦਾਕਾਰਾ ਨੇ ਇਹ ਵੀ ਸਾਂਝਾ ਕੀਤਾ ਕਿ ਪਿਛਲੇ 10-12 ਸਾਲਾਂ ਤੋਂ ਉਸ ਨੇ ਆਪਣੀ ਮਾਂ ਨਾਲ ਵਿਆਹ ਬਾਰੇ ਕੋਈ ਗੱਲ ਨਹੀਂ ਕੀਤੀ। ਫਰਹਾਨਾ ਨੂੰ ਡਰ ਸੀ ਕਿ ਕਿਤੇ ਉਸ ਦੀ ਮਾਂ ਇਹ ਨਾ ਸਮਝ ਲਵੇ ਕਿ ਉਹ ਉਨ੍ਹਾਂ ਤੋਂ ਪਿੱਛਾ ਛੁਡਾਉਣਾ ਚਾਹੁੰਦੀ ਹੈ। ਮਾਂ ਦੇ ਮਨ ਵਿੱਚ ਕੋਈ ਨਕਾਰਾਤਮਕ ਖਿਆਲ ਨਾ ਆਵੇ, ਇਸੇ ਕਰਕੇ ਉਸ ਨੇ ਇਸ ਵਿਸ਼ੇ ਨੂੰ ਹਮੇਸ਼ਾ ਲਈ ਛੱਡ ਦਿੱਤਾ। ਫਰਹਾਨਾ ਦਾ ਇਹ ਬਿਆਨ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਅਤੇ ਲੋਕ ਉਸਦੀ ਸੋਚ ਅਤੇ ਉਸਦੀ ਮਾਂ ਪ੍ਰਤੀ ਉਸਦੇ ਸਤਿਕਾਰ ਦੀ ਪ੍ਰਸ਼ੰਸਾ ਕਰ ਰਹੇ ਹਨ।

ਇਹ ਵੀ ਪੜ੍ਹੋ: ਵੱਡੀ ਖਬਰ; ਸਵਿਟਜ਼ਰਲੈਂਡ ਦੇ ਲਗਜ਼ਰੀ ਰਿਜ਼ੋਰਟ 'ਚ ਧਮਾਕਾ: ਨਵੇਂ ਸਾਲ ਦੇ ਜਸ਼ਨਾਂ ਦੌਰਾਨ ਕਈ ਲੋਕਾਂ ਦੀ ਮੌਤ


author

cherry

Content Editor

Related News