ਹੁਣ ਅਮਿਤਾਭ ਬੱਚਨ ਅਤੇ ਸਲਮਾਨ ਖਾਨ ''ਚ ਛੋਟੇ ਪਰਦੇ ''ਤੇ ਛਿੜੇਗੀ ਜੰਗ

8/21/2020 10:27:01 AM

ਮੁੰਬਈ (ਬਿਊਰੋ) - ਹਾਲ ਹੀ 'ਚ ਸਲਮਾਨ ਖਾਨ ਦੇ ਸ਼ੋਅ 'ਬਿੱਗ ਬੌਸ 14' ਦੇ ਸੀਜ਼ਨ 14 ਦਾ ਟੀਜ਼ਰ ਰਿਲੀਜ਼ ਹੋਇਆ ਹੈ, ਜਿਸ ਤੋਂ ਬਾਅਦ ਇਸ ਸ਼ੋਅ ਨੂੰ ਲੈ ਕੇ ਪ੍ਰਸ਼ੰਸਕਾਂ 'ਚ ਉਤਸ਼ਾਹ ਹੈ। ਖ਼ਬਰਾਂ ਅਨੁਸਾਰ ਇਹ ਸ਼ੋਅ ਅਗਲੇ ਮਹੀਨੇ ਯਾਨੀ ਸਤੰਬਰ ਤੋਂ ਟੀ. ਵੀ. 'ਤੇ ਦਿਖਾਇਆ ਜਾਵੇਗਾ। ਦੂਜੇ ਪਾਸੇ ਅਮਿਤਾਭ ਬੱਚਨ ਵੀ ਆਪਣੇ ਸੁਪਰਹਿੱਟ ਸ਼ੋਅ 'ਕੌਣ ਬਨੇਗਾ ਕਰੋੜਪਤੀ' ਸੀਜ਼ਨ 12 ਨਾਲ ਛੋਟੇ ਪਰਦੇ 'ਤੇ ਧਮਾਕਾ ਕਰਨ ਲਈ ਤਿਆਰ ਹਨ।

ਖ਼ਬਰਾਂ ਅਨੁਸਾਰ, 'ਕੌਣ ਬਨੇਗਾ ਕਰੋੜਪਤੀ' ਦੇ ਨਿਰਮਾਤਾਵਾਂ ਨੇ ਸ਼ੋਅ ਦੀ ਕੇਂਪੇਨਿੰਗ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਮਸ਼ਹੂਰ ਲੇਖਕ-ਨਿਰਦੇਸ਼ਕ ਨਿਤੇਸ਼ ਤਿਵਾੜੀ ਨੇ ਇਸ ਮੁਹਿੰਮ ਦੀ ਜ਼ਿੰਮੇਵਾਰੀ ਸੰਭਾਲ ਲਈ ਹੈ। ਉਥੇ ਹੀ ਸ਼ੋਅ ਦਾ ਰਜਿਸਟ੍ਰੇਸ਼ਨ ਦੌਰ ਹਾਲ ਹੀ ਵਿਚ ਖ਼ਤਮ ਹੋਇਆ ਹੈ। ਹੁਣ ਅਮਿਤਾਭ ਬੱਚਨ ਦੀ ਸਿਹਤ ਵੀ ਬੇਹਤਰ ਹੈ, ਜਿਸ ਕਾਰਨ ਸ਼ੋਅ ਦੀ ਸ਼ੁਰੂਆਤ ਅਗਲੇ ਮਹੀਨੇ ਤੋਂ ਹੋ ਸਕਦੀ ਹੈ।

ਅਮਿਤਾਭ ਬੱਚਨ ਅਤੇ ਸਲਮਾਨ ਖਾਨ ਦੇ ਹਿੱਟ ਸ਼ੋਅ ਸਤੰਬਰ ਤੋਂ ਸ਼ੁਰੂ ਹੋ ਰਹੇ ਹਨ, ਅਜਿਹੀ ਸਥਿਤੀ 'ਚ ਦੋਵਾਂ ਸ਼ੋਅ ਵਿਚਾਲੇ ਟੀ. ਆਰ. ਪੀ. ਮੁਕਾਬਲਾ ਹੋਣਾ ਲਾਜ਼ਮੀ ਹੈ। ਪਿਛਲੇ ਸਾਲ ਵੀ 'ਬਿੱਗ ਬੌਸ' ਅਤੇ 'ਕੇਬੀਸੀ' ਵਿਚਕਾਰ ਟੀ. ਆਰ. ਪੀ. ਦੀ ਦੌੜ ਹੋਈ ਸੀ, ਜਿਸ ਵਿਚ ਅਮਿਤਾਭ ਬੱਚਨ ਦਾ ਸ਼ੋਅ 'ਕੇਬੀਸੀ' ਸ਼ੁਰੂਆਤੀ ਐਪੀਸੋਡ ਵਿਚ ਜਿੱਤਿਆ ਸੀ, ਜਦਕਿ ਅਗਲੇ ਹਫ਼ਤਿਆਂ ਵਿਚ ਟੀ. ਆਰ. ਪੀ. ਵਿਚ ਸਲਮਾਨ ਖਾਨ ਦੇ ਸ਼ੋਅ 'ਬਿੱਗ ਬੌਸ' ਅੱਗੇ ਆ ਗਿਆ ਸੀ।


sunita

Content Editor sunita