ਬਿੱਗ ਬੌਸ 14 : ਨੌਮੀਨੇਸ਼ਨ ਤੋਂ ਬਚਣ ਲਈ ਘਰਵਾਲਿਆਂ ਨੇ ਰੋ-ਰੋ ਕੇ ਦਿੱਤੀਆਂ ਇਹ ਕੁਰਬਾਨੀਆਂ (ਵੀਡੀਓ)

11/11/2020 10:04:02 AM

ਨਵੀਂ ਦਿੱਲੀ : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 14' 'ਚ ਬੀਤੇ ਦਿਨ ਵਾਲਾ ਐਪੀਸੋਡ ਘਰਵਾਲਿਆਂ ਲਈ ਕਾਫ਼ੀ ਮੁਸ਼ਕਿਲਾਂ ਭਰਿਆ ਰਿਹਾ। ਘਰ ਵਾਲਿਆਂ ਨੂੰ ਆਪਣੇ ਦੋਸਤਾਂ ਨੂੰ ਬਚਾਉਣ ਲਈ ਇਕ ਔਖੇ ਇਮਤਿਹਾਨ ਤੋਂ ਲੰਘਣਾ ਪਿਆ। ਅਸਲ 'ਚ ਮੁਕਬਾਲੇਬਾਜ਼ਾਂ ਨੇ ਘਰ 'ਚ ਮੌਜੂਦ ਸਭ ਤੋਂ ਕੀਮਤੀ ਸਾਮਾਨ ਨੂੰ ਨਸਟ ਕਰਨਾ ਸੀ ਜਾਂ ਆਪਣੇ ਕਿਸੇ ਅਜੀਜ਼ ਨੂੰ ਨੌਮੀਨੇਟ ਕਰਨਾ ਸੀ। ਇਸ ਤਰ੍ਹਾਂ ਕਰਦੇ ਹੋਏ ਘਰਵਾਲੇ ਕਾਫ਼ੀ ਭਾਵੁਕ ਨਜ਼ਰ ਆਏ।

 
 
 
 
 
 
 
 
 
 
 
 
 
 

@pavitrapunia_ ko nominations se bachaane ke liye @eijazkhan ko todne honge unke sabse special photo frames! Kya woh itna bada balidaan de payenge? 😶 Dekhiye aaj raat 10:30 baje. Catch it before TV on @vootselect @beingsalmankhan #BiggBoss #BiggBoss2020 #BiggBoss14 #BB14

A post shared by Colors TV (@colorstv) on Nov 10, 2020 at 12:39am PST

ਕਲਰਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਐਪੀਸੋਡ ਦੇ ਦੋ ਵੀਡੀਓ ਸਾਂਝੇ ਕੀਤੇ ਹਨ, ਜਿਸ 'ਚ ਰੂਬੀਨਾ, ਜੈਸਮੀਨ, ਏਲੀ, ਪਵਿੱਤਰਾ ਤੇ ਏਜਾਜ਼ ਇਕ-ਦੂਸਰੇ ਨੂੰ ਬਚਾਉਣ ਲਈ ਕੁਝ ਨਾ ਕੁਝ ਤਿਆਗ ਕਰਦੇ ਹੋਏ ਦਿਖਾਈ ਦਿੱਤੇ। ਪਹਿਲੀ ਵੀਡੀਓ ਦੀ ਸ਼ੁਰੂਆਤ ਹੁੰਦੀ ਹੈ ਅਦਾਕਾਰਾ ਸ਼ੁਕਲਾ ਨਾਲ ਜੋ ਏਲੀ ਨੂੰ ਕਹਿੰਦੇ ਹਨ ਕਿ ਜੇ ਏਲੀ ਨੂੰ ਬਚਾਉਣਾ ਚਾਹੁੰਦੇ ਹਨ ਤਾਂ ਜੈਸਮੀਨ ਦੀ ਡੋਲ ਨੂੰ ਨਸ਼ਟ ਕਰਨਾ ਕਰਨੀ ਪਵੇਗੀ। ਇਹ ਗੱਲ ਸੁਣ ਕੇ ਏਲੀ ਬਹੁਤ ਪਰੇਸ਼ਾਨ ਹੋ ਜਾਂਦੇ ਹਨ ਤੇ ਦੱਸਦੇ ਹਨ ਤੇ ਉਹ ਡੋਲ ਜੈਸਮੀਨ ਨੂੰ ਕਿੰਨੀ ਪਿਆਰੀ ਹੈ। ਇਹ ਸੁਣ ਕੇ ਜੈਸਮੀਨ ਵੀ ਬੁਰੀ ਤਰ੍ਹਾਂ ਰੋਣ ਲੱਗ ਜਾਂਦੀ ਹੈ। ਹਾਲਾਂਕਿ ਏਲੀ ਇਸ ਤਰ੍ਹਾਂ ਕਰੇਗਾ ਜਾਂ ਨਹੀਂ ਵੀਡੀਓ 'ਚ ਨਹੀਂ ਦਿਖਾਇਆ।

 
 
 
 
 
 
 
 
 
 
 
 
 
 

#BB14 ke iss baar ke nominations mein kya @alygoni aur @jasminbhasin2806 de payenge apne doston ko bachane ke liye kurbaani? Watch tonight 10:30 PM only on #Colors. Catch #BiggBoss14 before TV on@vootselect . #BiggBoss2020 #BiggBoss @beingsalmankhan

A post shared by Colors TV (@colorstv) on Nov 9, 2020 at 11:37pm PST

ਇਸ ਵੀਡੀਓ 'ਚ ਪਵਿੱਤਰਾ ਤੇ ਏਜਾਜ਼ ਖ਼ਾਨ ਨਜ਼ਰ ਆਉਂਦੇ ਹਨ। ਪਵਿੱਤਰਾ, ਏਜਾਜ਼ ਨੂੰ ਕਹਿੰਦੀ ਹੈ ਕਿ ਜੇ ਉਹ ਉਨ੍ਹਾਂ ਦੇ ਬੇਘਰ ਹੋਣ ਲਈ ਬਚਣਾ ਚਾਹੀਦਾ ਹੈ ਤਾਂ ਉਨ੍ਹਾਂ ਨੇ ਆਪਣੇ ਦੋਵੇਂ ਫੋਟੋ ਫਰੇਮ ਨਸ਼ਟ ਕਰਨ ਪੈਣਗੇ। ਇਸ ਤੋਂ ਬਾਅਦ ਏਜਾਜ਼ ਕਾਫ਼ੀ ਪਰੇਸ਼ਾਨ ਹੋ ਜਾਂਦੇ ਹਨ ਤੇ ਫੋਟੋ ਫਰੇਮ ਤੋੜਨ ਲਈ ਰਾਜ਼ੀ ਹੋ ਜਾਂਦੇ ਹਨ। ਹਾਲਾਂਕਿ ਫਰੇਮ ਤੋੜਨ ਨਾਲ ਪਵਿੱਤਰਾ ਉਨ੍ਹਾਂ ਨੂੰ ਲਗਾਤਾਰ ਰੋਕਦੀ ਹੈ। ਹੁਣ ਇਹ ਐਪੀਸੋਡ ਟੈਲੀਕਾਸਟ ਹੋਣ ਦੇ ਬਾਅਦ ਪਤਾ ਚੱਲੇਗਾ ਕੀ ਏਜਾਜ਼ ਫੋਟੋ ਫਰੇਮ ਨਸ਼ਟ ਕਰਦੇ ਹਨ ਜਾਂ ਪਵਿੱਤਰਾ ਉਨ੍ਹਾਂ ਨੂੰ ਰੋਕ ਲੈਂਦੀ ਹੈ।

 
 
 
 
 
 
 
 
 
 
 
 
 
 

#BiggBossKiAdaalat mein aaj hoga gharwalon ke rishton aur dosti ka imtehaan! Dekhiye aaj raat 10:30 baje. Catch it before TV on @vootselect @beingsalmankhan #BiggBoss2020 #BiggBoss14 #BiggBoss #BB14 @plaympl

A post shared by Colors TV (@colorstv) on Nov 9, 2020 at 11:22pm PST


sunita

Content Editor sunita