ਰਾਖੀ ਸਾਵੰਤ ਦੀ ਸਿਹਤ ਨੂੰ ਲੈ ਕੇ ਵੱਡੀ ਅਪਡੇਟ, ਅੱਜ ਕੱਢਿਆ ਜਾਵੇਗਾ ਬੱਚੇਦਾਨੀ ''ਚੋਂ 10 ਸੈਂਟੀਮੀਟਰ ਦਾ ਟਿਊਮਰ

05/18/2024 12:02:37 PM

ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰਾ ਰਾਖੀ ਸਾਵੰਤ ਇਨ੍ਹੀਂ ਦਿਨੀਂ ਆਪਣੀ ਸਿਹਤ ਨੂੰ ਲੈ ਕੇ ਸੁਰਖੀਆਂ 'ਚ ਹੈ। ਹਾਲ ਹੀ 'ਚ ਖ਼ਬਰ ਆਈ ਸੀ ਕਿ ਉਸ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ , ਜਿਸ ਤੋਂ ਬਾਅਦ ਹਸਪਤਾਲ ਦੇ ਬੈੱਡ ਤੋਂ ਅਦਾਕਾਰਾ ਦੀਆਂ ਤਸਵੀਰਾਂ ਸਾਹਮਣੇ ਆਈਆਂ ਸਨ। ਇਸ ਦੌਰਾਨ ਰਾਖੀ ਸਾਵੰਤ ਨੇ ਖ਼ੁਦ ਆਪਣੀ ਸਿਹਤ ਬਾਰੇ ਅਪਡੇਟ ਦਿੱਤੀ ਹੈ। ਉਸ ਨੇ ਆਪਣੇ ਆਪ ਨੂੰ 'ਫਾਇਟਰ' ਦੱਸਿਆ ਹੈ।

ਇਹ ਖ਼ਬਰ ਵੀ ਪੜ੍ਹੋ - ਦਿਲਜੀਤ ਦੋਸਾਂਝ ਨੂੰ USA 'ਚ ਮਿਲੀ ਕਈ ਸਾਲ ਪਹਿਲਾਂ ਵਿਛੜੀ ਭੈਣ, ਪੈਰਾਂ 'ਚ ਬੈਠ ਲਿਆ ਆਸ਼ੀਰਵਾਦ

ਦੱਸ ਦਈਏ ਕਿ 'ਬਿੱਗ ਬੌਸ' ਫੇਮ ਰਾਖੀ ਸਾਵੰਤ ਨੇ ਦੱਸਿਆ ਕਿ ਡਾਕਟਰਾਂ ਨੂੰ ਉਸ ਦੀ ਬੱਚੇਦਾਨੀ 'ਚ 10 ਸੈਂਟੀਮੀਟਰ ਦਾ ਟਿਊਮਰ ਮਿਲਿਆ ਹੈ ਅਤੇ ਮੈਂ ਇਸ ਨੂੰ ਸਾਰਿਆਂ ਨੂੰ ਦਿਖਾਵਾਂਗੀ ਪਰ ਅਦਾਕਾਰਾ ਦੇ ਸਾਬਕਾ ਪਤੀ ਨੇ ਇਨ੍ਹਾਂ ਸਾਰੀਆਂ ਗੱਲਾਂ ਨੂੰ ਡਰਾਮਾ ਕਰਾਰ ਦਿੱਤਾ ਹੈ। ਉਥੇ ਹੀ ਰਿਤੇਸ਼ ਸਿੰਘ ਨੇ ਰਾਖੀ ਦਾ ਸਮਰਥਨ ਕਰਦੇ ਹੋਏ ਇਸ ਗੱਲ ਨੂੰ ਸੱਚ ਦੱਸਿਆ ਹੈ। ਉਥੇ ਹੀ ਰਾਖੀ ਸਾਵੰਤ ਨੇ ਦੱਸਿਆ ਹੈ ਕਿ ਅੱਜ ਯਾਨੀਕਿ ਸ਼ਨੀਵਾਰ ਨੂੰ ਮੇਰੀ ਸਰਜਰੀ ਹੋਵੇਗੀ। ਅਦਾਕਾਰਾ ਨੇ ਅੱਗੇ ਕਿਹਾ ਕਿ ਉਹ ਆਪਣੀ ਸਿਹਤ ਬਾਰੇ ਜ਼ਿਆਦਾ ਗੱਲ ਨਹੀਂ ਕਰ ਸਕਦੀ ਪਰ ਰਿਤੇਸ਼ ਉਸ ਦੀ ਹਾਲਤ ਬਾਰੇ ਸਭ ਨੂੰ ਦੱਸ ਦੇਵੇਗਾ। 

ਇਹ ਖ਼ਬਰ ਵੀ ਪੜ੍ਹੋ - ਪੰਜਾਬੀ ਫ਼ਿਲਮ ਇੰਡਸਟਰੀ ਦੇ ਨਾਮੀ ਅਦਾਕਾਰ ਦੇ ਘਰ ਲੱਗੀ ਭਿਆਨਕ ਅੱਗ

ਦੱਸਣਯੋਗ ਹੈ ਕਿ ਰਾਖੀ ਸਾਵੰਤ ਸਰਜਰੀ ਤੋਂ ਪਹਿਲਾਂ ਭਾਵੁਕ ਨਜ਼ਰ ਆਈ। ਉਸ ਨੇ ਦੱਸਿਆ ਕਿ ਜਿਸ ਹਸਪਤਾਲ 'ਚ ਉਹ ਦਾਖਲ ਹੈ, ਉਸ ਦੇ ਡਾਕਟਰ ਵਧੀਆ ਹਨ। ਉਹ ਆਪਣਾ ਕੰਮ ਬਹੁਤ ਵਧੀਆ ਢੰਗ ਨਾਲ ਕਰ ਰਹੇ ਹਨ। ਆਪਣੇ ਬਾਰੇ ਅਦਾਕਾਰਾ ਨੇ ਕਿਹਾ ਕਿ ਉਹ ਕਦੇ ਹਾਰ ਨਹੀਂ ਮੰਨਦੀ। ਬਚਪਨ ਤੋਂ ਹੀ ਕਈ ਲੜਾਈਆਂ ਲੜੀਆਂ ਹਨ। ਹੁਣ ਉਹ ਆਪਰੇਸ਼ਨ ਥੀਏਟਰ ਤੋਂ ਵੀ ਲੜਨ ਜਾ ਰਹੀ ਹੈ। ਮੈਨੂੰ ਕੁਝ ਨਹੀਂ ਹੋਣ ਵਾਲਾ, ਮੇਰੇ 'ਤੇ ਮੇਰੀ ਆਪਣੀ ਮਾਂ ਦਾ ਆਸ਼ੀਰਵਾਦ ਹੈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


sunita

Content Editor

Related News