''ਭੂਲ ਭੁਲਾਇਆ 3'' ਦਾ ਟ੍ਰੇਲਰ ਰਿਲੀਜ਼, 2 ਮੰਜੂਲਿਕਾ ਦੇ ਵਿਚਕਾਰ ਫਸੇ ''ਰੂਹ ਬਾਬਾ'' ਕਾਰਤਿਕ ਆਰੀਅਨ

Thursday, Oct 10, 2024 - 10:08 AM (IST)

''ਭੂਲ ਭੁਲਾਇਆ 3'' ਦਾ ਟ੍ਰੇਲਰ ਰਿਲੀਜ਼, 2 ਮੰਜੂਲਿਕਾ ਦੇ ਵਿਚਕਾਰ ਫਸੇ ''ਰੂਹ ਬਾਬਾ'' ਕਾਰਤਿਕ ਆਰੀਅਨ

ਮੁੰਬਈ (ਬਿਊਰੋ) : ਕਾਰਤਿਕ ਆਰੀਅਨ ਅਤੇ ਤ੍ਰਿਪਤੀ ਡਿਮਰੀ ਸਟਾਰਰ ਹਾਰਰ ਕਾਮੇਡੀ ਫ਼ਿਲਮ 'ਭੂਲ ਭੁਲਈਆ 3' ਦਾ ਟ੍ਰੇਲਰ 9 ਅਕਤੂਬਰ ਨੂੰ ਰਿਲੀਜ਼ ਹੋ ਗਿਆ ਹੈ। ਕਾਰਤਿਕ ਆਰੀਅਨ ਦੇ ਪ੍ਰਸ਼ੰਸਕ ਉਨ੍ਹਾਂ ਦੇ 'ਰੂਹ ਬਾਬਾ' ਅਵਤਾਰ ਨੂੰ ਇੱਕ ਵਾਰ ਫਿਰ ਦੇਖਣ ਲਈ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਇਸ ਵਾਰ ਵਿਦਿਆ ਬਾਲਨ ਤੇ ਮਾਧੁਰੀ ਦੀਕਸ਼ਿਤ ਨੇ ਮੰਜੁਲਿਕਾ ਦੇ ਰੂਪ 'ਚ ਫ਼ਿਲਮ 'ਚ ਐਂਟਰੀ ਕੀਤੀ ਹੈ। ਵਿਦਿਆ ਨੇ ਫ਼ਿਲਮ ਦੇ ਪਹਿਲੇ ਭਾਗ 'ਚ ਸ਼ਾਨਦਾਰ ਕੰਮ ਕੀਤਾ ਸੀ ਅਤੇ ਫ਼ਿਲਮ ਦੇ ਦੂਜੇ ਭਾਗ 'ਚ ਦਰਸ਼ਕਾਂ ਨੇ ਉਸ ਦੀ ਕਮੀ ਮਹਿਸੂਸ ਕੀਤੀ ਸੀ। 

ਦੱਸ ਦੇਈਏ ਕਿ 'ਭੂਲ ਭੁਲਾਇਆ 3' ਦੇ ਟ੍ਰੇਲਰ ਨੂੰ ਲਾਂਚ ਕਰਨ ਲਈ ਕਾਰਤਿਕ ਆਰੀਅਨ ਅਤੇ ਫ਼ਿਲਮ ਦੀ ਟੀਮ ਜੈਪੁਰ ਪਹੁੰਚੀ ਸੀ। 'ਭੂਲ ਭੁਲਈਆ 3' ਦਾ ਟ੍ਰੇਲਰ ਜੈਪੁਰ ਦੇ ਰਾਜ ਮੰਦਰ ਤੋਂ ਲਾਂਚ ਕੀਤਾ ਗਿਆ ਹੈ, ਜਿਸ ਨੂੰ ਸਿਨੇਮਾ ਦਾ ਮੰਦਰ ਕਿਹਾ ਜਾਂਦਾ ਹੈ।

ਇਹ ਖ਼ਬਰ ਵੀ ਪੜ੍ਹੋ - ਪ੍ਰਾਂਜਲ ਦਹੀਆ ਨੂੰ ਸਟੇਜ 'ਤੇ ਆਇਆ ਗੁੱਸਾ, ਕੱਢੀਆਂ ਗਾਲ੍ਹਾਂ, ਕਿਹਾ- ਤੁਸੀਂ ਕੁੱਟੋ ਜਾਂ ਮੈਂ...

'ਭੁਲ ਭੁਲਾਈਆ 3' ਦਾ ਟ੍ਰੇਲਰ ਕਿਵੇਂ ਦਾ ਹੈ?
ਭੁੱਲ ਭੁਲਾਈਆ 3 ਦੇ ਟ੍ਰੇਲਰ ਦੀ ਸ਼ੁਰੂਆਤ ਡਰਾਉਣੀ ਹੈ, ਜਿਸ 'ਚ ਮੰਜੁਲਿਕਾ ਦੀ ਐਂਟਰੀ ਹੁੰਦੀ ਹੈ। ਪਹਿਲਾਂ ਵਿਦਿਆ ਬਾਲਨ ਆਪਣਾ ਮੰਜੁਲਿਕਾ ਡਰਾਉਣਾ ਲੁੱਕ ਦਿਖਾਉਂਦੀ ਹੈ। ਇਸ ਤੋਂ ਬਾਅਦ ਫ਼ਿਲਮ ਦੇ ਕਾਮੇਡੀ ਸੀਨ ਅਤੇ ਇਸ ਦੇ ਕਿਰਦਾਰਾਂ ਦੇ ਚਿਹਰੇ ਸਾਹਮਣੇ ਆਉਣੇ ਸ਼ੁਰੂ ਹੋ ਜਾਂਦੇ ਹਨ, ਜਿਸ 'ਚ ਕਾਰਤਿਕ ਆਰੀਅਨ ਤੋਂ ਇਲਾਵਾ ਤ੍ਰਿਪਤੀ ਡਿਮਰੀ, ਵਿਦਿਆ ਬਾਲਨ, ਮਾਧੁਰੀ ਦੀਕਸ਼ਿਤ, ਵਿਜੇ ਰਾਜ, ਰਾਜਪਾਲ ਯਾਦਵ, ਸੰਜੇ ਮਿਸ਼ਰਾ, ਮਨੀਸ਼ ਵਧਵਾ ਦਾ ਦ੍ਰਿਸ਼ ਨਜ਼ਰ ਆਉਦਾ ਹੈ। ਇਸ ਦੇ ਨਾਲ ਹੀ, ਟ੍ਰੇਲਰ ਖ਼ਤਮ ਹੋਣ ਤੋਂ ਪਹਿਲਾਂ ਬਾਲੀਵੁੱਡ ਦੀ ਧਕ ਧਕ ਗਰਲ ਮਾਧੁਰੀ ਦੀਕਸ਼ਿਤ ਸਭ ਤੋਂ ਵੱਡੀ ਮੰਜੁਲਿਕਾ ਵਜੋਂ ਐਂਟਰੀ ਕਰਦੀ ਹੈ। ਇਸ ਤੋਂ ਬਾਅਦ ਮੰਜੁਲਿਕਾ ਦੋਹਾਂ ਵਿਚਾਲੇ ਝੜਪ ਹੋ ਜਾਂਦੀ ਹੈ ਅਤੇ ਫਿਰ ਅੰਤ 'ਚ ਦੋਵੇਂ ਕਾਰਤਿਕ ਆਰੀਅਨ ਦੇ ਦੁਸ਼ਮਣ ਬਣ ਜਾਂਦੇ ਹਨ।

'ਭੁਲ ਭੁਲਾਈਆ 3' ਦੀ ਰਿਲੀਜ਼ਿੰਗ ਡੇਟ
ਕਾਰਤਿਕ ਆਰੀਅਨ, ਤ੍ਰਿਪਤੀ ਡਿਮਰੀ, ਵਿਦਿਆ ਬਾਲਨ, ਮਾਧੁਰੀ ਦੀਕਸ਼ਿਤ, ਵਿਜੇ ਰਾਜ, ਰਾਜਪਾਲ ਯਾਦਵ, ਸੰਜੇ ਮਿਸ਼ਰਾ, ਮਨੀਸ਼ ਵਾਧਵਾ ਵਰਗੇ ਸਟਾਰਰ ਇਸ ਡਰਾਉਣੀ ਕਾਮੇਡੀ ਫ਼ਿਲਮ ਦਾ ਨਿਰਦੇਸ਼ਨ ਅਨੀਸ ਬਜ਼ਮੀ ਨੇ ਕੀਤਾ ਹੈ। ਇਹ ਫ਼ਿਲਮ 1 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਰੋਹਿਤ ਸ਼ੈੱਟੀ ਦੀ ਮਲਟੀ-ਸਟਾਰਰ ਕਾਪ ਐਕਸ਼ਨ ਫ਼ਿਲਮ ਸਿੰਘਮ ਅਗੇਨ ਵੀ ਇਸ ਦਿਨ ਰਿਲੀਜ਼ ਹੋ ਰਹੀ ਹੈ। ਦੋਵੇਂ ਦਮਦਾਰ ਫ਼ਿਲਮਾਂ ਦੀਵਾਲੀ ਦੇ ਮੌਕੇ 'ਤੇ ਰਿਲੀਜ਼ ਹੋਣ ਜਾ ਰਹੀਆਂ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

sunita

Content Editor

Related News