'ਭੂਲ ਭੁਲਾਇਆ 2' ਨੇ ਤੋੜੇ ਸਾਰੇ ਰਿਕਾਰਡ, ਭੂਸ਼ਣ ਕੁਮਾਰ ਤੇ ਕਾਰਤਿਕ ਆਰੀਅਨ ਨੇ ਬਣਾਈ ਹੈਟ੍ਰਿਕ

Sunday, May 29, 2022 - 03:30 PM (IST)

'ਭੂਲ ਭੁਲਾਇਆ 2' ਨੇ ਤੋੜੇ ਸਾਰੇ ਰਿਕਾਰਡ, ਭੂਸ਼ਣ ਕੁਮਾਰ ਤੇ ਕਾਰਤਿਕ ਆਰੀਅਨ ਨੇ ਬਣਾਈ ਹੈਟ੍ਰਿਕ

ਮੁੰਬਈ: ਬਾਲੀਵੁੱਡ ਅਦਾਕਾਰ ਕਾਰਤਿਕ ਆਰੀਅਨ ਅਤੇ ਅਦਾਕਾਰਾ ਕਿਆਰਾ ਅਡਵਾਨੀ ਦੀ ਫ਼ਿਲਮ ‘ਭੂਲ ਭੁਲਈਆ 2’ ਇਸ ਸਾਲ ਦੀ ਪਰਿਵਾਰਕ ਮਨੋਰੰਜਨ ਫ਼ਿਲਮ ਹੈ। ‘ਭੂਲ ਭੁਲਾਇਆ 2’ ਅੱਜ 9ਵੇਂ ਦਿਨ 100 ਕਰੋੜ ਦੇ ਕਲੱਬ ’ਚ ਸ਼ਾਮਲ ਹੋ ਚੁੱਕੀ ਹੈ।

ਇਹ ਵੀ ਪੜ੍ਹੋ: ਸੋਨੂੰ ਸੂਦ ਨੇ ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨਾਲ ਮੁਲਾਕਾਤ ਕੀਤੀ

PunjabKesari

ਇਸ ਦੇ ਨਾਲ ਹੀ ਕਾਰਤਿਕ ਆਰੀਅਨ ਦੀ ਫ਼ਿਲਮ ਨੇ ਬੈਕ ਟੂ ਬੈਕ ਫ਼ਲਾਪ ਫਿਲਮਾਂ ’ਚ ਕਮਾਲ ਦਿਖਾ ਕੇ ਇਕ ਨਵਾਂ ਰਿਕਾਰਡ ਕਾਇਮ ਕੀਤਾ ਹੈ। ਅਦਾਕਾਰ ਕਾਰਤਿਕ ਆਰੀਅਨ ਅਤੇ ਨਿਰਮਾਤਾ ਸ਼ਣ ਕੁਮਾਰ ਦੀ ਫ਼ਿਲਮ ਨੇ ਨਾ ਸਿਰਫ਼ ਦੁਨੀਆ ਭਰ ਦੇ ਦਰਸ਼ਕਾਂ ਤੋਂ ਭਾਰੀ ਪ੍ਰਸ਼ੰਸਾ ਜਿੱਤੀ ਸਗੋਂ  ਫ਼ਿਲਮ ਨੇ ਬਾਕਸ ਆਫਿਸ ’ਤੇ 109.92 ਕਰੋੜ ਦੀ ਕਮਾਈ ਵੀ ਕੀਤੀ ਹੈ।

PunjabKesari

‘ਭੂਲ ਭੁਲਾਇਆ 2’ ਤੋਂ ਪਹਿਲਾਂ ਦਰਸ਼ਕਾਂ ਨੇ ਭੂਸ਼ਣ ਕੁਮਾਰ ਅਤੇ ਕਾਰਤਿਕ ਆਰੀਅਨ ਦੀ ਬਲਾਕ ਬਸਟਰ ‘ਸੋਨੂੰ ਕੀ ਟੀਟੂ ਕੀ ਸਵੀਟ’ ਨੂੰ ਵੀ ਖੂਬ ਪਿਆਰ ਦਿੱਤਾ ਸੀ। ਇਸ ਫ਼ਿਲਮ ਨੇ 108 ਕਰੋੜ ਰੁਪਏ ਦੀ ਕਲੈਕਸ਼ਨ ਕੀਤੀ ਸੀ।

ਇਹ ਵੀ ਪੜ੍ਹੋ: ‘ਭੁੱਲ ਭੁਲਾਇਆ 2’: ਕਾਰਤਿਕ ਆਰੀਅਨ ਕੋਲਕਾਤਾ ਪਹੁੰਚੇ, ਪੀਲੀ ਟੈਕਸੀ ’ਤੇ ਚੜ੍ਹ ਕੇ ਪ੍ਰਸ਼ੰਸਕਾਂ ਨਾਲ ਕੀਤੀ ਮੁਲਾਕਾਤ

‘ਭੂਲ ਭੁਲਾਇਆ 2’ ‘ਪਤੀ ਪਤਨੀ ਔਰ ਵੋ’ ਅਤੇ ‘ਸੋਨੂੰ ਕੀ ਟੀਟੂ ਕੀ ਸਵੀਟ’ ਵਰਗੀਆਂ ਮੇਗਾਹਿਟਸ ਫ਼ਿਲਮਾਂ ਬਣਾਉਣ ਵਾਲੇ ਇਹ ਨਿਰਮਾਤਾ ਅਤੇ ਅਦਾਕਾਰ ਦੀ ਜੋੜੀ ਜਨਤਾ ਦਾ ਮਨੋਰੰਜਨ ਕਰਨਾ ਜਾਰੀ ਰੱਖੇਗੀ ਕਿਉਂਕਿ ਦੋਵੇਂ ਫ਼ਿਲਮ ‘ਸ਼ਹਿਜ਼ਾਦਾ’ ਲਈ ਹੱਥ ਮਿਲਾਇਆ ਹੈ। ਜੋ ਇਸ ਸਾਲ ਦੇ ਅੰਤ ’ਚ ਰਿਲੀਜ਼ ਹੋਵੇਗੀ।


 


author

Anuradha

Content Editor

Related News