ਸੁਹਾਗਣ ਹੀ ਦੁਨੀਆ ਨੂੰ ਛੱਡਣਾ ਚਾਹੁੰਦੀ ਸੀ ਮਸ਼ਹੂਰ ਲੋਕ ਗਾਇਕਾ, ਪੁੱਤਰ ਨੂੰ ਦੱਸੀ ਸੀ ਆਖਰੀ ਇੱਛਾ

Wednesday, Nov 06, 2024 - 06:35 PM (IST)

ਮੁੰਬਈ- ਬਿਹਾਰ ਦੀ ਕੋਕਿਲਾ ਵਜੋਂ ਜਾਣੀ ਜਾਂਦੀ ਮਸ਼ਹੂਰ ਲੋਕ ਗਾਇਕਾ ਸ਼ਾਰਦਾ ਸਿਨਹਾ 72 ਸਾਲ ਦੀ ਉਮਰ ਵਿੱਚ ਕੱਲ੍ਹ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਈ ਸੀ। ਉਨ੍ਹਾਂ ਦੇ ਦਿਹਾਂਤ 'ਤੇ ਪੂਰੇ ਦੇਸ਼ 'ਚ ਸੋਗ ਦੀ ਲਹਿਰ ਹੈ। ਖਾਸ ਤੌਰ 'ਤੇ ਬਿਹਾਰ, ਝਾਰਖੰਡ, ਮੱਧ ਪ੍ਰਦੇਸ਼ ਅਤੇ ਪੂਰਬੀ ਉੱਤਰ ਪ੍ਰਦੇਸ਼ ਦੇ ਕੁਝ ਰਾਜਾਂ ਦੇ ਛਠ ਪੂਜਾ ਮਨਾਉਣ ਵਾਲੇ ਲੋਕ ਉਨ੍ਹਾਂ ਦੇ ਬੇਵਕਤੀ ਦੇਹਾਂਤ ਤੋਂ ਕਾਫੀ ਸਦਮੇ 'ਚ ਹਨ। ਦੱਸ ਦੇਈਏ ਕਿ ਛਠ ਦੇ ਮਹਾਨ ਤਿਉਹਾਰ ਨੂੰ ਗੂੰਜਣ ਵਾਲੀ ਆਵਾਜ਼ ਹੁਣ ਸਦਾ ਲਈ ਬੰਦ ਹੋ ਗਈ ਹੈ। 
ਬੇਟੇ ਨੂੰ ਦੱਸੀ ਸੀ ਆਖਰੀ ਇੱਛਾ
ਸ਼ਾਰਦਾ ਸਿਨਹਾ ਨੇ ਆਪਣੀ ਆਖਰੀ ਇੱਛਾ ਆਪਣੇ ਬੇਟੇ ਅੰਸ਼ੁਮਨ ਨੂੰ ਦੱਸੀ ਸੀ ਕਿ ਉਹ ਇਸ ਦੁਨੀਆ ਤੋਂ ਸੁਹਾਗਣ ਜਾਣਾ ਚਾਹੁੰਦੀ ਹੈ। ਹਾਲਾਂਕਿ, ਸ਼ਾਰਦਾ ਦੇ ਪਤੀ ਬ੍ਰਜਕਿਸ਼ੋਰ ਦਾ 22 ਸਤੰਬਰ ਯਾਨੀ ਡੇਢ ਮਹੀਨਾ ਪਹਿਲਾਂ ਦਿਹਾਂਤ ਹੋ ਗਿਆ ਸੀ ਅਤੇ ਫਿਰ ਲੋਕ ਗਾਇਕਾ ਨੇ ਇੱਛਾ ਜ਼ਾਹਰ ਕੀਤੀ ਸੀ ਕਿ ਉਸ ਦਾ ਵੀ ਉਸੇ ਸਥਾਨ 'ਤੇ ਸੰਸਕਾਰ ਕੀਤਾ ਜਾਵੇ ਜਿੱਥੇ ਉਨ੍ਹਾਂ ਦੇ ਪਤੀ ਦਾ ਸੰਸਕਾਰ ਕੀਤਾ ਗਿਆ ਸੀ।

PunjabKesari

ਇਹ ਵੀ ਪੜ੍ਹੋ-ਤਲਾਕ ਦੀਆਂ ਖਬਰਾਂ 'ਤੇ ਇਸ ਅਦਾਕਾਰਾ ਨੂੰ ਅਭਿਸ਼ੇਕ ਦਾ ਬਚਾਅ ਕਰਨਾ ਪਿਆ ਮਹਿੰਗਾ, ਹੋਈ ਟ੍ਰੋਲ
ਦੱਸਣਯੋਗ ਹੈ ਕਿ ਮਰਹੂਮ ਲੋਕ ਗਾਇਕਾ ਦੇ ਬੇਟੇ ਅੰਸ਼ੁਮਨ ਨੇ ਇਹ ਸਭ ਕੇਂਦਰੀ ਮੰਤਰੀ ਨੂੰ ਦੱਸਿਆ। ਅੰਸ਼ੁਮਨ ਨੇ ਦੱਸਿਆ ਕਿ ਉਨ੍ਹਾਂ ਦੀ ਮਾਂ ਨੇ ਉਨ੍ਹਾਂ ਨੂੰ ਆਪਣੀ ਆਖਰੀ ਇੱਛਾ ਦੱਸਦੇ ਹੋਏ ਕਿਹਾ ਸੀ, ''ਮੈਂ ਇਕ ਵਿਆਹੁਤਾ ਔਰਤ ਦੇ ਰੂਪ 'ਚ ਇਸ ਦੁਨੀਆ ਨੂੰ ਛੱਡਣਾ ਚਾਹੁੰਦੀ ਸੀ ਪਰ ਅਜਿਹਾ ਨਹੀਂ ਹੋ ਸਕਿਆ, ਇਸ ਲਈ ਮੇਰਾ ਸੰਸਕਾਰ ਉਸੇ ਜਗ੍ਹਾ ਕਰ ਦੇਣਾ ਜਿੱਥੇ ਉਨ੍ਹਾਂ ਨੇ ਆਪਣੇ ਪਿਤਾ ਦਾ ਸੰਸਕਾਰ ਕੀਤਾ ਸੀ।

ਇਹ ਵੀ ਪੜ੍ਹੋ-ਹਾਰਦਿਕ ਤੋਂ ਵੱਖ ਹੋਣ ਤੋਂ ਬਾਅਦ ਨਤਾਸ਼ਾ ਨੂੰ ਕੌਣ ਆਇਆ ਪਸੰਦ? ਪੋਸਟ ਨੇ ਮਚਾਈ ਹਲਚਲ
ਪਤੀ ਦੀ ਮੌਤ ਨਾਲ ਲੱਗਾ ਸਦਮਾ
ਅੰਸ਼ੁਮਨ ਨੇ ਇਹ ਵੀ ਦੱਸਿਆ ਕਿ ਉਸ ਦੀ ਮਾਂ ਸ਼ਾਰਦਾ ਸਿਨਹਾ ਨੂੰ ਆਪਣੇ ਪਤੀ ਦੇ ਦਿਹਾਂਤ ਨਾਲ ਡੂੰਘਾ ਸਦਮਾ ਲੱਗਾ ਅਤੇ ਉਸ ਨੇ ਜੀਣ ਦੀ ਇੱਛਾ ਗੁਆ ਦਿੱਤੀ ਹੈ। ਸ਼ਾਰਦਾ ਸਿਨਹਾ ਪਿਛਲੇ ਪੰਜ-ਛੇ ਸਾਲਾਂ ਤੋਂ ਕੈਂਸਰ ਵਰਗੀ ਗੰਭੀਰ ਬਿਮਾਰੀ ਤੋਂ ਪੀੜਤ ਸਨ ਅਤੇ ਦਿੱਲੀ ਦੇ ਏਮਜ਼ ਹਸਪਤਾਲ ਵਿੱਚ ਇਲਾਜ ਅਧੀਨ ਸਨ। ਸ਼ਾਰਦਾ ਸਿਨਹਾ ਦੀ ਸਿਹਤ ਪਿਛਲੇ ਕੁਝ ਦਿਨਾਂ ਤੋਂ ਬਹੁਤ ਖ਼ਰਾਬ ਸੀ ਅਤੇ ਉਨ੍ਹਾਂ ਨੂੰ ਦਿੱਲੀ ਦੇ ਇੱਕ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ।

PunjabKesari

ਇਹ ਵੀ ਪੜ੍ਹੋ-Salman Khan ਅੱਜ ਵੀ ਕਰਦੇ ਨੇ ਆਪਣੇ ਇਸ ਕਿਰਦਾਰ ਤੋਂ 'ਨਫ਼ਰਤ', ਲੋਕਾਂ ਨੂੰ ਵੀ ਦਿੱਤੀ ਸਲਾਹ
ਛੱਠ ਦਾ ਤਿਉਹਾਰ ਸ਼ੁਰੂ ਹੁੰਦੇ ਹੀ ਲਏ ਆਖਰੀ ਸਾਹ
ਪਰ 5 ਨਵੰਬਰ ਨੂੰ ਛੱਠ ਦਾ ਤਿਉਹਾਰ ਸ਼ੁਰੂ ਹੁੰਦੇ ਹੀ ਸ਼ਾਰਦਾ ਸਿਨਹਾ ਨੇ ਵੀ ਆਖਰੀ ਸਾਹ ਲਿਆ। ਸ਼ਾਰਦਾ ਸਿਨਹਾ ਦੀ ਅੰਤਿਮ ਇੱਛਾ ਮੁਤਾਬਕ ਉਨ੍ਹਾਂ ਦਾ ਸੰਸਕਾਰ ਪਟਨਾ ਦੇ ਗੁਲਾਬੀ ਘਾਟ 'ਚ ਕੀਤਾ ਜਾਵੇਗਾ। ਉਨ੍ਹਾਂ ਦੇ ਪਤੀ ਬ੍ਰਜਕਿਸ਼ੋਰ ਦਾ ਵੀ ਇੱਥੇ ਸੰਸਕਾਰ ਕੀਤਾ ਗਿਆ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


Aarti dhillon

Content Editor

Related News