‘ਭੀੜ’ ਫ਼ਿਲਮ ਦਾ ਪਹਿਲਾ ਗੀਤ ‘ਹੇਰੇਲ ਬਾ’ ਦਮਦਾਰ ਸੁਨੇਹੇ ਨਾਲ ਰਿਲੀਜ਼ (ਵੀਡੀਓ)

Wednesday, Mar 22, 2023 - 11:06 AM (IST)

ਮੁੰਬਈ (ਬਿਊਰੋ)– ਭੋਜਪੁਰੀ ਬੋਲੀ ’ਚ ਗਾਣਾ ‘ਹੇਰੇਲ ਬਾ’ ਕੋਵਿਡ ਦੇ ਸਭ ਤੋਂ ਔਖੇ ਸਮੇਂ ਦੀ ਜ਼ਮੀਨੀ ਹਕੀਕਤ ਨੂੰ ਦਰਸਾਉਂਦਾ ਹੈ। ਗੀਤ ਦੇ ਬੋਲ ਬਿਆਨ ਕਰਦੇ ਹਨ ਕਿ ਕਿਵੇਂ ਇਕ ਐਲਾਨ ਨੇ ਪ੍ਰਵਾਸੀ ਮਜ਼ਦੂਰਾਂ ਨੂੰ, ਜੋ ਰੋਟੀ ਕਮਾਉਣ ਲਈ ਸਾਲ ਭਰ ਕੰਮ ਕਰਦੇ ਹਨ, ਨੂੰ ਇਕ ਸਕਿੰਟ ’ਚ ਬਾਹਰ ਸੁੱਟਣ ਲਈ ਮਜਬੂਰ ਕੀਤਾ।

ਇਹ ਖ਼ਬਰ ਵੀ ਪੜ੍ਹੋ : ਇੰਤਜ਼ਾਰ ਖ਼ਤਮ! ਕੱਲ ਨੂੰ ਪ੍ਰਾਈਮ ਵੀਡੀਓ ’ਤੇ ਰਿਲੀਜ਼ ਹੋਵੇਗੀ ਸ਼ਾਹਰੁਖ ਖ਼ਾਨ ਦੀ ਫ਼ਿਲਮ ‘ਪਠਾਨ’

ਇਹ ਉਹ ਸ਼ਾਟਸ ਵੀ ਦਿਖਾਉਂਦਾ ਹੈ, ਜਿਥੇ ਹਰ ਕੋਈ ਭੋਜਨ ਕਮਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਤੇ ਕਿਵੇਂ ਪ੍ਰਵਾਸੀ ਮਜ਼ਦੂਰਾਂ ਨੂੰ ਬੁਨਿਆਦੀ ਅਧਿਕਾਰਾਂ ਤੱਕ ਪਹੁੰਚ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ। ਇਹ ਗੀਤ ਓਮ ਪ੍ਰਕਾਸ਼ ਯਾਦਵ ਤੇ ਅਨੁਰਾਗ ਸੈਕੀਆ ਵਲੋਂ ਗਾਇਆ ਤੇ ਕੰਪੋਜ਼ ਕੀਤਾ ਗਿਆ ਹੈ ਤੇ ਬੋਲ ਡਾ. ਸਾਗਰ ਭੇਦ ਵਲੋਂ ਲਿਖੇ ਗਏ ਹਨ।

ਅਨੁਭਵ ਸਿਨਹਾ ਵਲੋਂ ਨਿਰਦੇਸ਼ਿਤ ਤੇ ਬਨਾਰਸ ਮੀਡੀਆ ਵਰਕਸ ਵਲੋਂ ਨਿਰਮਿਤ ‘ਭੀੜ’ ਫ਼ਿਲਮ ’ਚ ਰਾਜਕੁਮਾਰ ਰਾਓ, ਪੰਕਜ ਕਪੂਰ, ਭੂਮੀ ਪੇਡਨੇਕਰ, ਆਸ਼ੂਤੋਸ਼ ਰਾਣਾ ਤੇ ਦੀਆ ਮਿਰਜ਼ਾ ਵਲਗੇ ਪ੍ਰਸਿੱਧ ਕਲਾਕਾਰ ਹਨ।

ਫ਼ਿਲਮ ’ਚ ਵਰਿੰਦਰ ਸਕਸੈਨਾ, ਆਦਿਤਿਆ ਸ਼੍ਰੀਵਾਸਤਵ, ਕ੍ਰਿਤਿਕਾ ਕਾਮਰਾ ਤੇ ਕਰਨ ਪੰਡਿਤ ਵੀ ਹਨ। ਇਹ ਫ਼ਿਲਮ ਇਸ ਸ਼ੁੱਕਰਵਾਰ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News