ਜਦੋਂ ਭਾਰਤੀ ਸਿੰਘ ਕੋਲੋਂ ਮੀਡੀਆ ਨੇ ਪੁੱਛਿਆ ‘ਪੁੱਤਰ ਚਾਹੀਦੈ ਜਾਂ ਧੀ’? ਦੇਖੋ ਕੀ ਮਿਲਿਆ ਜਵਾਬ

Tuesday, Dec 21, 2021 - 02:32 PM (IST)

ਜਦੋਂ ਭਾਰਤੀ ਸਿੰਘ ਕੋਲੋਂ ਮੀਡੀਆ ਨੇ ਪੁੱਛਿਆ ‘ਪੁੱਤਰ ਚਾਹੀਦੈ ਜਾਂ ਧੀ’? ਦੇਖੋ ਕੀ ਮਿਲਿਆ ਜਵਾਬ

ਮੁੰਬਈ (ਬਿਊਰੋ)– ਕਾਮੇਡੀਅਨ ਭਾਰਤੀ ਸਿੰਘ ਤੇ ਹਰਸ਼ ਲਿੰਬਾਚੀਆ ਦੇ ਘਰ ਇਕ ਛੋਟਾ ਮਹਿਮਾਨ ਆਉਣ ਵਾਲਾ ਹੈ। ਭਾਰਤੀ ਤੇ ਹਰਸ਼ ਮਾਤਾ-ਪਿਤਾ ਬਣਨ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ। ਇਸ ਖ਼ਬਰ ਨਾਲ ਨਾ ਸਿਰਫ ਉਨ੍ਹਾਂ ਦਾ ਪਰਿਵਾਰ, ਸਗੋਂ ਦੋਸਤ ਵੀ ਕਾਫੀ ਖ਼ੁਸ਼ ਹਨ। ਇਸ ਦੇ ਨਾਲ ਹੀ ਹਰ ਕੋਈ ਸੋਸ਼ਲ ਮੀਡੀਆ ’ਤੇ ਟਿੱਪਣੀ ਕਰਦਾ ਭਾਰਤੀ ਨੂੰ ਮਾਂ ਬਣਨ ’ਤੇ ਵਧਾਈ ਦਿੰਦਾ ਨਜ਼ਰ ਆ ਰਿਹਾ ਹੈ। ਇਸ ਦੌਰਾਨ ਭਾਰਤੀ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ’ਚ ਜਦੋਂ ਫੋਟੋਗ੍ਰਾਫਰਾਂ ਨੇ ਭਾਰਤੀ ਨੂੰ 'ਪੁੱਤਰ ਜਾਂ ਧੀ’ ਹੋਣ ’ਤੇ ਸਵਾਲ ਕੀਤਾ ਤਾਂ ਉਸ ਨੇ ਠੋਕਵਾਂ ਜਵਾਬ ਦਿੱਤਾ ਤੇ ਸਾਰਿਆਂ ਦੀ ਬੋਲਤੀ ਬੰਦ ਕਰ ਦਿੱਤੀ।

ਇਹ ਖ਼ਬਰ ਵੀ ਪੜ੍ਹੋ : ਹੁਣ ਦਿਲਜੀਤ ਦੋਸਾਂਝ ਇਸ ਪਾਕਿਸਤਾਨੀ ਮੁਟਿਆਰ ਦੀ ਕਰਨਗੇ ਇੱਛਾ ਪੂਰੀ, ਪੜ੍ਹੋ ਪੂਰੀ ਖ਼ਬਰ

ਭਾਰਤੀ ਸਿੰਘ ਦੀ ਇਸ ਵਾਇਰਲ ਵੀਡੀਓ ’ਚ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਪੱਤਰਕਾਰਾਂ ਨੇ ਉਸ ਤੋਂ ਪੁੱਛਿਆ ਕਿ ਉਹ ‘ਪੁੱਤਰ ਜਾਂ ਧੀ’ ਕੀ ਚਾਹੁੰਦੀ ਹੈ ਤਾਂ ਇਸ ਸਵਾਲ ’ਤੇ ਭਾਰਤੀ ਸਿੰਘ ਨੇ ਕਿਹਾ, ‘ਕੁੜੀ... ਮੇਰੇ ਵਰਗੀ ਮਿਹਨਤੀ। ਤੁਹਾਡੇ ਵਰਗਾ ਨਹੀਂ, ਜੋ ਕਿਸੇ ਕੁੜੀ ਨੂੰ ਰੋਕ ਕੇ ਉਸ ਦੀ ਇੰਟਰਵਿਊ ਲੈ ਰਿਹਾ ਹੋਵੇ।’

ਭਾਰਤੀ ਦੇ ਇਸ ਜਵਾਬ ਨੇ ਸਾਰਿਆਂ ਦਾ ਦਿਲ ਜਿੱਤ ਲਿਆ। ਉਸ ਦੀ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਇਸ ਦੇ ਨਾਲ ਹੀ ਭਾਰਤੀ ਦੀ ਇਕ ਹੋਰ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵੀਡੀਓ ਨੂੰ ਵਿਰਲ ਭਿਆਨੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝਾ ਕੀਤਾ ਹੈ। ਇਸ ਵੀਡੀਓ ’ਚ ਉਹ ਕਾਰ ਦੇ ਅੰਦਰ ਬੈਠੀ ਨਜ਼ਰ ਆ ਰਹੀ ਹੈ। ਜਦੋਂ ਫੋਟੋਗ੍ਰਾਫਰ ਉਸ ਕੋਲ ਆਉਂਦੇ ਹਨ ਤਾਂ ਉਹ ਕਹਿੰਦੀ ਹੈ, ‘ਅੰਦਰ ਆਓ, ਅੰਦਰ ਆਓ।’ ਇਸ ਤੋਂ ਬਾਅਦ ਹੱਥ ਜੋੜ ਕੇ ਕਹਿੰਦੀ ਹੈ, ‘ਵੋਟ ਮੈਨੂੰ ਹੀ ਪਾਓ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News