ਫ਼ਿਲਮੀ ਅੰਦਾਜ਼ ’ਚ ਭਾਰਤੀ ਨੇ ਪਤੀ ਹਰਸ਼ ਲਿੰਬਾਚੀਆ ਨਾਲ ਕਰਵਾਇਆ ਫ਼ੋਟੋਸ਼ੂਟ (ਦੇਖੋ ਤਸਵੀਰਾਂ)
Monday, Aug 01, 2022 - 12:52 PM (IST)
ਮੁੰਬਈ- ਕਾਮੇਡੀ ਕੁਈਨ ਭਾਰਤੀ ਸਿੰਘ ਅਤੇ ਉਨ੍ਹਾਂ ਦੇ ਪਤੀ ਹਰਸ਼ ਲਿੰਬਾਚੀਆ ਇੰਡਸਟਰੀ ਦੇ ਸਭ ਤੋਂ ਮਸ਼ਹੂਰ ਜੋੜਿਆਂ 'ਚੋਂ ਇਕ ਹਨ। ਭਾਰਤੀ ਅਤੇ ਹਰਸ਼ ਦਾ ਇਕ ਪੁੱਤਰ ਹੈ ਜਿਸ ਨੂੰ ਉਹ ਪਿਆਰ ਨਾਲ ਗੋਲਾ ਕਹਿੰਦੇ ਹਨ। ਲਕਸ਼ ਦੇ ਜਨਮ ਤੋਂ ਤਿੰਨ ਮਹੀਨੇ ਬਾਅਦ ਜੋੜੇ ਨੇ ਆਖ਼ਿਰਕਾਰ ਪ੍ਰਸ਼ੰਸਕਾਂ ਨੂੰ ਪੁੱਤਰ ਦੀ ਪਹਿਲੀ ਝਲਕ ਦਿਖਾ ਦਿੱਤੀ ਹੈ। ਭਾਰਤੀ ਆਪਣੇ ਪੁੱਤਰ ਅਤੇ ਪਤੀ ਹਰਸ਼ ਲਿੰਬਾਚੀਆ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਸਾਂਝੀਆਂ ਕਰਦੀ ਰਹਿੰਦੀ ਹੈ।
ਇਹ ਵੀ ਪੜ੍ਹੋ: ਪਤੀ ਸੂਰਜ ਨੰਬਿਆਰ ਨਾਲ ਪਾਰਟੀ ’ਚ ਪਹੁੰਚੀ ਮੌਨੀ ਰਾਏ, ਬੇਹੱਦ ਸ਼ਾਨਦਾਰ ਦਿਖਾਈ ਦੇ ਰਿਹਾ ਜੋੜਾ
ਹਾਲ ਹੀ ’ਚ ਭਾਰਤੀ ਨੇ ਪਤੀ ਹਰਸ਼ ਨਾਲ ਰੋਮਾਂਟਿਕ ਫ਼ੋਟੋਸ਼ੂਟ ਕਰਵਾਇਆ ਹੈ। ਇਸ ਫ਼ੋਟੋਸ਼ੂਟ ’ਚ ਇਹ ਜੋੜਾ ਬਿਲਕੁਲ ਫ਼ਿਲਮੀ ਅਤੇ ਪਿਆਰਾ ਲੱਗ ਰਿਹਾ ਹੈ। ਸਾਂਝੀਆਂ ਕੀਤੀਆਂ ਤਸਵੀਰਾਂ ’ਚ ਭਾਰਤੀ ਦਾ ਗਲੈਮਰਸ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ।
ਲੁੱਕ ਦੀ ਗੱਲ ਕਰੀਏ ਤਾਂ ਭਾਰਤੀ ਬਲੈਕ ਸ਼ਿਮਰ ਡਰੈੱਸ ’ਚ ਨਜ਼ਰ ਆ ਰਹੀ ਹੈ। ਭਾਰਤੀ ਨੇ ਆਪਣੀ ਲੁੱਕ ਨੂੰ ਮਿਨੀਮਲ ਮੇਕਅੱਪ ਨਾਲ ਪੂਰਾ ਕੀਤਾ ਹੋਇਆ ਹੈ। ਚੈਰੀ ਲਿਪਸ਼ੇਡ ਅਦਾਕਾਰਾ ਨੂੰ ਬੇਹੱਦ ਜੱਚ ਰਹੀ ਹੈ। ਇਸ ਦੇ ਨਾਲ ਹਰਸ਼ ਵਾਈਟ ਪੈਂਟ-ਸੂਟ ’ਚ ਬੇਹੱਦ ਸਮਾਰਟ ਲੱਗ ਰਹੇ ਹਨ।
ਇਹ ਵੀ ਪੜ੍ਹੋ: ਬਾਲੀਵੁੱਡ, ਸਾਊਥ ਅਤੇ ਹਾਲੀਵੁੱਡ ਦਾ ਬੁਰਾ ਹਾਲ, ਬੁਰੀ ਤਰ੍ਹਾਂ ਫ਼ਲਾਪ ਹੋ ਰਹੀਆਂ ਫ਼ਿਲਮਾਂ
ਤਾਜ਼ਾ ਤਸਵੀਰਾਂ ’ਚ ਭਾਰਤੀ ਅਤੇ ਹਰਸ਼ ਇਕ-ਦੂਜੇ ਨਾਲ ਪੋਜ਼ ਦਿੰਦੇ ਨਜ਼ਰ ਆ ਰਹੇ ਹਨ। ਫ਼ੋਟੋਸ਼ੂਟ ਦੌਰਾਨ ਹਰਸ਼ ਨੇ ਭਾਰਤੀ ਦਾ ਹੱਥ ਫੜ ਕੇ ਪੂਰੇ ਫ਼ਿਲਮੀ ਅੰਦਾਜ਼ ’ਚ ਪੋਜ਼ ਦਿੱਤਾ ਹੈ। ਤਸਵੀਰਾਂ ’ਚ ਭਾਰਤੀ ਹਰਸ਼ ਨੂੰ ਗਲੇ ਲਗਾਉਂਦੀ ਨਜ਼ਰ ਆ ਰਹੀ ਹੈ। ਜੋੜੇ ਦੀ ਬਾਂਡਿੰਗ ਵੀ ਜ਼ਬਰਦਸਤ ਲੱਗ ਰਹੀ ਹੈ।
ਭਾਰਤੀ ਅਤੇ ਹਰਸ਼ ਦੀ ਜੋੜੀ ਬਹੁਤ ਹੀ ਪਿਆਰੀ ਹੈ। ਹਰਸ਼ ਨੇ ਕਾਮੇਡੀ ਸ਼ੋਅ ਦੇ ਸੈੱਟ ’ਤੇ ਇਕੱਠੇ ਕੰਮ ਕਰਦੇ ਹੋਏ ਭਾਰਤੀ ਨੂੰ ਪ੍ਰਪੋਜ਼ ਕੀਤਾ ਸੀ। ਲੰਬੇ ਸਮੇਂ ਤੱਕ ਡੇਟ ਕਰਨ ਤੋਂ ਬਾਅਦ ਜੋੜੇ ਨੇ ਦਸੰਬਰ 2017 ’ਚ ਵਿਆਹ ਕਰਵਾ ਲਿਆ।
ਇਸ ਜੋੜੇ ਨੇ ਇਸ ਸਾਲ ਅਪ੍ਰੈਲ ’ਚ ਲਕਸ਼ ਸਿੰਘ ਲਿੰਬਾਚੀਆ ਨਾਮ ਦੇ ਇਕ ਪਿਆਰੇ ਪੁੱਤਰ ਦਾ ਸਵਾਗਤ ਕੀਤਾ ਪਰ ਘਰ ’ਚ ਜੋੜਾ ਉਸਨੂੰ ਪਿਆਰ ਨਾਲ ‘ਗੋਲਾ’ ਕਹਿ ਕੇ ਬੁਲਾਉਂਦੇ ਹਨ।