‘ਬ੍ਰਹਮਾਸਤਰ’ ਲਈ ਬੈਸਟ ਵੀ. ਐੱਫ. ਐਕਸ. ਫਿਲਮ ਲਈ ਨੈਸ਼ਨਲ ਐਵਾਰਡ ਜਿੱਤਣਾ ਇਤਿਹਾਸਕ ਪਲ : ਨਮਿਤ ਮਲਹੋਤਰਾ
Monday, Aug 19, 2024 - 10:29 AM (IST)
ਮੁੰਬਈ (ਬਿਊਰੋ) - ‘ਬ੍ਰਹਮਾਸਤਰ-ਭਾਗ 1 : ਸ਼ਿਵਾ’ ਨੇ ਐਨੀਮੇਸ਼ਨ, ਵਿਜ਼ੁਅਲ ਇਫੈਕਟਸ, ਗੇਮਿੰਗ ਅਤੇ ਕਾਮਿਕ (ਏ. ਵੀ. ਜੀ. ਸੀ.) ’ਚ ਬੈਸਟ ਫਿਲਮ ਲਈ ਨੈਸ਼ਨਲ ਐਵਾਰਡ ਜਿੱਤਿਆ ਹੈ। ਨਮਿਤ ਮਲਹੋਤਰਾ ਦੀ ਲੀਡਰਸ਼ਿਪ ’ਚ ਪ੍ਰਾਈਮ ਫੋਕਸ ਗਰੁੱਪ ਨੇ ਕਮਾਲ ਦੇ ਵੀ. ਐੱਫ. ਐਕਸ. ਤਿਆਰ ਕੀਤੇ ਹਨ, ਜਿਸ ਨੇ ਫਿਲਮ ਦੇ ਫੈਂਟੇਸੀ ਐਲੀਮੈਂਟਸ ਨੂੰ ਜਿਉਂਦਾ ਕਰ ਦਿੱਤਾ ਹੈ।
ਇਹ ਖ਼ਬਰ ਵੀ ਪੜ੍ਹੋ - 'ਸਤ੍ਰੀ 2' ਦੇ ਸਾਹਮਣੇ ਅਕਸ਼ੈ-ਜੌਨ ਦੀਆਂ ਫ਼ਿਲਮਾਂ ਦਾ ਨਹੀਂ ਚੱਲਿਆ ਜਾਦੂ, 2 ਦਿਨਾਂ 'ਚ ਕੀਤੀ ਬਸ ਇੰਨਾ ਹੀ ਕੀਤਾ ਕਲੈਕਸ਼ਨ
ਨਮਿਤ ਮਲਹੋਤਰਾ ਦਾ ਕੰਮ ਭਾਵੇਂ ਪ੍ਰੋਡਿਊਸਿੰਗ ਦਾ ਹੋਵੇ ਜਾਂ ਫਿਰ ਫਾਈਨਾਂਸਿੰਗ ਦਾ, ਉਨ੍ਹਾਂ ਨੇ ਹਮੇਸ਼ਾ ਆਪਣੇ ਵਿਜ਼ਨ ਨਾਲ ਕ੍ਰੀਏਟਿਵ ਅਤੇ ਟੈਕਨੀਕਲ ਲਿਮਿਟਸ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕੀਤੀ ਹੈ। ਅਯਾਨ ਮੁਖਰਜੀ ਦੇ ਨਿਰਦੇਸ਼ਨ ਹੇਠ ਅਤੇ ਰਣਬੀਰ ਕਪੂਰ, ਆਲੀਆ ਭੱਟ ਅਤੇ ਅਮਿਤਾਭ ਬੱਚਨ ਵਰਗੇ ਸਟਾਰ ਕਲਾਕਾਰਾਂ ਨਾਲ ਬਣੀ ਇਹ ਫਿਲਮ ਪ੍ਰਸ਼ੰਸਕਾਂ ਦੇ ਚੰਗੇ ਹੁੰਗਾਰੇ ਨਾਲ ਹਿੱਟ ਹੋ ਗਈ।
ਇਹ ਖ਼ਬਰ ਵੀ ਪੜ੍ਹੋ -35 ਸਾਲ ਬਾਅਦ ਵੱਡੇ ਪਰਦੇ 'ਤੇ ਵਾਪਸੀ ਕਰ ਰਹੀ ਸਲਮਾਨ ਖ਼ਾਨ-ਭਾਗਯਸ਼੍ਰੀ ਦੀ ਜੋੜੀ
ਇਹ ਐਵਾਰਡ ਫਿਲਮ ਦੀ ਸਫਲਤਾ ਅਤੇ ਇਸ ਖੇਤਰ ਵਿਚ ਨਮਿਤ ਦੀ ਮਜ਼ਬੂਤ ਲੀਡਰਸ਼ਿਪ ਨੂੰ ਦਿਖਾਉਂਦਾ ਹੈ। ਨਮਿਤ ਮਲਹੋਤਰਾ ਨੇ ਕਿਹਾ, ‘ਬ੍ਰਹਮਾਸਤਰ ਲਈ ਬੈਸਟ ਵੀ. ਐੱਫ. ਐਕਸ. ਫਿਲਮ ਦਾ ਨੈਸ਼ਨਲ ਐਵਾਰਡ ਜਿੱਤਣਾ ਇਕ ਇਤਿਹਾਸਕ ਪਲ ਹੈ, ਜੋ ਭਾਰਤੀ ਵੀ. ਐੱਫ. ਐਕਸ. ਇੰਡਸਟ੍ਰੀ ਨੂੰ ਇਕ ਨਵੇਂ ਗਲੋਬਲ ਪੱਧਰ ’ਤੇ ਲੈ ਜਾਵੇਗਾ। ਮੈਨੂੰ ਅਯਾਨ ਮੁਖਰਜੀ ਦੇ ਵਿਜ਼ਨ ਨੂੰ ਸਾਕਾਰ ਕਰਨ ’ਚ ਸਾਡੀ ਟੀਮ ਦੇ ਕੰਮ ’ਤੇ ਬਹੁਤ ਮਾਣ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।