ਕਾਰਲਾ ਨਾਲ ਅਰਜੁਨ ਕਾਨੂੰਗੋ ਦੀਆਂ ਖ਼ੂਬਸੂਰਤ ਤਸਵੀਰਾਂ, ਸ਼ਾਨਦਾਰ ਪੋਜ਼ ਦਿੰਦੇ ਆਏ ਨਜ਼ਰ

Saturday, Aug 13, 2022 - 01:31 PM (IST)

ਕਾਰਲਾ ਨਾਲ ਅਰਜੁਨ ਕਾਨੂੰਗੋ ਦੀਆਂ ਖ਼ੂਬਸੂਰਤ ਤਸਵੀਰਾਂ, ਸ਼ਾਨਦਾਰ ਪੋਜ਼ ਦਿੰਦੇ ਆਏ ਨਜ਼ਰ

ਬਾਲੀਵੁੱਡ ਡੈਸਕ- ਗਾਇਕ ਅਰਜੁਨ ਕਾਨੂੰਗੋ ਬੁੱਧਵਾਰ ਨੂੰ ਆਪਣੀ ਲੰਬੇ ਸਮੇਂ ਦੀ ਪ੍ਰੇਮਿਕਾ ਕਾਰਲਾ ਡੇਨਿਸ ਨਾਲ ਵਿਆਹ ਦੇ ਬੰਧਨ ’ਚ ਬੱਝ ਗਏ। ਵਿਆਹ ਦੇ ਦੂਜੇ ਦਿਨ ਜੋੜੇ ਨੇ ਮੁੰਬਈ ’ਚ ਆਪਣੇ ਇੰਡਸਟਰੀ ਦੋਸਤਾਂ ਲਈ ਇਕ ਸ਼ਾਨਦਾਰ ਪਾਰਟੀ ਦਿੱਤੀ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋਈਆਂ।

PunjabKesari

ਇਸ ਦੇ ਨਾਲ ਹੀ ਵਿਆਹ ਤੋਂ ਬਾਅਦ ਨਵ-ਵਿਆਹੁਤਾ ਜੋੜਾ ਇਕੱਠੇ ਨਾਈਟ ਆਊਟ ਕਰਨ ਲਈ ਨਿਕਲੇ ਜਿਸ ਦੀਆਂ ਤਸਵੀਰਾਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝੀਆਂ ਕੀਤੀਆਂ ਹਨ। ਨਵੀਂ ਜੋੜੀ ਦੀਆਂ ਖੂਬਸੂਰਤ ਤਸਵੀਰਾਂ ’ਤੇ ਪ੍ਰਸ਼ੰਸਕ ਕਾਫ਼ੀ ਪਿਆਰ ਦੀ ਵਰਖਾ ਕਰ ਰਹੇ ਹਨ।

PunjabKesari

ਅਰਜੁਨ ਕਾਨੂੰਗੋ ਨੇ ਇੰਸਟਾਗ੍ਰਾਮ ’ਤੇ ਆਪਣੀ ਪਤਨੀ ਕਾਰਲਾ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਅਤੇ ਕੈਪਸ਼ਨ ’ਚ ਲਿਖਿਆ ਕਿ ‘ਮਿਸਟਰ ਐਂਡ ਮਿਸਿਜ਼ ਦੇ ਤੌਰ ’ਤੇ ਸਾਡੀ ਪਹਿਲੀ ਰਾਤ।’ ਇਸ ਦੇ ਨਾਲ ਹੀ ਅਦਾਕਾਰ ਨੇ ਦਿਲ ਦੇ ਕਈ ਇਮੋਜੀ ਵੀ ਲਾਏ।

PunjabKesari

ਇਹ ਵੀ ਪੜ੍ਹੋ : ਆਸ਼ੀਸ਼ ਦਾਸ ਨੇ ਰਿਤਿਕ ਰੋਸ਼ਨ ਨਾਲ ਵੀ 9.54 ਕਰੋੜ ਰੁਪਏ ਦੀ ਕੀਤੀ ਧੋਖਾਧੜੀ

ਲੁੱਕ ਦੀ ਗੱਲ ਕਰੀਏ ਤਾਂ ਇਨ੍ਹਾਂ ਤਸਵੀਰਾਂ ’ਚ ਅਰਜੁਨ ਕਾਨੂੰਗੋ ਬਲੈਕ ਪੈਂਟ ਸੂਟ ’ਚ ਡੈਸ਼ਿੰਗ ਨਜ਼ਰ ਆ ਰਹੇ ਹਨ, ਜਦਕਿ ਉਨ੍ਹਾਂ ਦੀ ਮਿਸਜ਼ ਆਫ਼ ਸ਼ੋਲਡਰ ਥਾਈ ਹਾਈ ਸਲਿਟ ਡਰੈੱਸ ’ਚ ਸ਼ਾਨਦਾਰ ਲੱਗ ਰਹੀ ਹੈ।

PunjabKesari

ਮਿਨੀਮਲ ਮੇਕਅੱਪ ਨਾਲ ਅਦਾਕਾਰਾ ਨੇ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ।  ਇਸ ਦੇ ਨਾਲ ਅਰਜੁਨ ਵੀ ਬੇਹੱਦ ਸਮਾਰਟ ਲੱਗ ਰਹੇ ਹਨ। ਦੋਵੇਂ ਇਕੱਠੇ ਜ਼ਬਰਦਸਤ ਪੋਜ਼ ਦੇ ਰਹੇ ਹਨ। ਪ੍ਰਸ਼ੰਸਕ ਇਨ੍ਹਾਂ ਦੀਆਂ ਤਸਵੀਰਾਂ ਨੂੰ ਬੇਹੱਦ ਪਸੰਦ ਕਰ ਰਹੇ ਹਨ।

PunjabKesari

ਇਹ ਵੀ ਪੜ੍ਹੋ : ‘ਬ੍ਰਹਮਾਸਤਰ’ ਤੋਂ ਸ਼ਾਹਰੁਖ ਦੀ ਪਹਿਲੀ ਝਲਕ ਹੋਈ ਲੀਕ, ਅੱਗ ਦੇ ਵਿਚਕਾਰ ਵਾਨਰ ਅਸਤਰ ਦੇ ਕਿਰਦਾਰ ’ਚ ਆਏ ਨਜ਼ਰ

ਜਾਣਕਾਰੀ ਲਈ ਦੱਸ ਦੇਈਏ ਕਿ ਅਰਜੁਨ ਕਾਨੂੰਗੋ ਅਤੇ ਕਾਰਲਾ ਡੇਨਿਸ ਲੰਬੇ ਸਮੇਂ ਤੋਂ ਰਿਲੇਸ਼ਨਸ਼ਿਪ ’ਚ ਸਨ। ਇੰਨਾ ਹੀ ਨਹੀਂ ਦੋਵੇਂ ਲਿਵ-ਇਨ ’ਚ ਵੀ ਰਹਿ ਚੁੱਕੇ ਹਨ। ਸਾਲ 2020 ’ਚ ਅਰਜੁਨ ਨੇ ਕਾਰਲਾ ਨੂੰ ਪ੍ਰਪੋਜ਼ ਕੀਤਾ ਅਤੇ 2 ਸਾਲ ਬਾਅਦ ਯਾਨੀ 10 ਅਗਸਤ ਨੂੰ ਇਹ ਜੋੜਾ ਹਮੇਸ਼ਾ ਲਈ ਇਕ ਦੂਜੇ ਨਾਲ ਵਿਆਹ ਦੇ ਬੰਧਨ ’ਚ ਬੱਝ ਗਿਆ।

PunjabKesari


 


author

Shivani Bassan

Content Editor

Related News