''ਬਿੱਗ ਬੌਸ'' ਫੇਮ ਸਿਧਾਰਥ ਸ਼ੁਕਲਾ ''ਨੱਚ ਬੱਲੀਏ 10'' ''ਚ ਆਉਣਗੇ ਨਜ਼ਰ, ਜਾਣੋ ਪੂਰੀ ਸੱਚਾਈ

Thursday, May 06, 2021 - 05:55 PM (IST)

''ਬਿੱਗ ਬੌਸ'' ਫੇਮ ਸਿਧਾਰਥ ਸ਼ੁਕਲਾ ''ਨੱਚ ਬੱਲੀਏ 10'' ''ਚ ਆਉਣਗੇ ਨਜ਼ਰ, ਜਾਣੋ ਪੂਰੀ ਸੱਚਾਈ

ਨਵੀਂ ਦਿੱਲੀ (ਬਿਊਰੋ) : ਟੀ. ਵੀ. ਰਿਐਲਿਟੀ ਸ਼ੋਅ 'ਬਿੱਗ ਬੌਸ ' ਦਾ ਸਾਬਕਾ ਮੁਕਾਬਲੇਬਾਜ਼ ਸਿਧਾਰਥ ਸ਼ੁਕਲਾ ਕਾਫ਼ੀ ਰਿਐਲਿਟੀ ਸ਼ੋਅ ਦਾ ਹਿੱਸਾ ਰਹਿ ਚੁੱਕੇ ਹਨ। 'ਖਤਰੋਂ ਕੇ ਖਿਡਾਰੀ', 'ਝਲਕ ਦਿਖਲਾਜਾ' ਅਤੇ 'ਬਿੱਗ ਬੌਸ 13' 'ਚ ਵੀ ਸ਼ਾਮਲ ਹੋਏ ਸਨ। ਸਿਧਾਰਥ 'ਬਿੱਗ ਬੌਸ' ਦੇ ਜੇਤੂ ਵੀ ਰਹਿ ਚੁੱਕੇ ਹਨ। ਪਿਛਲੇ ਦਿਨੀਂ ਸਿਧਾਰਥ ਨੂੰ ਲੈ ਕੇ ਖ਼ਬਰ ਆ ਰਹੀ ਸੀ ਕਿ ਉਹ ਜਲਦ ਹੀ 'ਨੱਚ ਬਲੀਏ-10' 'ਚ ਨਜ਼ਰ ਆਉਣ ਵਾਲੇ ਹਨ। ਸੱਚ ਕੀ ਹੈ ਤੁਸੀਂ ਖੁਦ ਸਿਧਾਰਥ ਸ਼ੁਕਲਾ ਤੋਂ ਹੀ ਸੁਣ ਲਓ।

 
 
 
 
 
 
 
 
 
 
 
 
 
 
 
 

A post shared by Sidharth Shukla (@realsidharthshukla)

ਸਿਧਾਰਥ ਸ਼ੁਕਲਾ ਨੇ ਸਾਫ਼ ਕੀਤਾ ਹੈ ਕਿ ਉਹ ਸ਼ੋਅ ਦਾ ਹਿੱਸਾ ਨਹੀਂ ਹੈ। ਸ਼ੋਅ 'ਚ ਕਪਲ ਐਂਟਰੀ ਹੈ ਤਾਂ ਉਹ ਇਸ ਸ਼ੋਅ 'ਚ ਭਾਗ ਲੈਣ ਦੀ ਸੋਚ ਵੀ ਨਹੀਂ ਸਕਦੇ। ਇਸ ਤਰ੍ਹਾਂ ਸਿਧਾਰਥ ਨੇ ਫੈਨਜ਼ ਨੂੰ ਇਹ ਮੈਸੇਜ ਵੀ ਦਿੱਤਾ ਕਿ ਉਹ ਅਜੇ ਤਕ ਸਿੰਗਲ ਹੈ।

 
 
 
 
 
 
 
 
 
 
 
 
 
 
 
 

A post shared by Sidharth Shukla (@realsidharthshukla)

ਇਕ ਵੈੱਬਸਾਈਟ ਨਾਲ ਗੱਲ ਕਰਦਿਆਂ ਸਿਧਾਰਥ ਨੇ ਕਿਹਾ, 'ਨਹੀਂ ਮੈਂ 'ਨੱਚ ਬਲੀਏ' ਦਾ ਪਾਰਟ ਨਹੀਂ ਹਾਂ ਤੇ ਇਸ ਸ਼ੋਅ 'ਚ ਤੁਹਾਨੂੰ ਕਿਸੇ ਦੇ ਸਾਥ ਦੀ ਜ਼ਰੂਰਤ ਹੁੰਦਾ ਹੈ। ਮੈਂ ਇਸ ਸ਼ੋਅ ਦਾ ਹਿੱਸਾ ਕਿਵੇਂ ਹੋ ਸਕਦਾ ਹਾਂ। ਦੱਸ ਦਈਏ ਕਿ 'ਨੱਚ ਬਲੀਏ' ਸੀਜ਼ਨ 10 ਜਲਦ ਹੀ ਸ਼ੁਰੂ ਹੋਣ ਵਾਲਾ ਹੈ। ਮੀਡੀਆ ਰਿਪੋਰਟ ਦੀ ਮੰਨੀਏ ਤਾਂ ਸ਼ੋਅ 'ਚ ਗੌਹਰ ਖ਼ਾਨ-ਜ਼ੈਦ ਦਰਬਾਰ, ਰੁਪਾਲੀ-ਅਸ਼ਵਨੀ ਵਰਮਾ, ਦੀਪਿਕ ਸਿੰਘ-ਰੋਹਿਤ ਰਾਜ ਗੋਇਲ ਆਦਿ ਵਰਗੇ ਜੋੜੇ ਆਪਣੇ ਪਾਰਟਨਰ ਨਾਲ ਡਾਂਸ ਦਾ ਜਲਵਾ ਦਿਖਾਉਣਗੇ।

 
 
 
 
 
 
 
 
 
 
 
 
 
 
 
 

A post shared by Sidharth Shukla (@realsidharthshukla)


author

sunita

Content Editor

Related News