ਆਖ਼ਰ ਕਿਸ ਨੇ ਲਿਖੀ ਹੈ ਫ਼ਿਲਮ ''ਬੀਬੀ ਰਜਨੀ'' ਦੀ ਕਹਾਣੀ, ਇਨ੍ਹਾਂ ਵੱਡੀਆਂ ਫ਼ਿਲਮਾਂ ਦੇ ਵੀ ਰਹੇ ਲਿਖਾਰੀ

Friday, Sep 06, 2024 - 02:11 PM (IST)

ਜਲੰਧਰ (ਬਿਊਰੋ) : ਪੰਜਾਬੀ ਸਿਨੇਮਾ ਖੇਤਰ 'ਚ ਮਾਣਮੱਤੀ ਭੱਲ ਸਥਾਪਿਤ ਕਰ ਚੁੱਕੇ ਹਨ ਲੇਖਕ ਬਲਦੇਵ ਗਿੱਲ, ਜੋ ਚਾਰੇ-ਪਾਸੇ ਪ੍ਰਸ਼ੰਸਾ ਅਤੇ ਕਾਮਯਾਬੀ ਹਾਸਿਲ ਕਰ ਰਹੀ ਪੰਜਾਬੀ ਫ਼ਿਲਮ 'ਬੀਬੀ ਰਜਨੀ' ਨਾਲ ਇੱਕ ਵਾਰ ਫਿਰ ਅਪਣੀ ਨਾਯਾਬ ਲੇਖਨ ਕਲਾ ਦਾ ਲੋਹਾ ਮੰਨਵਾਉਣ 'ਚ ਸਫ਼ਲ ਰਹੇ ਹਨ। ਪਾਲੀਵੁੱਡ ਦੇ ਅਜ਼ੀਮ ਓ ਤਰੀਨ ਲੇਖਕ ਮੰਨੇ ਜਾਂਦੇ ਬਲਦੇਵ ਗਿੱਲ ਵੱਲੋਂ ਲਿਖੀਆਂ ਫ਼ਿਲਮਾਂ ਕਾਮਯਾਬੀ ਦੇ ਕਈ ਨਵੇਂ ਅਯਾਮ ਕਾਇਮ ਕਰਨ 'ਚ ਸਫ਼ਲ ਰਹੀਆਂ ਹਨ, ਜਿਨ੍ਹਾਂ 'ਚ ਨੈਸ਼ਨਲ ਐਵਾਰਡ ਹਾਸਲ ਕਰ ਚੁੱਕੀ ਕਲਾਸਿਕ ਪੰਜਾਬੀ ਫ਼ਿਲਮ 'ਚ 'ਚੰਨ ਪ੍ਰਦੇਸੀ' ਤੋਂ ਇਲਾਵਾ 'ਨਸੀਬੋ', 'ਜੀ ਆਇਆ ਨੂੰ', 'ਚਾਰ ਸਾਹਿਬਜ਼ਾਦੇ' ਆਦਿ ਸ਼ੁਮਾਰ ਰਹੀਆਂ ਹਨ।

ਇਹ ਖ਼ਬਰ ਵੀ ਪੜ੍ਹੋ - ਫਾਇਰਿੰਗ ਮਰਗੋਂ ਏਪੀ ਢਿੱਲੋਂ ਨੇ ਇਕ ਹੋਰ ਵੀਡੀਓ ਕੀਤੀ ਸਾਂਝੀ, ਵੇਖ ਫੈਨਜ਼ ਹੋਏ ਖ਼ੁਸ਼

ਪੰਜਾਬੀ ਦੇ ਨਾਲ-ਨਾਲ ਬਾਲੀਵੁੱਡ 'ਚ ਵੀ ਅਪਣੀ ਵਿਲੱਖਣ ਹੋਂਦ ਦਾ ਲੋਹਾ ਮੰਨਵਾ ਚੁੱਕੇ ਹਨ ਇਹ ਪ੍ਰਤਿਭਾਵਾਨ ਲੇਖਕ, ਜਿਨ੍ਹਾਂ ਵੱਲੋਂ ਲਿਖੀ ਹਿੰਦੀ ਫ਼ਿਲਮ 'ਵਾਰਿਸ' ਨੇ ਵੀ ਉਨ੍ਹਾਂ ਦੀ ਬਤੌਰ ਲੇਖਕ ਪਛਾਣ ਨੂੰ ਹੋਰ ਪੁਖ਼ਤਗੀ ਦੇਣ 'ਚ ਅਹਿਮ ਭੂਮਿਕਾ ਨਿਭਾਈ ਹੈ। ਇਸ ਦੇ ਨਾਲ-ਨਾਲ ਮੁੰਬਈ ਨਗਰੀ 'ਚ ਉਨ੍ਹਾਂ ਦੀਆਂ ਪ੍ਰਾਪਤੀਆਂ 'ਚ ਬਿੱਗ ਸੈਟਅੱਪ ਹਿੰਦੀ ਫ਼ਿਲਮ 'ਕਲਿੰਗਾ' ਵੀ ਸ਼ਾਮਲ ਰਹੀ ਹੈ, ਜੋ ਮਹਾਨ ਅਦਾਕਾਰ ਸਵ. ਦਿਲੀਪ ਕੁਮਾਰ ਦੀ ਇਕਮਾਤਰ ਡਾਇਰੈਕਟੋਰੀਅਲ ਫ਼ਿਲਮ ਰਹੀ ਹੈ। ਹਾਲਾਂਕਿ ਕੁਝ ਕੁ ਕਾਰਨਾਂ ਦੇ ਚੱਲਦਿਆਂ ਇਹ ਫ਼ਿਲਮ ਸਿਨੇਮਾ ਘਰਾਂ ਦਾ ਹਿੱਸਾ ਬਣਨ ਤੋਂ ਵਾਂਝੀ ਰਹੀ। ਮੂਲ ਰੂਪ 'ਚ ਪੰਜਾਬ ਦੇ ਮਾਲਵਾ ਅਧੀਨ ਆਉਂਦੇ ਸ਼ਹਿਰ ਜਗਰਾਓ ਨਾਲ ਸੰਬੰਧਤ ਹਨ ਇਹ ਹੋਣਹਾਰ ਲੇਖਕ, ਜਿਨ੍ਹਾਂ ਦੁਆਰਾ ਲਿਖੀਆਂ ਪੰਜਾਬੀ ਫ਼ਿਲਮਾਂ 'ਜੀ ਆਇਆ ਨੂੰ', 'ਅਸਾਂ ਨੂੰ ਮਾਣ ਵਤਨਾਂ ਦਾ', 'ਮਿੱਟੀ ਵਾਜਾਂ ਮਾਰਦੀ', 'ਦਿਲ ਅਪਣਾ ਪੰਜਾਬੀ' ਨੇ ਪੰਜਾਬੀ ਸਿਨੇਮਾ ਨੂੰ ਮੁੜ ਸੁਰਜੀਤੀ ਦੇਣ 'ਚ ਵੀ ਅਹਿਮ ਭੂਮਿਕਾ ਨਿਭਾਈ ਹੈ।

ਇਹ ਖ਼ਬਰ ਵੀ ਪੜ੍ਹੋ - ਕੰਗਨਾ ਦੀ 'ਐਮਰਜੈਂਸੀ' 'ਤੇ ਗਿੱਪੀ ਗਰੇਵਾਲ ਦਾ ਬਿਆਨ, ਜਾਣੋ ਕੀ ਬੋਲੇ ਅਦਾਕਾਰ

ਪੰਜਾਬੀ ਸੱਭਿਆਚਾਰ, ਕਦਰਾਂ ਕੀਮਤਾਂ ਅਤੇ ਪੁਰਾਤਨ ਪੰਜਾਬ ਦੇ ਅਸਲ ਰੰਗਾਂ ਨੂੰ ਸਿਨੇਮਾ ਸਕ੍ਰੀਨ 'ਤੇ ਉਭਾਰਨ 'ਚ ਅਹਿਮ ਯੋਗਦਾਨ ਦਿੰਦੇ ਆ ਰਹੇ ਹਨ ਇਹ ਬਾਕਮਾਲ ਲੇਖਕ, ਜਿਨ੍ਹਾਂ ਵੱਲੋਂ 'ਬੀਬੀ ਰਜਨੀ' 'ਚ ਰਚੇ ਸੰਵਾਦ ਦਰਸ਼ਕਾਂ ਦਾ ਮਨ ਤਾਂ ਟੁੰਬ ਹੀ ਰਹੇ ਹਨ, ਨਾਲ ਹੀ ਫ਼ਿਲਮ ਦੀ ਕਹਾਣੀ ਅਤੇ ਕੈਨਵਸ ਨੂੰ ਹੋਰ ਪ੍ਰਭਾਵੀ ਰੂਪ ਦੇਣ 'ਚ ਵੀ ਪੂਰੀ ਤਰ੍ਹਾਂ ਸਫ਼ਲ ਰਹੇ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


sunita

Content Editor

Related News