ਬਾਬਾ ਸਿੱਦੀਕੀ ਦੀ ਮੌ.ਤ ਤੋਂ ਡਰੇ ਸਲਮਾਨ ਖ਼ਾਨ ਨੇ ਲਿਆ ਵੱਡਾ ਫੈਸਲਾ!
Monday, Oct 14, 2024 - 02:22 PM (IST)
ਐਂਟਰਟੇਨਮੈਂਟ ਡੈਸਕ : NCP ਨੇਤਾ ਬਾਬਾ ਸਿੱਦੀਕੀ ਨੂੰ ਮੁੰਬਈ 'ਚ ਜਨਤਕ ਤੌਰ 'ਤੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਤੋਂ ਬਾਅਦ ਉਨ੍ਹਾਂ ਨੂੰ ਲੀਲਾਵਤੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਬਦਨਾਮ ਲਾਰੈਂਸ ਬਿਸ਼ਨੋਈ ਗੈਂਗ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਹੈ। ਦੂਜੇ ਪਾਸੇ ਬਾਬਾ ਸਿੱਦੀਕੀ ਦੀ ਮੌਤ ਨੇ ਸਲਮਾਨ ਖ਼ਾਨ ਨੂੰ ਹਿਲਾ ਕੇ ਰੱਖ ਦਿੱਤਾ ਹੈ।
ਸਲਮਾਨ ਦੀ ਵਧਾਈ ਸੁਰੱਖਿਆ
ਸੋਸ਼ਲ ਮੀਡੀਆ 'ਤੇ ਇਕ ਪੋਸਟ ਵਾਇਰਲ ਹੋ ਰਹੀ ਹੈ, ਜਿਸ 'ਚ ਲਿਖਿਆ ਹੈ, ''ਸਾਡੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ ਪਰ ਜੋ ਵੀ ਸਲਮਾਨ ਖ਼ਾਨ ਦੀ ਮਦਦ ਕਰਦਾ ਹੈ, ਉਹ ਆਪਣਾ ਹਿਸਾਬ ਕਰ ਲਏ। ਜੇਕਰ ਕੋਈ ਸਾਡੇ ਕਿਸੇ ਵੀ ਭਰਾ ਨੂੰ ਮਾਰਦਾ ਹੈ ਤਾਂ ਅਸੀਂ ਜ਼ਰੂਰ ਪ੍ਰਤੀਕਿਰਿਆ ਕਰਾਂਗੇ। ਅਸੀਂ ਪਹਿਲਾਂ ਵਾਰ ਕਦੇ ਨਹੀਂ ਕੀਤਾ।'' ਇਸ ਦੇ ਨਾਲ ਹੀ ਬਾਬਾ ਸਿੱਦੀਕੀ ਦੇ ਕਤਲ ਤੋਂ ਬਾਅਦ ਸਲਮਾਨ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਬਾਂਦਰਾ ਸਥਿਤ ਗਲੈਕਸੀ ਅਪਾਰਟਮੈਂਟ ਦੇ ਬਾਹਰ ਸੁਰੱਖਿਆ ਵਧਾ ਦਿੱਤੀ ਗਈ ਹੈ।
ਇਹ ਖ਼ਬਰ ਵੀ ਪੜ੍ਹੋ - ਆਖ਼ਰੀ ਕੀਮੋਥੈਰੇਪੀ ਕਾਰਨ ਵਿਗੜੀ ਹਿਨਾ ਖ਼ਾਨ ਦੀ ਹਾਲਤ, ਤਸਵੀਰਾਂ ਵੇਖ ਲੱਗੇਗਾ ਝਟਕਾ
ਦਰਦ ’ਚ ਹੈ ਸਲਮਾਨ
ਇੰਡੀਆ ਟੂਡੇ ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਇਸ ਹਾਦਸੇ ਤੋਂ ਬਾਅਦ ਸਲਮਾਨ ਅਤੇ ਉਨ੍ਹਾਂ ਦਾ ਪਰਿਵਾਰ ਕਿਸੇ ਨੂੰ ਨਹੀਂ ਮਿਲ ਰਿਹਾ ਹੈ। ਪਰਿਵਾਰ ਨੇ ਇੰਡਸਟਰੀ ਦੇ ਕਿਸੇ ਵੀ ਵਿਅਕਤੀ ਨੂੰ ਘਰ ਆਉਣ ਤੋਂ ਮਨ੍ਹਾ ਕਰ ਦਿੱਤਾ ਹੈ। ਇਸ ਦੇ ਨਾਲ ਹੀ ਸਲਮਾਨ ਨੇ ਵੀ ਕੁਝ ਦਿਨਾਂ ਲਈ ਆਪਣੀਆਂ ਮੀਟਿੰਗਾਂ ਰੱਦ ਕਰ ਦਿੱਤੀਆਂ ਹਨ।
ਰਿਪੋਰਟ 'ਚ ਇਕ ਸੂਤਰ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਬਾਬਾ ਸਿੱਦੀਕੀ ਦੀ ਮੌਤ ਨਾਲ ਸਲਮਾਨ ਨੂੰ ਡੂੰਘਾ ਸਦਮਾ ਲੱਗਾ ਹੈ। ਉਹ ਬਹੁਤ ਦਰਦ 'ਚ ਹੈ। ਲੀਲਾਵਤੀ ਹਸਪਤਾਲ ਤੋਂ ਘਰ ਆਉਣ ਤੋਂ ਬਾਅਦ ਸਲਮਾਨ ਨੂੰ ਪੂਰੀ ਰਾਤ ਨੀਂਦ ਨਹੀਂ ਆਈ। ਉਹ ਜੀਸ਼ਾਨ (ਬਾਬਾ ਸਿੱਦੀਕੀ ਦੇ ਬੇਟੇ) ਨਾਲ ਫ਼ੋਨ 'ਤੇ ਗੱਲ ਕਰਦਾ ਰਿਹਾ। ਸਲਮਾਨ ਬਾਬਾ ਸਿੱਦੀਕੀ ਦੇ ਅੰਤਿਮ ਸੰਸਕਾਰ ਲਈ ਉਨ੍ਹਾਂ ਦੇ ਪਰਿਵਾਰ ਨਾਲ ਵੀ ਸੰਪਰਕ 'ਚ ਹਨ।
ਇਹ ਖ਼ਬਰ ਵੀ ਪੜ੍ਹੋ - ਕੰਗਨਾ ਰਣੌਤ ਨੂੰ ਮਸ਼ਹੂਰ ਗਾਇਕਾ ਨੇ ਲਿਆ ਲੰਮੇ ਹੱਥੀਂ, ਆਖੀ ਇਹ ਵੱਡੀ ਗੱਲ
ਸੋਹੇਲ ਤੇ ਅਰਬਾਜ਼ ਨੂੰ ਵੀ ਝਟਕਾ
ਬਾਬਾ ਸਿੱਦੀਕੀ ਦੀ ਮੌਤ ਨੇ ਸਿਰਫ ਸਲਮਾਨ ਨੂੰ ਹੀ ਨਹੀਂ ਬਲਕਿ ਸੋਹੇਲ ਅਤੇ ਅਰਬਾਜ਼ ਖ਼ਾਨ ਨੂੰ ਵੀ ਝਟਕਾ ਦਿੱਤਾ ਹੈ। ਸਲਮਾਨ ਵਾਂਗ ਇਹ ਦੋਵੇਂ ਵੀ ਬਾਬਾ ਸਿੱਦੀਕੀ ਦੇ ਕਰੀਬੀ ਮੰਨੇ ਜਾਂਦੇ ਸਨ।
ਤਿੰਨ ਸ਼ੂਟਰਾਂ ਦੀ ਹੋਈ ਪਛਾਣ
ਬਾਬਾ ਸਿੱਦੀਕੀ ਕਤਲ ਕੇਸ 'ਚ 3 ਸ਼ੂਟਰਾਂ ਦੀ ਪਛਾਣ ਹੋ ਗਈ ਹੈ, ਜਿਨ੍ਹਾਂ 'ਚੋਂ 2 ਉੱਤਰ ਪ੍ਰਦੇਸ਼ ਦੇ ਬਹਿਰਾਇਚ ਅਤੇ ਤੀਜੇ ਹਰਿਆਣਾ ਦੇ ਹੋਣ ਦਾ ਖੁਲਾਸਾ ਹੋਇਆ ਹੈ। ਦੂਜੇ ਪਾਸੇ ਸੋਸ਼ਲ ਮੀਡੀਆ 'ਤੇ ਸਾਹਮਣੇ ਆਈ ਪੋਸਟ ਤੋਂ ਬਾਅਦ ਇਸ ਗਿਰੋਹ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਬਾਬਾ ਸਿੱਦੀਕੀ ਪਿਛਲੇ ਦਿਨੀਂ ਦਾਊਦ ਇਬਰਾਹਿਮ ਦੇ ਨਾਲ ਮਕੋਕਾ ਐਕਟ 'ਚ ਸ਼ਾਮਲ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।