ਸਟਾਰ ਪਲੱਸ ਦਾ ‘ਬਾਂਤੇ ਕੁਛ ਅਨਕਹੀ ਸੀ’ ਹੋਵੇਗਾ ਟੈਲੀਵਿਜ਼ਨ ’ਤੇ ਹੁਣ ਤੱਕ ਦਾ ਸਭ ਤੋਂ ਵੱਡਾ ਮਿਊਜ਼ੀਕਲ ਫਿਕਸ਼ਨ ਸ਼ੋਅ
Sunday, Jul 30, 2023 - 10:41 AM (IST)
ਮੁੰਬਈ (ਬਿਊਰੋ)– ਸਟਾਰ ਪਲੱਸ ਹਮੇਸ਼ਾ ਹੀ ਅਸਾਧਾਰਨ ਤੇ ਨਵੇਂ ਕੰਟੈਂਟ ਐਕਸਪਲੋਰ ਕਰਨ ਲਈ ਜਾਣਿਆ ਜਾਂਦਾ ਹੈ। ਹੁਣ ‘ਬਾਤੇਂ ਕੁਛ ਅਨਕਹੀ ਸੀ’ ਨਾਲ ਚੈਨਲ ਕੁਝ ਵੱਖਰਾ ਤੇ ਢੁਕਵਾਂ ਕਰਨ ਲਈ ਤਿਆਰ ਹੈ।
ਇਸ ਸ਼ੋਅ ਦੇ ਨਾਲ ਸਟਾਰ ਪਲੱਸ 30 ਤੇ 40 ਦੇ ਦੋ ਆਦਮੀਆਂ ਤੇ ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਉਨ੍ਹਾਂ ਦੀ ਆਪਸ ’ਚ ਜੁੜੀ ਯਾਤਰਾ ਦੀ ਇਕ ਨਵੀਂ ਕਹਾਣੀ ਲੈ ਕੇ ਆ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ : 308 ਕੁੜੀਆਂ ਨਾਲ ਇਸ਼ਕ, ਅਸਲ ਜ਼ਿੰਦਗੀ ਦਾ ਖਲਨਾਇਕ, ਅਜਿਹੀ ਰਹੀ ਸੰਜੇ ਦੱਤ ਦੀ ਜ਼ਿੰਦਗੀ
ਇਸ ਸ਼ੋਅ ਦੇ ਨਾਲ ਸਟਾਰ ਪਲੱਸ ਨਿਰਮਾਤਾ ਰਾਜਨ ਸ਼ਾਹੀ ਦੇ ਨਾਲ ਇਕ ਨਵਾਂ ਸਹਿਯੋਗ ਸ਼ੁਰੂ ਕਰੇਗਾ। ਮੋਹਿਤ ਮਲਿਕ ਤੇ ਸਯਾਲੀ ਸਲੂੰਖੇ ਸਟਾਰਰ ਇਹ ਇਕ ਮਿਊਜ਼ੀਕਲ, ਫਿਕਸ਼ਨ ਲਵ ਸਟੋਰੀ ਹੈ, ਜੋ ਵੱਖ-ਵੱਖ ਪਿਛੋਕੜਾਂ ਵਾਲੇ ਦੋ ਮੱਧ ਉਮਰ ਦੇ ਲੋਕਾਂ ਦੇ ਆਲੇ-ਦੁਆਲੇ ਘੁੰਮਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।