ਬੀ ਪਰਾਕ ਨੇ ਲਾਈਵ ਸ਼ੋਅ ਦਾ ਕੀਤਾ ਐਲਾਨ ,15 ਜੂਨ ਨੂੰ ਪਹੁੰਚਣਗੇ ਗੁਰੂਗ੍ਰਾਮ

06/13/2022 4:35:27 PM

ਬਾਲੀਵੁੱਡ ਡੈਸਕ: ਪੰਜਾਬੀ ਇੰਡਸਟਰੀ ਦੇ ਮਸ਼ਹੂਰ ਮਿਊਜ਼ਿਕ ਡਾਇਰੈਕਟਰ ਤੇ ਗਾਇਕ ਬੀ ਪਰਾਕ  ਜਲਦ ਹੀ ਦਰਸ਼ਕਾਂ ਦੇ ਸਾਹਮਣੇ ਪੇਸ਼ ਹੋਣ ਵਾਲੇ ਹਨ। ਦਰਅਸਲ ਬੀ ਪਰਾਕ 15 ਜੂਨ ਨੂੰ ਆਪਣੇ ਗੁਰੂਗ੍ਰਮ ਸ਼ੋਅ ਦੀਆਂ ਤਿਆਰਿਆਂ ਕਰ ਰਹੇ ਹਨ। ਜਿਸਦੀ ਜਾਣਕਾਰੀ ਗਾਇਕ ਨੇ ਜਾਣਕਾਰੀ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਹੈ।

PunjabKesari

ਇਹ  ਵੀ ਪੜ੍ਹੋ : ਚਾਰ ਮਹੀਨਿਆਂ ’ਚ 50 ਲੱਖ ਤੋਂ ਵਧੇਰੇ ਸੈਲਾਨੀ ਪਹੁੰਚੇ ਦੁਬਈ, ਔਰਤਾਂ ਲਈ ਤੀਸਰਾ ਸਭ ਤੋਂ ਸੁਰੱਖਿਅਤ ਸ਼ਹਿਰ

ਬੀ ਪਰਾਕ ਨੇ ਸੋਸ਼ਲ ਮੀਡੀਆ ’ਤੇ ਤਸਵੀਰ ਸਾਂਝੀ ਕਰਦੇ ਲਿਖਿਆ ਕਿ ‘15 ਜੂਨ ਮੈਂ ਸੱਚਮੁੱਚ ਗੁਰੂਗ੍ਰਾਮ ਨੂੰ ਦੇਖਣ ਲਈ ਇੰਤਜ਼ਾਰ ਨਹੀਂ ਕਰ ਸਕਦਾ, ਤਿਆਰ ਰਹੋ, ਆਓ ਇਸ ਨੂੰ ਵਿਸ਼ਾਲ ਸ਼ੋਅ ਨੂੰ ਹਿੱਟ ਕਰੀਏ।’  ਇਸਦੇ ਨਾਲ ਹੀ ਗਾਇਕ ਵੱਲੋਂ ਪ੍ਰਸ਼ੰਸਕਾਂ ਨੂੰ ਸ਼ੋਅ ਦੇ ਟਿਕਟ ਬੁੱਕ ਕਰਨ ਲਈ ਵੀ ਕਿਹਾ ਗਿਆ ਹੈ।

PunjabKesari

ਤੁਹਾਨੂੰ ਦੱਸ ਦੇਈਏ ਕਿ ਇਹ ਸ਼ੋਅ 15ਜੂਨ ਬੈਕਯਾਰਡ ਸਪੋਰਟਸ ਕਲਬ ’ਚ ਹੋਵੇਗਾ। ਪ੍ਰਤੀਕ ਬੱਚਨ ਆਪਣੇ ਸਟੇਜ ਨਾਮ ਬੀ ਪਰਾਕ  ਤੋਂ ਹੀ ਮਸ਼ਹੂਰ ਹੈ। ਉਹ ਸੰਗੀਤ ਨਿਰਦੇਸ਼ਕ ਦੇ ਨਾਲ-ਨਾਲ ਕਈ ਪੰਜਾਬੀ ਅਤੇ ਹਿੰਦੀ ਸੰਗੀਤ ਉਦਯੋਗਾਂ ਨਾਲ ਜੁੜਿਆ ਹੋਏ ਹਨ। 

ਇਹ  ਵੀ ਪੜ੍ਹੋ : ਨੇਹਾ ਕੱਕੜ ਨੇ ਨਿਊਜਰਸੀ ’ਚ ਕਰਵਾਇਆ ਆਪਣਾ ਸ਼ਾਨਦਾਰ ਫ਼ੋਟੋਸ਼ੂਟ, ਗਾਇਕਾ ਨੇ ਵਧਾਈ ਪ੍ਰਸ਼ੰਸਕਾਂ ਦੀ ਧੜਕਣ

ਬੀ ਪਰਾਕ  ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਇਕ ਸੰਗੀਤ ਨਿਰਮਾਤਾ ਦੇ ਤੌਰ ’ਤੇ ਕੀਤੀ ਅਤੇ ਬਾਅਦ ’ਚ ‘ਮਨ ਭਰਿਆ’ ਗੀਤ ਨਾਲ ਆਪਣੀ ਗਾਇਕੀ ਦੀ ਸ਼ੁਰੂਆਤ ਕੀਤੀ। ਉਹ ਅਕਸਰ ਗੀਤਕਾਰ ਜਾਨੀ ਨਾਲ ਮਿਲ ਕੇ ਕੰਮ ਕਰਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ 2019 ’ਚ ਅਕਸ਼ੈ ਕੁਮਾਰ ਅਤੇ ਪਰਿਣੀਤੀ ਚੋਪੜਾ ਬਾਲੀਵੁੱਡ ਫ਼ਿਲਮ ’ਚ  'ਤੇਰੀ ਮਿੱਟੀ' ਗੀਤ ਗਾਇਆ ਹੈ।

PunjabKesari

ਪ੍ਰਤੀਕ ਨੂੰ ਇਸ ਗੀਤ ਲਈ ਸਰਵੋਤਮ ਪਲੇਬੈਕ ਗਾਇਕ ਦਾ ਰਾਸ਼ਟਰੀ ਫ਼ਿਲਮ ਪੁਰਸਕਾਰ ਵੀ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਉਸ ਨੇ ‘ਫਿਲਹਾਲ’, ‘ਓ ਸਾਕੀ ਸਾਕੀ ਰੀਮੇਕ’,  ‘ਕੁਛ ਭੀ ਹੋ ਜਾਏ’, ‘ਰਾਂਝਾ’ ਸਮੇਤ ਹੋਰ ਵੀ ਕਈ ਗੀਤ ਗਾਏ ਹਨ ਜੋ ਮਸ਼ਹੂਰ ਵੀ ਹੋਏ ਹਨ।


Anuradha

Content Editor

Related News