ਕੌਣ ਹੋਵੇਗਾ ‘ਦੇਵ’ ਤੇ ਕਦੋਂ ਰਿਲੀਜ਼ ਹੋਵੇਗੀ ‘ਬ੍ਰਹਮਾਸਤਰ 2’, ਅਯਾਨ ਮੁਖਰਜੀ ਨੇ ਖ਼ੁਦ ਕੀਤਾ ਐਲਾਨ

Wednesday, Sep 14, 2022 - 12:49 PM (IST)

ਕੌਣ ਹੋਵੇਗਾ ‘ਦੇਵ’ ਤੇ ਕਦੋਂ ਰਿਲੀਜ਼ ਹੋਵੇਗੀ ‘ਬ੍ਰਹਮਾਸਤਰ 2’, ਅਯਾਨ ਮੁਖਰਜੀ ਨੇ ਖ਼ੁਦ ਕੀਤਾ ਐਲਾਨ

ਮੁੰਬਈ (ਬਿਊਰੋ)– 2022 ਦੀ ਸਭ ਤੋਂ ਵੱਡੀ ਫ਼ਿਲਮ ਬਣ ਕੇ ਸਾਹਮਣੇ ਆਈ ‘ਬ੍ਰਹਮਾਸਤਰ’ ਦੀ ਹਰ ਪਾਸੇ ਚਰਚਾ ਹੋ ਰਹੀ ਹੈ। ਅਯਾਨ ਮੁਖਰਜੀ ਦੇ ਨਿਰਦੇਸ਼ਨ ’ਚ ਬਣੀ ਇਹ ਫ਼ਿਲਮ ਤਾਬੜਤੋੜ ਕਲੈਕਸ਼ਨ ਕਰ ਰਹੀ ਹੈ। ਫ਼ਿਲਮ ਨੇ 5 ਦਿਨਾਂ ’ਚ 150 ਕਰੋੜ ਦੇ ਪਾਰ ਕਲੈਕਸ਼ਨ ਕਰ ਲਿਆ ਹੈ। ਫ਼ਿਲਮ ਦੀ ਬਾਕਸ ਆਫਿਸ ਸਫਲਤਾ ਤੋਂ ਬਾਅਦ ਅਯਾਨ ਮੁਖਰਜੀ ਨੇ ‘ਬ੍ਰਹਮਾਸਤਰ 2’ ਦੀ ਰਿਲੀਜ਼ ਨੂੰ ਲੈ ਕੇ ਵੱਡਾ ਐਲਾਨ ਕਰ ਦਿੱਤਾ ਹੈ।

ਜੀ ਹਾਂ, ਤੁਸੀਂ ਸਹੀ ਸੁਣਿਆ। ਟ੍ਰਾਇਲਾਜੀ ਸੀਰੀਜ਼ ਦਾ ਦੂਜਾ ਭਾਗ ਸਾਲ 2025 ’ਚ ਰਿਲੀਜ਼ ਕਰਨ ਦੀ ਤਿਆਰੀ ਹੈ। ਫ਼ਿਲਮ ਦਾ ਪਹਿਲਾ ਪਾਰਟ ਸ਼ਿਵਾ ’ਤੇ ਫੋਕਸ ਸੀ। ਹੁਣ ਦੂਜੇ ਪਾਰਟ ’ਚ ਦੇਵ ਦੀ ਕਹਾਣੀ ਦੱਸੀ ਜਾਵੇਗੀ। ‘ਬ੍ਰਹਮਾਸਤਰ’ ਫ਼ਿਲਮ ਦੇ ਅਖੀਰ ’ਚ ਵੀ ਹਿੰਟ ਦਿੱਤਾ ਗਿਆ ਸੀ ਕਿ ਅਗਲੀ ਫ਼ਿਲਮ ’ਚ ਦੇਵ ’ਤੇ ਫੋਕਸ ਹੋਵੇਗਾ। ‘ਬ੍ਰਹਮਾਸਤਰ’ ਦੇ ਸੈਕਿੰਡ ਪਾਰਟ ਨੂੰ ਲੈ ਕੇ ਅਯਾਨ ਮੁਖਰਜੀ ਨੇ ਦੇਵ ਦੇ ਕਿਰਦਾਰ ਤੇ ਫ਼ਿਲਮ ਦੀ ਰਿਲੀਜ਼ ਡੇਟ ਬਾਰੇ ਦੱਸਿਆ ਹੈ।

ਇਹ ਖ਼ਬਰ ਵੀ ਪੜ੍ਹੋ : ਗਣਪਤੀ ਉਤਸਵ ਮੌਕੇ ਗੀਤ ਗਾਉਣ ਕਾਰਨ ਵਿਵਾਦਾਂ ’ਚ ਘਿਰੇ ਜੀ ਖ਼ਾਨ ਨੇ ਮੰਗੀ ਮੁਆਫ਼ੀ (ਵੀਡੀਓ)

ਅਯਾਨ ਕਹਿੰਦੇ ਹਨ, ‘‘ਮੈਂ ਤਾਂ ਬਸ ਲੋਕਾਂ ਦਾ ਉਤਸ਼ਾਹ ਵਧਾ ਰਿਹਾ ਹਾਂ। ਮੈਂ ਚਾਹੁੰਦਾ ਹਾਂ ਕਿ ਨਾਂ ਨੂੰ ਲੈ ਕੇ ਚਰਚਾ ਬਣੀ ਰਹੇ। ਮੈਂ ਤਾਂ ਖ਼ੁਦ ਲੋਕਾਂ ਕੋਲੋਂ ਪੁੱਛਦਾ ਹਾਂ ਕਿ ਕਿਸ ਦਾ ਨਾਂ ਉਹ ਸੁਜੈਸਟ ਕਰਦੇ ਹਨ ਤੇ ਕਿਉਂ। ਹਾਲਾਂਕਿ ਸਹੀ ਸਮਾਂ ਆਉਣ ’ਤੇ ਮੈਂ ਦੇਵ ਨੂੰ ਲੋਕਾਂ ਵਿਚਾਲੇ ਲੈ ਕੇ ਆਵਾਂਗਾ। ਫਿਲਹਾਲ ਅਸੀਂ ਕ੍ਰਿਏਟਿਵ ਲੈਵਲ ’ਤੇ ਵੀ ਨਾਂ ਨੂੰ ਲੈ ਕੇ ਹੀ ਚਰਚਾ ਕਰ ਰਹੇ ਹਾਂ। ਇਸ ’ਤੇ ਲੋਕ ਅੰਦਾਜ਼ਾ ਲਗਾਉਂਦੇ ਰਹਿਣ। ਹਾਂ ਪਰ ਇਹ ਵੀ ਸੱਚ ਹੈ ਕਿ ਕੁਝ ਹਫ਼ਤਿਆਂ ’ਚ ਮੈਂ ਇਸ ਦੇ ਕੰਮ ’ਤੇ ਲੱਗ ਜਾਵਾਂਗਾ। ਕਹਾਣੀ ਤਾਂ ਉਂਝ ‘ਬ੍ਰਹਮਾਸਤਰ’ ਦੌਰਾਨ ਹੀ ਬਣਨੀ ਸ਼ੁਰੂ ਹੋ ਗਈ ਸੀ। ਦੇਵ ਇਕ ਤਰ੍ਹਾਂ ਨਾਲ ਪੂਰੇ ਅਸਤਰਵਰਸ ਦਾ ਸੈਂਟਰਲ ਕਿਰਦਾਰ ਹੋਵੇਗਾ।’’

ਅਯਾਨ ਨੇ ਅੱਗੇ ਕਿਹਾ, ‘‘ਮੇਰਾ ਦਾਅਵਾ ਹੈ ਕਿ ਇਸ ਦੀ ਕਹਾਣੀ ਵੀ ਲੋਕਾਂ ਨੂੰ ਪਸੰਦ ਆਵੇਗੀ। ਹਾਲਾਂਕਿ ਮੈਂ ਇਸ ਦੇ ਅਗਲੇ ਸੀਕੁਅਲ ਨੂੰ ਲੈ ਕੇ ਲੋਕਾਂ ਨੂੰ ਦਹਾਕੇ ਭਰ ਦਾ ਇੰਤਜ਼ਾਰ ਨਹੀਂ ਕਰਵਾਉਣ ਵਾਲਾ ਹਾਂ। ਮੇਰੀ ਕੋਸ਼ਿਸ਼ ਇਹੀ ਹੋਵੇਗੀ ਕਿ 2025 ਦੇ ਅਖੀਰ ਤਕ ਫ਼ਿਲਮ ਫਲੋਰ ’ਤੇ ਆ ਜਾਵੇ ਤੇ ਰਿਲੀਜ਼ ਲਈ ਤਿਆਰ ਹੋਵੇ। ਤਿਆਰੀ ਉਸੇ ਲੈਵਲ ’ਤੇ ਸ਼ੁਰੂ ਹੋ ਜਾਵੇਗੀ ਕਿਉਂਕਿ ਇਸ ਵਾਰ ਸਾਨੂੰ ਇਕ ਫ਼ਿਲਮ ਦਾ ਤਜਰਬਾ ਹੋਵੇਗਾ ਤਾਂ ਯਕੀਨ ਹੈ ਕਿ ਬਹੁਤ ਸਾਰੀਆਂ ਚੀਜ਼ਾਂ ਨੂੰ ਲੈ ਕੇ ਸਪੱਸ਼ਟਤਾ ਰਹੇਗੀ।’’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News