ਟੀ. ਵੀ. ਅਦਾਕਾਰਾ ਅਵਿਕਾ ਗੌਰ ਨੇ ਮਾਲਦੀਵ ਤੋਂ ਸਾਂਝੀਆਂ ਕੀਤੀਆਂ ਬਿਕਨੀ ਤਸਵੀਰਾਂ

Monday, Sep 20, 2021 - 02:57 PM (IST)

ਟੀ. ਵੀ. ਅਦਾਕਾਰਾ ਅਵਿਕਾ ਗੌਰ ਨੇ ਮਾਲਦੀਵ ਤੋਂ ਸਾਂਝੀਆਂ ਕੀਤੀਆਂ ਬਿਕਨੀ ਤਸਵੀਰਾਂ

ਮੁੰਬਈ (ਬਿਊਰੋ)– ਛੋਟੇ ਪਰਦੇ ’ਤੇ ਆਨੰਦੀ ਦੇ ਨਾਂ ਨਾਲ ਪਛਾਣ ਬਣਾਉਣ ਵਾਲੀ ਅਦਾਕਾਰਾ ਅਵਿਕਾ ਗੌਰ ਇਨ੍ਹੀਂ ਦਿਨੀਂ ਆਪਣੇ ਬੋਲਡ ਅੰਦਾਜ਼ ਨਾਲ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾ ਰਹੀ ਹੈ। ਅਵਿਕਾ ਗੌਰ ਹੁਣ ਪੂਰੀ ਤਰ੍ਹਾਂ ਨਾਲ ਬਦਲ ਗਈ ਹੈ। ਹੁਣ ਉਹ ਪਹਿਲਾਂ ਵਾਲੀ ਛੋਟੀ ਜਿਹੀ ਆਨੰਦੀ ਨਹੀਂ ਰਹੀ। ਅਵਿਕਾ ਗੌਰ ਇਨ੍ਹੀਂ ਦਿਨੀਂ ਆਪਣੇ ਬੁਆਏਫਰੈਂਡ ਮਿਲਿੰਦ ਚਾਂਦਵਾਨੀ ਨਾਲ ਮਾਲਦੀਵ ਵੈਕੇਸ਼ਨਜ਼ ’ਤੇ ਗਈ ਹੋਈ ਹੈ। ਆਪਣੇ ਵੈਕੇਸ਼ਨਜ਼ ਤੋਂ ਅਵਿਕਾ ਨੇ ਹੌਟ ਬਿਕਨੀ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ਨੂੰ ਦੇਖ ਕੇ ਹਰ ਕੋਈ ਦੀਵਾਨਾ ਹੋ ਰਿਹਾ ਹੈ।

PunjabKesari

ਅਵਿਕਾ ਗੌਰ ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ ਰਹਿੰਦੀ ਹੈ। ਉਹ ਅਕਸਰ ਆਪਣੀਆਂ ਕਈ ਤਸਵੀਰਾਂ ਤੇ ਵੀਡੀਓਜ਼ ਪ੍ਰਸ਼ੰਸਕਾਂ ਨਾਲ ਸਾਂਝੀਆਂ ਕਰਦੀ ਰਹਿੰਦੀ ਹੈ। ਅਵਿਕਾ ਗੌਰ ਇਨ੍ਹੀਂ ਦਿਨੀਂ ਆਪਣੇ ਬੁਆਏਫਰੈਂਡ ਨਾਲ ਮਾਲਦੀਵ ਵੈਕੇਸ਼ਨਜ਼ ’ਤੇ ਗਈ ਹੋਈ ਹੈ। ਇਥੋਂ ਅਵਿਕਾ ਨੇ ਆਪਣੀਆਂ ਕੁਝ ਖ਼ੂਬਸੂਰਤ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ਨੂੰ ਦੇਖ ਕੇ ਹਰ ਕੋਈ ਅਵਿਕਾ ਦਾ ਦੀਵਾਨਾ ਹੋ ਰਿਹਾ ਹੈ। ਅਵਿਕਾ ਗੌਰ ਦਾ ਇਹ ਦਿਲਕਸ਼ ਅੰਦਾਜ਼ ਉਸ ਦੇ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ।

PunjabKesari

ਅਵਿਕਾ ਗੌਰ ਨੇ ਇਹ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ’ਚ ਅਵਿਕਾ ਨੇ ਨੀਲੇ ਰੰਗ ਦੀ ਬਿਕਨੀ ਪਹਿਨੀ ਹੋਈ ਹੈ ਤੇ ਸੂਰਜ ਦੀ ਰੌਸ਼ਨੀ ’ਚ ਪੌਜ਼ ਦੇ ਰਹੀ ਹੈ। ਅਵਿਕਾ ਨੇ ਨੀਲੀ ਬਿਕਨੀ ਨਾਲ ਲੱਕ ’ਤੇ ਸਕਾਰਫ ਵੀ ਬੰਨ੍ਹਿਆ ਹੈ। ਇਸ ਨਾਲ ਉਨ੍ਹਾਂ ਨੇ ਮਿਨੀਮਲ ਮੇਕਅੱਪ ਕੀਤਾ ਹੈ ਤੇ ਡਾਰਕ ਲਿਪਸਟਿਕ ਲਗਾਈ ਹੈ। ਅਵਿਕਾ ਦੀ ਇਹ ਸਨਕਿਸਡ ਤਸਵੀਰਾਂ ਉਨ੍ਹਾਂ ਦੇ ਬੁਆਏਫਰੈਂਡ ਮਿਲਿੰਦ ਚਾਂਦਵਾਨੀ ਨੇ ਕਲਿੱਕ ਕੀਤੀਆਂ ਹਨ। ਅਵਿਕਾ ਦੀਆਂ ਇਨ੍ਹਾਂ ਤਸਵੀਰਾਂ ’ਤੇ ਉਸ ਦੇ ਪ੍ਰਸ਼ੰਸਕ ਦਿਲ ਹਾਰ ਬੈਠੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News