ਪੰਜਾਬ 'ਚ ਭਾਜਪਾ ਨੇ ਥਾਪੇ 2 ਨਵੇਂ ਕੋ-ਇੰਚਾਰਜ, ਸਮ੍ਰਿਤੀ ਇਰਾਨੀ ਨੂੰ ਵੀ ਸੌਂਪੀ ਵੱਡੀ ਜ਼ਿੰਮੇਵਾਰੀ, ਪੜ੍ਹੋ LIST
Wednesday, Sep 23, 2026 - 03:05 PM (IST)
ਚੰਡੀਗੜ੍ਹ (ਵੈੱਬ ਡੈਸਕ): ਪੰਜਾਬ ਵਿਚ 2027 ਦੀ ਸ਼ੁਰੂਆਤ ਵਿਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਨੇ 2 ਵੱਡੀਆਂ ਨਿਯਕੁਤੀਆਂ ਕੀਤੀਆਂ ਹਨ। ਪੰਜਾਬ ਭਾਜਪਾ ਦੇ ਇੰਚਾਰਜ ਸਤੀਸ਼ ਪੂਨੀਆ ਦੇ ਨਾਲ ਹੁਣ 2 ਨਵੇਂ ਸਹਿ-ਇੰਚਾਰਜ ਵੀ ਨਿਯੁਕਤ ਕੀਤੇ ਗਏ ਹਨ। ਭਾਜਪਾ ਨੇ ਇਹ ਜ਼ਿੰਮੇਵਾਰੀ ਵੀਰੇਂਦਰ ਸਚਦੇਵਾ ਅਤੇ ਡਾ. ਅਲਕਾ ਗੁੱਜਰ ਨੂੰ ਸੌਂਪੀ ਹੈ। ਇਸ ਤੋਂ ਇਲਾਵਾ ਮਹੇਂਦਰ ਪਾਂਡੇ ਨੂੰ ਚੰਡੀਗੜ੍ਹ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸਮ੍ਰਿਤੀ ਇਰਾਨੀ ਨੂੰ ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਦਾ ਇੰਚਾਰਜ ਥਾਪ ਦਿੱਤਾ ਗਿਆ ਹੈ।

