ਆਤਿਫ ਅਸਲਮ ਦੇ ਕੰਸਰਟ ’ਚ ਫੈਨ ਨੇ ਲੁਟਾਏ ਪੈਸੇ, ਗੁੱਸੇ ’ਚ ਆਏ ਗਾਇਕ ਨੇ ਵਿਚਾਲੇ ਛੱਡਿਆ ਪ੍ਰੋਗਰਾਮ

Saturday, Oct 28, 2023 - 11:45 AM (IST)

ਆਤਿਫ ਅਸਲਮ ਦੇ ਕੰਸਰਟ ’ਚ ਫੈਨ ਨੇ ਲੁਟਾਏ ਪੈਸੇ, ਗੁੱਸੇ ’ਚ ਆਏ ਗਾਇਕ ਨੇ ਵਿਚਾਲੇ ਛੱਡਿਆ ਪ੍ਰੋਗਰਾਮ

ਮੁੰਬਈ (ਬਿਊਰੋ)– ਕਈ ਵਾਰ ਦੇਖਿਆ ਗਿਆ ਹੈ ਕਿ ਲਾਈਵ ਕੰਸਰਟ ’ਚ ਗਾਇਕਾਂ ਨਾਲ ਦੁਰਵਿਵਹਾਰ ਕੀਤਾ ਗਿਆ ਹੈ। ਕਈ ਵਾਰ ਉਨ੍ਹਾਂ ’ਤੇ ਬੋਤਲਾਂ ਸੁੱਟੀਆਂ ਗਈਆਂ ਤੇ ਕਈ ਵਾਰ ਉਸ ਨਾਲ ਦੁਰਵਿਵਹਾਰ ਕੀਤਾ ਗਿਆ। ਇਸ ਵਾਰ ਕੰਸਰਟ ’ਚ ਪਾਕਿਸਤਾਨੀ ਗਾਇਕ ਆਤਿਫ ਅਸਲਮ ਨਾਲ ਕੁਝ ਅਜਿਹਾ ਹੀ ਹੋਇਆ ਪਰ ਉਨ੍ਹਾਂ ਨੇ ਇਸ ਪ੍ਰਸ਼ੰਸਕ ਦੀ ਇਸ ਗਲਤ ਹਰਕਤ ਦਾ ਕਰਾਰਾ ਜਵਾਬ ਦਿੱਤਾ। ਉਹ ਵੀ ਆਪਣੇ ਖ਼ਾਸ ਅੰਦਾਜ਼ ’ਚ। ਨਾਲ ਹੀ ਉਨ੍ਹਾਂ ਦਾ ਪ੍ਰੋਗਰਾਮ ਅੱਧ ਵਿਚਾਲੇ ਹੀ ਰੋਕ ਦਿੱਤਾ ਗਿਆ।

ਆਤਿਫ ਅਸਲਮ ਦੀ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਇਸ ’ਚ ਉਹ ਗਾਉਂਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਇਕ ਵਿਅਕਤੀ ਨੇ ਸਟੇਜ ’ਤੇ ਪੈਸੇ ਸੁੱਟਣੇ ਸ਼ੁਰੂ ਕਰ ਦਿੱਤੇ। ਗਾਇਕ ਨੂੰ ਇਹ ਗੱਲ ਬਿਲਕੁਲ ਵੀ ਪਸੰਦ ਨਹੀਂ ਆਈ ਤੇ ਉਹ ਆਪਣੇ ਹੀ ਵਿਲੱਖਣ ਅੰਦਾਜ਼ ’ਚ ਸਥਿਤੀ ਨੂੰ ਸੰਭਾਲਦੇ ਨਜ਼ਰ ਆਏ।

ਇਹ ਖ਼ਬਰ ਵੀ ਪੜ੍ਹੋ : ਸਲਮਾਨ ਖ਼ਾਨ ਨੇ ਅੰਕਿਤਾ ਲੋਖੰਡੇ ਦੇ ਸਾਹਮਣੇ ਖੋਲ੍ਹੀ ਪਤੀ ਵਿੱਕੀ ਦੀ ਪੋਲ, ਸੱਚ ਜਾਣ ਕੇ ਨਿਕਲੇ ਹੰਝੂ

ਇਸ ਵੀਡੀਓ ’ਚ ਆਤਿਫ ਅਸਲਮ ‘ਕਿਆ ਸੇ ਕਯਾ ਹੋ ਗਏ’ ਗੀਤ ’ਤੇ ਪਰਫਾਰਮ ਕਰਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਇਕ ਵਿਅਕਤੀ ਨੇ ਉਸ ’ਤੇ ਪੈਸੇ ਸੁੱਟਣੇ ਸ਼ੁਰੂ ਕਰ ਦਿੱਤੇ। ਇਸ ਦੌਰਾਨ ਗਾਇਕ ਨੇ ਪਿੱਛੇ ਤੋਂ ਸੰਗੀਤ ਬੰਦ ਕਰ ਦਿੱਤਾ ਤੇ ਫਿਰ ਉਸ ਵਿਅਕਤੀ ਦੇ ਨੇੜੇ ਜਾ ਕੇ ਕੁਝ ਕਹਿਣਾ ਸ਼ੁਰੂ ਕਰ ਦਿੱਤਾ। ਇਹ ਸੁਣ ਕੇ ਸਾਰੇ ਉਸ ਦੀ ਤਾਰੀਫ਼ ਕਰਨ ਲੱਗੇ।

ਆਤਿਫ ਅਸਲਮ ਨੇ ਪੈਸੇ ਸੁੱਟਣ ਵਾਲੇ ਵਿਅਕਤੀ ਨੂੰ ਕਿਹਾ, ‘‘ਮੇਰੇ ਦੋਸਤ, ਇਹ ਪੈਸਾ ਮੇਰੇ ’ਤੇ ਸੁੱਟਣ ਦੀ ਬਜਾਏ ਤੁਹਾਡੇ ਲਈ ਇਹ ਪੈਸਾ ਕਿਸੇ ਨੂੰ ਦਾਨ ਕਰਨਾ ਬਿਹਤਰ ਹੈ। ਮੈਂ ਜਾਣਦਾ ਹਾਂ ਕਿ ਤੁਸੀਂ ਬਹੁਤ ਅਮੀਰ ਹੋ। ਮੈਂ ਤੁਹਾਡੀ ਕਦਰ ਕਰਦਾ ਹਾਂ ਪਰ ਇਸ ਤਰ੍ਹਾਂ ਪੈਸੇ ਦਾ ਅਪਮਾਨ ਨਾ ਕਰੋ।’’

ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਪਾਕਿਸਤਾਨੀ ਗਾਇਕ ਆਗਾ ਅਲੀ ਨੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਗਾਇਕ ਦੀ ਤਾਰੀਫ਼ ਕਰਦਿਆਂ ਉਨ੍ਹਾਂ ਲਿਖਿਆ ਕਿ ਅਜਿਹਾ ਕੋਈ ਲੈਜੰਡ ਹੀ ਕਰ ਸਕਦਾ ਹੈ। ਆਤਿਫ ਅਸਲਮ ਨੇ ਸਥਿਤੀ ਨੂੰ ਬਹੁਤ ਵਧੀਆ ਢੰਗ ਨਾਲ ਸੰਭਾਲਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News