ਅਥੀਆ ਅਤੇ ਕੇਐੱਲ ਰਾਹੁਲ ਦੇ ਵਿਆਹ ਦੀ ਪੁਸ਼ਟੀ! ਜੋੜਾ ਸੁਨੀਲ ਸ਼ੈੱਟੀ ਦੇ 17 ਸਾਲ ਪੁਰਾਣੇ ਬੰਗਲੇ ’ਚ ਕਰੇਗਾ ਵਿਆਹ

09/06/2022 1:34:51 PM

ਮੁੰਬਈ- ਬਾਲੀਵੁੱਡ ਅਦਾਕਾਰਾ ਸੁਨੀਲ ਸ਼ੈੱਟੀ ਦੀ ਧੀ ਅਥੀਆ ਸ਼ੈੱਟੀ ਲੰਬੇ ਸਮੇਂ ਤੋਂ ਕ੍ਰਿਕਟਰ ਬੁਆਏਫ੍ਰੈਂਡ ਕੇਐੱਲ ਰਾਹੁਲ ਨੂੰ ਡੇਟ ਕਰ ਰਹੀ ਹੈ। ਦੋਹਾਂ ਨੂੰ ਅਕਸਰ ਇਕ ਦੂਸਰੇ ਨਾਲ ਕਈ ਵਾਰ ਸਪਾਟ ਕੀਤਾ ਗਿਆ ਹੈ। ਕਈ ਮਹੀਨਿਆਂ ਤੋਂ ਇਹ ਚਰਚਾ ਬਣੀ ਹੋਈ ਹੈ ਕਿ ਦੋਵੇਂ ਜਲਦ ਹੀ ਵਿਆਹ ਕਰਨ ਜਾ ਰਹੇ ਹਨ। ਹਾਲਾਂਕਿ ਇਸ ਬਾਰੇ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆ ਰਹੀ ਹੈ। ਇਸ ਦੇ ਨਾਲ ਹੀ ਇਸ ਅਫ਼ਵਾਹ ਵਾਲੇ ਵਿਆਹ ਨੂੰ ਲੈ ਕੇ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ।

PunjabKesari

ਇਹ ਵੀ ਪੜ੍ਹੋ : 2 ਮਹੀਨਿਆਂ ’ਚ ਖ਼ਤਮ ਹੋਇਆ ਲਲਿਤ ਮੋਦੀ-ਸੁਸ਼ਮਿਤਾ ਸੇਨ ਦਾ ਰਿਸ਼ਤਾ! ਇਸ ਵਜ੍ਹਾ ਕਾਰਨ ਛਿੜੀ ਬ੍ਰੇਕਅੱਪ ਦੀ ਚਰਚਾ

ਹਾਲ ਹੀ ਰਿਪੋਰਟ ਸਾਹਮਣੇ ਆਈ ਹੈ ਕਿ ਕੇਐੱਲ ਰਾਹੁਲ ਅਤੇ ਅਥੀਆ ਦੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ। ਨਵੀਂ ਅਪਡੇਟ ’ਚ ਵਿਆਹ ਦੀ ਜਗ੍ਹਾ ਪਰਿਵਾਰ ਵੱਲੋਂ ਤੈਅ ਕੀਤੀ ਜਾ ਰਹੀ ਹੈ ਅਤੇ ਕੇਐੱਲ ਰਾਹੁਲ ਦੇ ਮੈਚਾਂ ਨੂੰ ਦੇਖ ਕੇ ਹੀ ਤਰੀਕ ਤੈਅ ਕੀਤੀ ਜਾਵੇਗੀ।

PunjabKesari

ਸੂਤਰਾਂ ਨੇ ਦੱਸਿਆ ਕਿ ਇਕ ਫੇਮਸ ਵੈਡਿੰਗ ਪਲੈਨਰ ਆਪਣੀ ਟੀਮ ਨਾਲ ਖੰਡਾਲਾ ਦਾ ਦੌਰਾ ਕਰਨ ਆਇਆ ਸੀ। ਮੁੰਬਈ ਦੇ 5 ਸਟਾਰ ਹੋਟਲਾਂ ਨੂੰ ਛੱਡ ਕੇ ਅਥੀਆ ਅਤੇ ਕੇਐੱਲ ਰਾਹੁਲ ਨੇ ਪਿਤਾ ਸੁਨੀਲ ਸ਼ੈਟੀ ਦੇ ਘਰ ਖੰਡਾਲਾ ’ਚ ਵਿਆਹ ਕਰਨ ਦਾ ਫ਼ੈਸਲਾ ਕੀਤਾ ਹੈ।

PunjabKesari

ਇਹ ਵੀ ਪੜ੍ਹੋ : ਅਨਿਲ ਕਪੂਰ ਨੇ ਪਾਕਿਸਤਾਨ ’ਚ ਹੜ੍ਹਾਂ ਲਈ ਦਾਨ ਕੀਤੇ 5 ਕਰੋੜ ਰੁਪਏ!

ਖੰਡਾਲਾ ਦਾ ਘਰ ਸੁਨੀਲ ਸ਼ੈੱਟੀ ਦੇ ਦਿਲ ਦੇ ਬੇਹੱਦ ਕਰੀਬ ਹੈ। ਸੁਨੀਲ ਅਤੇ ਮਾਨਾ ਸ਼ੈੱਟੀ ਦਾ ਇਹ ਘਰ 17 ਸਾਲ ਪਹਿਲੇ ਬਣਾਇਆ ਗਿਆ ਸੀ। ਇਹ ਇਕ ਵਿਸ਼ਾਲ ਖ਼ੇਤਰ ’ਚ ਫ਼ੈਲਿਆ ਹੋਇਆ ਹੈ। ਅਦਾਕਾਰ ਦਾ ਇਕ ਆਲੀਸ਼ਾਨ ਘਰ ਹਰਿਆਲੀ ਦੇ ਵਿਚਕਾਰ ਬਣਿਆ ਹੋਇਆ ਹੈ। ਇਸ ਦੇ ਨਾਲ ਅਦਾਕਾਰ ਨੇ ਘਰ ਨੂੰ ਫੁੱਲਾਂ-ਬੂਟਿਆਂ ਨਾਲ ਸਜਾਇਆ ਹੋਇਆ ਹੈ।

PunjabKesari

 ਦੱਸ ਦੇਈਏ ਕਿ ਅਥੀਆ ਸ਼ੈੱਟੀ ਅਤੇ ਕੇਐੱਲ ਰਾਹੁਲ ਦੀ ਪਹਿਲੀ ਮੁਲਾਕਾਤ ਇਕ ਆਮ ਫ੍ਰੈਂਡ ਦੇ ਜ਼ਰੀਏ ਹੋਈ ਸੀ। ਇਸ ਦੇ ਬਾਅਦ ਦੋਵੇਂ ਇਕ-ਦੂਜੇ ਦੇ ਕਰੀਬ ਆ ਗਏ। ਕੁਝ ਦਿਨ ਪਹਿਲੇ ਕੇਐੱਲ ਆਪਣੀ ਕਮਰ ਦੀ ਸਰਜਰੀ ਕਰਵਾਉਣ ਲਈ ਵਿਦੇਸ਼ ਗਏ ਸੀ ਤਾਂ ਅਥੀਆ ਵੀ ਉਸ ਨਾਲ ਗਈ ਸੀ।

PunjabKesari
 


Shivani Bassan

Content Editor

Related News