ਅਸੀਮ ਰਿਆਜ਼ ਨੇ ਈਦ ਨੂੰ ਬਣਾਇਆ ਖ਼ਾਸ, ਰਿਲੀਜ਼ ਕੀਤਾ ਡੈਬਿਊ ਰੈਪ ਸਾਂਗ ‘ਬੈਕ ਟੂ ਸਟਾਰਟ’

Friday, May 14, 2021 - 06:43 PM (IST)

ਅਸੀਮ ਰਿਆਜ਼ ਨੇ ਈਦ ਨੂੰ ਬਣਾਇਆ ਖ਼ਾਸ, ਰਿਲੀਜ਼ ਕੀਤਾ ਡੈਬਿਊ ਰੈਪ ਸਾਂਗ ‘ਬੈਕ ਟੂ ਸਟਾਰਟ’

ਮੁੰਬਈ: ਨੌਜਵਾਨ ਪੀੜ੍ਹੀ ਦੇ ਦਿਲਾਂ ਦੀ ਧੜਕਣ, ਅਸੀਮ ਰਿਆਜ਼ ਦੇ ਕੋਲ ਸਾਡੇ ਲਈ ਬਹੁਤ ਵੱਡਾ ਸਰਪ੍ਰਾਈਜ਼ ਹੈ। ਉਨ੍ਹਾਂ ਨੇ ਬਤੌਰ ਅਦਾਕਾਰ ਲੋਕਾਂ ਤੋਂ ਖ਼ੂਬ ਪਿਆਰ ਬਟੋਰਿਆ ਹੈ ਅਤੇ ਹੁਣ ਇਸ ਕਲਾਕਾਰ ਦੇ ਕੋਲ ਇਕ ਅਜਿਹਾ ਹੁਨਰ ਹੈ ਜਿਸ ਨੂੰ ਈਦ ਦੇ ਮੁਬਾਰਕ ਦਿਨ ’ਤੇ ਸਾਰੀ ਦੁਨੀਆ ਜਾਣ ਪਾਵੇਗੀ। ਉਹ ਸੋਨੀ ਮਿਊਜ਼ਿਕ ਇੰਡੀਆ ਦੇ ਤਹਿਤ ਰਿਲੀਜ਼ ਹੋ ਰਹੇ ਰੈਪ ‘ਬੈਕ ਟੂ ਸਟਾਰਟ’ ਨਾਲ ਡੈਬਿਊ ਕਰ ਰਹੇ ਹਨ। 
ਇਸ ਰੈਪ ਦੇ ਟੀਜ਼ਰ ਨੂੰ ਰਿਲੀਜ਼ ਹੋਏ ਹਾਲੇ ਜ਼ਿਆਦਾ ਸਮਾਂ ਨਹੀਂ ਹੋਇਆ ਹੈ ਰੈਪ ਨੂੰ ਲੈ ਕੇ ਅਸੀਮ ਰਿਆਜ਼ ਦੇ ਪ੍ਰਸ਼ੰਸਕ ਦਾ ਉਤਸ਼ਾਹ ਹੋਰ ਵੀ ਵਧ ਗਿਆ ਹੈ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਇਹ ਅੱਜ ਰਿਲੀਜ਼ ਕੀਤਾ ਜਾ ਰਿਹਾ ਹੈ। ਆਪਣੇ ਪਹਿਲੇ ਰੈਪ ਗਾਣੇ ਰਾਹੀਂ ਅਸੀਮ ਨੇ ਆਪਣੇ ਜੀਵਨ ਦੇ ਸੰਘਰਸ਼, ਉਤਾਰ-ਚੜਾਅ ਦੇ ਬਾਰੇ ’ਚ ਖੁੱਲ੍ਹ ਕੇ ਇਜ਼ਹਾਰ ਕੀਤਾ ਹੈ। ‘ਬੈਕ ਟੂ ਸਟਾਰਟ’ ਨੂੰ ਅਸੀਮ ਨੇ ਲਿਖਿਆ ਅਤੇ ਪਰਫਾਰਮ ਕੀਤਾ ਹੈ। 

PunjabKesari
ਅਸੀਮ ਕਹਿੰਦੇ ਹਨ ਕਿ ਅਸੀਂ ਆਪਣੇ ਚਾਰੇ ਪਾਸੇ ਇਕ ਨਜ਼ਰ ਮਾਰੀਏ ਤਾਂ ਅਸੀਂ ਦੇਖਦੇ ਹਾਂ ਕਿ ਸਭ ਕੁਝ ਬਦਲ ਰਿਹਾ ਹੈ ਅਤੇ ਇੰਨੇ ਚੰਗੇ ਬਦਲਾਅ ਨੂੰ ਅਪਣਾਇਆ ਜਾ ਰਿਹਾ ਹੈ। ‘ਬੈਕ ਟੂ ਸਟਾਰਟ’ ਮੇਰੇ ਕੋਲ 2015 ਤੋਂ ਸੀ ਪਰ ਮੈਂ ਇਸ ਨੂੰ ਉਦੋਂ ਤੱਕ ਸੰਵਾਰਨਾ ਚਾਹੁੰਦਾ ਸੀ ਜਦੋਂ ਤੱਕ ਮੈਂ ਇਸ ਨੂੰ ਸਰੋਤਿਆਂ ਦੇ ਸਾਹਮਣੇ ਪੇਸ਼ ਕਰਨ ਲਈ ਤਿਆਰ ਨਹੀਂ ਕਰ ਦਿੰਦਾ। ਮੈਂ ਬੇਹੱਦ ਉਤਸ਼ਾਹਿਤ ਹਾਂ ਕਿ ਇਹ ਰਿਲੀਜ਼ ਹੋ ਰਿਹਾ ਹੈ। ਇਸ ਈਦ ’ਤੇ ਮੇਰੀ ਇਹ ਇੱਛਾ ਹੈ ਕਿ ਸਾਰੇ ਲੋਕਾਂ ਨੂੰ ਬਦਲਾਅ ਨੂੰ ਸਵੀਕਾਰ ਕਰਨ ਅਤੇ ਜੀਵਨ ’ਚ ਅੱਗੇ ਵਧਣ ਦੀ ਤਾਕਤ ਮਿਲੇ’। ਸੋਨੀ ਮਿਊਜ਼ਿਕ ਇੰਡੀਆ ਵੱਲੋਂ ਜਾਰੀ ‘ਬੈਕ ਟੂ ਸਟਾਰਟ’ ਹੁਣ ਸਾਰੇ ਸਟਰੀਮਿੰਗ ਪਲੇਟਫਾਰਮ ’ਤੇ ਉਪਲੱਬਧ ਹੈ। 


author

Aarti dhillon

Content Editor

Related News